ਸੰਗਰੂਰ ਤੋਂ ਆਪ ਦੇ ਉਮਦੀਵਾਰ ਭਗਵੰਤ ਮਾਨ ਫ਼ਸੇ ਬੁਰੇ , ਇੱਕ ਸਮਾਜ ਸੇਵੀ ਨੇ ਭਗਵੰਤ ਮਾਨ ਖਿਲਾਫ਼ ਖ਼ਰਚੇ ਰਜਿਸਟਰ ਵਿੱਚ ਵੱਡੀਆਂ ਗੜਬੜੀਆਂ ਕਰਨ ਦੇ ਲਾਏ ਦੋਸ਼

By  Shanker Badra April 25th 2019 09:58 PM

ਸੰਗਰੂਰ ਤੋਂ ਆਪ ਦੇ ਉਮਦੀਵਾਰ ਭਗਵੰਤ ਮਾਨ ਫ਼ਸੇ ਬੁਰੇ , ਇੱਕ ਸਮਾਜ ਸੇਵੀ ਨੇ ਭਗਵੰਤ ਮਾਨ ਖਿਲਾਫ਼ ਖ਼ਰਚੇ ਰਜਿਸਟਰ ਵਿੱਚ ਵੱਡੀਆਂ ਗੜਬੜੀਆਂ ਕਰਨ ਦੇ ਲਾਏ ਦੋਸ਼:ਸੰਗਰੂਰ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮਦੀਵਾਰ ਅਤੇ ਮੌਜੂਦਾ ਸੰਸਦ ਭਗਵੰਤ ਮਾਨ ਬੁਰੇ ਫ਼ਸਦੇ ਨਜ਼ਰ ਆ ਰਹੇ ਹਨ ਕਿਉਂਕਿ ਜਲੰਧਰ ਦੇ ਰਹਿਣ ਵਾਲੇ ਇੱਕ ਸਮਾਜ ਸੇਵੀ ਸਿਮਰਜੀਤ ਸਿੰਘ ਨੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਲਿਖਤੀ ਅਤੇ ਜ਼ਿਲਾ ਸੰਗਰੂਰ ਦੇ ਚੋਣ ਅਧਿਕਾਰੀ ਨੂੰ ਮਿਲਕੇ ਭਗਵੰਤ ਮਾਨ ਖਿਲਾਫ਼ ਪਿਛਲੀਆਂ ਚੋਣਾਂ ਦੌਰਾਨ ਆਪਣੇ ਖ਼ਰਚੇ ਰਜਿਸਟਰ ਵਿੱਚ ਵੱਡੇ ਪੱਧਰ 'ਤੇ ਗੜਬੜੀਆਂ ਕਰਨ , ਆਪਣੇ ਦਿੱਤੇ ਬੈਂਕ ਖਾਤਿਆਂ 'ਚੋਂ ਚੋਣ ਖ਼ਰਚ ਨਾ ਕਰਨ , ਫੰਡ ਨਾ ਦੇਣ ਵਾਲੀ ਜਾਣਕਾਰੀ ਗੁਪਤ ਰੱਖਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਇਦਾਦ ਨਾਲ ਜੁੜੀ ਜਾਣਕਾਰੀਆਂ ਛਿਪਾਣੇ ਅਤੇ ਵਾਧੂ ਜ਼ਮੀਨ ਤੇ ਜਾਇਦਾਦ ਬਣਾਉਣ ਦਾ ਦੋਸ਼ ਲਗਾਉਂਦੇ ਹੋਏ ਭਗਵੰਤ ਮਾਨ ਖਿਲਾਫ਼ ਚੋਣ ਲੜਨ ਦੀ ਰੋਕ ਲਗਾਉਣ ਦੀ ਮੰਗ ਕੀਤੀ ਹੈ।

Bhagwant Mann Against Expense register Big disturbances blame ਸੰਗਰੂਰ ਤੋਂ ਆਪ ਦੇ ਉਮਦੀਵਾਰ ਭਗਵੰਤ ਮਾਨ ਫ਼ਸੇ ਬੁਰੇ , ਇੱਕ ਸਮਾਜ ਸੇਵੀ ਨੇ ਭਗਵੰਤ ਮਾਨ ਖਿਲਾਫ਼ ਖ਼ਰਚੇ ਰਜਿਸਟਰ ਵਿੱਚ ਵੱਡੀਆਂ ਗੜਬੜੀਆਂ ਕਰਨ ਦੇ ਲਾਏ ਦੋਸ਼

