ਸ਼ਰਾਬ ਪੀਣ ਵਾਲੇ ਸਾਵਧਾਨ, ਇਹ ਦਿਨ ਹੋਵੇਗਾ ਡਰਾਈ ਡੇਅ

By  Pardeep Singh March 6th 2022 04:56 PM

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ 20 ਫਰਵਰੀ ਨੂੰ ਵੋਟਿੰਗ ਹੋਈ ਸੀ ਹੁਣ 10 ਮਾਰਚ ਨੂੰ ਨਤੀਜੇ ਐਲਾਨੇ ਜਾ ਰਹੇ ਹਨ। ਭਾਰਤੀ ਚੋਣ ਕਮਿਸ਼ਨ ਨੇ ਵੋਟਿੰਗ ਵਾਲੇ ਦਿਨ ਅਤੇ ਨਤੀਜੇ ਵਾਲੇ ਦਿਨ ਨੂੰ ਡਰਾਈ ਡੇਅ ਵਜੋਂ ਘੋਸ਼ਿਤ ਕੀਤਾ ਹੈ। 10 ਮਾਰਚ ਨੂੰ ਪੰਜਾਬ ਭਰ ਦੇ ਠੇਕੇ ਬੰਦ ਰਹਿਣਗੇ। ਚੋਣ ਕਮਿਸ਼ਨ ਦੀ ਹਦਾਇਤ ਮੁਤਾਬਕ ਇਸ ਦਿਨ ਸ਼ਰਾਬ ਦੇ ਠੇਕੇ ਬੰਦ ਰਹਿਣਗੇ। 10 ਮਾਰਚ ਨੂੰ ਪੰਜਾਬ ਭਰ ਵਿੱਚ ਡਰਾਈ ਡੇਅ ਹੋਵੇਗਾ। ਇਸ ਦਿਨ ਕਿਸੇ ਵੀ ਢੰਗ ਨਾਲ ਸ਼ਰਾਬ ਦੀ ਵਿਕਰੀ ਉੱਤੇ ਪੂਰਨ ਪਾਬੰਦੀ ਲਗਾਈ ਗਈ ਹੈ। ਮੁੱਖ ਚੋਣ ਅਫ਼ਸਰ ਨੇ ਹਦਾਇਤ ਦਿੱਤੀ ਹੈ ਕਿ 10 ਮਾਰਚ ਵਾਲੇ  ਦਿਨ ਠੇਕਿਆਂ, ਹੋਟਲਾਂ, ਰੈਸਟੋਰੈਂਟਾਂ ਅਤੇ ਹੋਰਨਾਂ ਥਾਵਾਂ ਉੱਤੇ ਸ਼ਰਾਬ ਦੀ ਵਿਕਰੀ 'ਤੇ ਪੂਰਨ ਤੌਰ 'ਤੇ ਪਾਬੰਦੀ ਹੋਵੇਗੀ। ਕਿਸੇ ਹੋਟਲ, ਰੈਸਟੋਰੈਂਟ ਜਾਂ ਹੋਰਨਾਂ ਅਜਿਹੀਆਂ ਥਾਵਾਂ, ਜਿਥੇ ਸ਼ਰਾਬ ਵੇਚਣ ਜਾਂ ਵਰਤਾਉਣ ਸਬੰਧੀ ਵਿਸ਼ੇਸ਼ ਪ੍ਰਵਾਨਗੀ ਦਿੱਤੀ ਗਈ ਹੋਵੇ, ਉਥੇ ਵੀ ਸ਼ਰਾਬ 'ਤੇ ਪੂਰਨ ਪਾਬੰਦੀ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਵੀ ਪੜ੍ਹੋ:ਨੂੰਹ ਦੀ ਕੁੜਕੁੜ, ਹਾਈਕੋਰਟ ਨੇ ਸੱਸ-ਸੁਹਰੇ ਨੂੰ ਦਿੱਤੇ ਇਹ ਅਧਿਕਾਰ -PTC News

Related Post