Advertisment

ਨੂੰਹ ਦੀ ਕੁੜਕੁੜ, ਹਾਈਕੋਰਟ ਨੇ ਸੱਸ-ਸੁਹਰੇ ਨੂੰ ਦਿੱਤੇ ਇਹ ਅਧਿਕਾਰ

author-image
Pardeep Singh
Updated On
New Update
ਨੂੰਹ ਦੀ ਕੁੜਕੁੜ, ਹਾਈਕੋਰਟ ਨੇ ਸੱਸ-ਸੁਹਰੇ ਨੂੰ ਦਿੱਤੇ ਇਹ ਅਧਿਕਾਰ
Advertisment
ਨਵੀਂ ਦਿੱਲੀ: ਨੂੰਹ ਤੇ ਸੱਸ ਦਾ ਝਗੜਾ ਹਮੇਸ਼ਾ ਚੱਲਦਾ ਰਹਿੰਦਾ ਹੈ ਉੱਥੇ ਹੀ ਕਈ ਘਰਾਂ ਵਿੱਚ ਇਹ ਲੜਾਈ ਇੰਨੀ ਵੱਧ ਜਾਂਦੀ ਹੈ ਕਈ ਵਾਰੀ ਹਾਦਸੇ ਵੀ ਵਾਪਰ ਜਾਂਦੇ ਹਨ। ਨੂੰਹ ਦੀ ਲੜਾਈ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਇਆ ਹੈ।
Advertisment
publive-image ਕੋਰਟ ਨੇ ਕਿਹਾ ਹੈ ਕਿ ਝਗੜਾਲੂ ਸੁਭਾਅ ਵਾਲੀ ਨੂੰਹ ਨੂੰ ਸਾਂਝੇ ਘਰ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਜਾਇਦਾਦ ਦਾ ਮਾਲਕ ਉਸ ਨੂੰ ਘਰੋਂ ਬੇਦਖਲ ਕਰ ਸਕਦਾ ਹੈ। ਹਾਈਕੋਰਟ ਨੇ ਕਿਹਾ ਕਿ ਬਜ਼ੁਰਗ ਮਾਤਾ-ਪਿਤਾ ਨੂੰ ਸ਼ਾਂਤੀਪੂਰਨ ਜੀਵਨ ਜਿਊਣ ਦਾ ਅਧਿਕਾਰ ਹੈ। ਜੇ ਨੂੰਹ ਰੋਜ਼ ਚਿੱਕ-ਚਿੱਕ ਦੀ ਆਦਤ ਛੱਡਣ ਲਈ ਤਿਆਰ ਨਹੀਂ ਤਾਂ ਉਸ ਨੂੰ ਘਰੋਂ ਕੱਢ ਦਿੱਤਾ ਜਾ ਸਕਦਾ ਹੈ।publive-image ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਘਰੇਲੂ ਹਿੰਸਾ ਐਕਟ ਤਹਿਤ ਨੂੰਹ ਨੂੰ ਸਾਂਝੇ ਘਰ ਵਿੱਚ ਰਹਿਣ ਦਾ ਅਧਿਕਾਰ ਨਹੀਂ ਹੈ ਅਤੇ ਉਸ ਨੂੰ ਬਜ਼ੁਰਗ ਸਹੁਰੇ ਘਰੋਂ ਬੇਦਖਲ ਕਰ ਸਕਦੇ ਹਨ, ਕਿਉਂਕਿ ਉਹ ਸਹੁਰੇ ਪਰਿਵਾਰ ਦੀ ਅਗਵਾਈ ਕਰਨ ਦੇ ਹੱਕਦਾਰ ਹਨ। ਜਸਟਿਸ ਯੋਗੇਸ਼ ਖੰਨਾ ਹੇਠਲੀ ਅਦਾਲਤ ਦੇ ਉਸ ਦੇ ਸਹੁਰੇ ਘਰ ਰਹਿਣ ਦੇ ਅਧਿਕਾਰ ਤੋਂ ਇਨਕਾਰ ਕਰਨ ਵਾਲੇ ਇੱਕ ਨੂੰਹ ਵੱਲੋਂ ਦਾਇਰ ਅਪੀਲ ਦੀ ਸੁਣਵਾਈ ਕਰ ਰਹੇ ਸਨ।publive-image ਜੱਜ ਨੇ ਕਿਹਾ ਕਿ ਸੰਯੁਕਤ ਘਰ ਦੇ ਮਾਮਲੇ ਵਿੱਚ ਸਬੰਧਿਤ ਜਾਇਦਾਦ ਦੇ ਮਾਲਕ ਨੂੰ ਆਪਣੀ ਨੂੰਹ ਨੂੰ ਬੇਦਖਲ ਕਰਨ 'ਤੇ ਕੋਈ ਰੋਕ ਨਹੀਂ ਹੈ। ਉਸ ਨੇ ਕਿਹਾ ਕਿ ਮੌਜੂਦਾ ਕੇਸ ਵਿੱਚ ਪਟੀਸ਼ਨਰ ਨੂੰ ਉਸ ਸਮੇਂ ਤੱਕ ਕੁਝ ਰਿਹਾਇਸ਼ ਪ੍ਰਦਾਨ ਕਰਨਾ ਉਚਿਤ ਹੋਵੇਗਾ ਜਦੋਂ ਤੱਕ ਉਸ ਦਾ ਵਿਆਹ ਜਾਰੀ ਨਹੀਂ ਰਹਿੰਦਾ। ਜਸਟਿਸ ਖੰਨਾ ਨੇ ਕਿਹਾ ਕਿ ਮੌਜੂਦਾ ਮਾਮਲੇ ਵਿੱਚ ਦੋਵੇਂ ਸਹੁਰੇ ਸੀਨੀਅਰ ਸਿਟੀਜ਼ਨ ਹਨ ਅਤੇ ਉਹ ਸ਼ਾਂਤਮਈ ਜੀਵਨ ਬਤੀਤ ਕਰਨ ਦੇ ਹੱਕਦਾਰ ਹਨ ਅਤੇ ਪੁੱਤਰ ਅਤੇ ਨੂੰਹ ਵਿਚਕਾਰ ਵਿਆਹੁਤਾ ਵਿਵਾਦ ਤੋਂ ਪ੍ਰਭਾਵਿਤ ਨਹੀਂ ਹਨ। ਇਸ ਮਾਮਲੇ ਵਿੱਚ ਪਤੀ ਵੱਲੋਂ ਪਤਨੀ ਖ਼ਿਲਾਫ਼ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜੋ ਕਿਰਾਏ ਦੇ ਮਕਾਨ ਵਿੱਚ ਵੱਖ ਰਹਿੰਦੀ ਹੈ ਅਤੇ ਸਬੰਧਿਤ ਜਾਇਦਾਦ ਉੱਤੇ ਕੋਈ ਦਾਅਵਾ ਨਹੀਂ ਕੀਤਾ ਹੈ। ਹਾਈ ਕੋਰਟ ਨੇ ਕਿਹਾ ਕਿ ਮੌਜੂਦਾ ਕੇਸ ਵਿੱਚ ਸਹੁਰਾ ਲਗਭਗ 74 ਅਤੇ 69 ਸਾਲ ਦੀ ਉਮਰ ਦੇ ਸੀਨੀਅਰ ਨਾਗਰਿਕ ਹਨ ਅਤੇ ਪੁੱਤਰ ਅਤੇ ਨੂੰਹ ਵਿਚਕਾਰ ਵਿਆਹੁਤਾ ਝਗੜੇ ਤੋਂ ਪੀੜਤ ਹੋਏ ਬਿਨਾਂ ਸ਼ਾਂਤੀ ਨਾਲ ਰਹਿਣ ਦੇ ਹੱਕਦਾਰ ਹਨ ਕਿਉਂਕਿ ਉਹ ਆਖਰੀ ਪੜਾਅ 'ਤੇ ਹਨ। ਕੋਰਟ ਦਾ ਕਹਿਣਾ ਹੈ ਕਿ ਹਾਈ ਕੋਰਟ ਨੇ ਪਟੀਸ਼ਨਕਰਤਾ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਅਤੇ ਨਾਲ ਹੀ ਜਵਾਬਦੇਹ ਸਹੁਰੇ ਦੇ ਹਲਫਨਾਮੇ ਨੂੰ ਸਵੀਕਾਰ ਕਰ ਲਿਆ ਕਿ ਉਹ ਪਟੀਸ਼ਨਕਰਤਾ ਨੂੰ ਉਦੋਂ ਤੱਕ ਬਦਲਵਾਂ ਰਿਹਾਇਸ਼ ਪ੍ਰਦਾਨ ਕਰੇਗਾ ਜਦੋਂ ਤੱਕ ਨੂੰਹ ਦਾ ਉਸਦੇ ਪੁੱਤਰ ਨਾਲ ਵਿਆਹੁਤਾ ਰਿਸ਼ਤਾ ਜਾਰੀ ਨਹੀਂ ਰਹਿੰਦਾ।
Advertisment
ਕੀ ਹੈ ਪੂਰਾ ਮਾਮਲਾ? ਸੱਸ ਆਪਣੇ ਬੇਟੇ ਅਤੇ ਨੂੰਹ ਦੇ ਰੋਜ਼ਾਨਾ ਦੇ ਝਗੜਿਆਂ ਤੋਂ ਪ੍ਰੇਸ਼ਾਨ ਹੋ ਗਈ ਸੀ। ਕੁਝ ਸਮੇਂ ਬਾਅਦ ਬੇਟਾ ਘਰ ਛੱਡ ਕੇ ਕਿਰਾਏ ਦੇ ਮਕਾਨ ਵਿੱਚ ਸ਼ਿਫਟ ਹੋ ਗਿਆ ਪਰ ਨੂੰਹ ਆਪਣੀ ਬਜ਼ੁਰਗ ਸੱਸ ਕੋਲ ਹੀ ਰਹੀ। ਉਹ ਘਰ ਛੱਡਣਾ ਨਹੀਂ ਚਾਹੁੰਦੀ ਸੀ। ਜਦੋਂਕਿ ਸੱਸ ਨੂੰਹ ਨੂੰ ਘਰੋਂ ਕੱਢਣਾ ਚਾਹੁੰਦੀ ਸੀ। ਇਸ ਦੇ ਲਈ ਸਹੁਰੇ ਨੇ ਅਦਾਲਤ 'ਚ ਪਟੀਸ਼ਨ ਵੀ ਦਾਇਰ ਕੀਤੀ ਸੀ। ਔਰਤ ਦੇ ਸਹੁਰੇ ਨੇ 2016 ਵਿਚ ਹੇਠਲੀ ਅਦਾਲਤ ਵਿਚ ਇਸ ਆਧਾਰ 'ਤੇ ਕਬਜ਼ੇ ਲਈ ਮੁਕੱਦਮਾ ਦਾਇਰ ਕੀਤਾ ਸੀ ਕਿ ਉਹ ਜਾਇਦਾਦ ਦਾ ਪੂਰਨ ਮਾਲਕ ਹੈ ਅਤੇ ਉਸ ਦਾ ਬੇਟਾ ਕਿਸੇ ਹੋਰ ਜਗ੍ਹਾ ਰਹਿੰਦਾ ਸੀ ਅਤੇ ਆਪਣੀ ਧੀ ਨਾਲ ਰਹਿਣ ਦਾ ਇੱਛੁਕ ਨਹੀਂ ਸੀ। ਇਹ ਵੀ ਪੜ੍ਹੋ:BBMB ਤੇ CITCO ਦੇ ਮੁੱਦੇ 'ਤੇ ਹੋ ਸਕਦੀ ਹੈ ਚਰਚਾ, CM ਚੰਨੀ ਨੇ ਚੋਣ ਕਮਿਸ਼ਨ ਤੋਂ ਮੰਗੀ ਇਜਾਜ਼ਤ publive-image -PTC News-
latest-news high-court punjabi-news mother-in-law
Advertisment

Stay updated with the latest news headlines.

Follow us:
Advertisment