ਜਿਸ ਕਰਕੇ ਅੱਜ ਸਮਾਜ ਸੇਵੀ ਸਿਮਰਜੀਤ ਸਿੰਘ ਆਪਣੇ ਵਕੀਲ ਪਰਮਿੰਦਰ ਸਿੰਘ ਨਾਲ ਸੰਗਰੂਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਚੋਣ ਅਧਿਕਾਰੀ ਅਤੇ ਏ.ਡੀ.ਸੀ ਰਾਜੇਸ਼ ਤਿਪਾਠੀ ਨੂੰ ਆਪਣੇ ਬਿਆਨ ਦਰਜ ਕਰਵਾਉਣ ਪਹੁੰਚੇ ਸਨ।

Bhagwant Mann Against Expense register Big disturbances blame ਸੰਗਰੂਰ ਤੋਂ ਆਪ ਦੇ ਉਮਦੀਵਾਰ ਭਗਵੰਤ ਮਾਨ ਫ਼ਸੇ ਬੁਰੇ , ਇੱਕ ਸਮਾਜ ਸੇਵੀ ਨੇ ਭਗਵੰਤ ਮਾਨ ਖਿਲਾਫ਼ ਖ਼ਰਚੇ ਰਜਿਸਟਰ ਵਿੱਚ ਵੱਡੀਆਂ ਗੜਬੜੀਆਂ ਕਰਨ ਦੇ ਲਾਏ ਦੋਸ਼

ਦਰਅਸਲ 'ਚ ਸਮਾਜ ਸੇਵੀ ਸਿਮਰਜੀਤ ਸਿੰਘ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਸੰਗਰੂਰ ਦੇ ਸੰਸਦ ਅਤੇ ਆਪ ਦੇ ਉਮੀਦਵਾਰ ਭਗਵੰਤ ਮਾਨ ਖਿਲਾਫ਼ ਸ਼ਿਕਾਇਤ ਦਿੱਤੀ ਸੀ ਕਿ ਭਗਵੰਤ ਮਾਨ ਨੇ ਪਿਛਲੀਆਂ ਚੋਣਾਂ ਦੌਰਾਨ ਆਪਣੇ ਖ਼ਰਚੇ ਰਜਿਸਟਰ ਦੇ ਇਲਾਵਾ ਚੋਣ ਖ਼ਰਚੇ ਅਤੇ ਆਪਣੇ ਪਰਿਵਾਰ ਦੀ ਜਾਇਦਾਦ ਵਿੱਚ ਵੱਡੀਆਂ ਗੜਬੜੀਆਂ ਕੀਤੀਆਂ ਸਨ ,ਜਿਸ ਨੂੰ ਲੈ ਕੇ ਉਸ ਸਮੇਂ ਚੋਣ ਅਧਿਕਾਰੀ ਨੇ ਵੀ ਸਖ਼ਤ ਟਿੱਪਣੀਆਂ ਕੀਤਾ ਸਨ ਪਰ ਉਨ੍ਹਾਂ ਨੂੰ ਨਜ਼ਰਅੰਦਾਜ ਕੀਤਾ ਗਿਆ ਪਰ ਹੁਣ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਭਗਵੰਤ ਮਾਨ ਨੂੰ ਚੋਣ ਲੜਨ ਤੋਂ ਰੋਕਿਆ ਜਾਵੇ।

Bhagwant Mann Against Expense register Big disturbances blame ਸੰਗਰੂਰ ਤੋਂ ਆਪ ਦੇ ਉਮਦੀਵਾਰ ਭਗਵੰਤ ਮਾਨ ਫ਼ਸੇ ਬੁਰੇ , ਇੱਕ ਸਮਾਜ ਸੇਵੀ ਨੇ ਭਗਵੰਤ ਮਾਨ ਖਿਲਾਫ਼ ਖ਼ਰਚੇ ਰਜਿਸਟਰ ਵਿੱਚ ਵੱਡੀਆਂ ਗੜਬੜੀਆਂ ਕਰਨ ਦੇ ਲਾਏ ਦੋਸ਼

ਇਸ ਸਬੰਧੀ ਜਦੋਂ ਭਗਵੰਤ ਮਾਨ ਗੱਲਬਾਤ ਕਾਰਨ ਦੀ ਕੋਸ਼ਿਸ਼ ਕੀਤੀ ਤਾਂ ਕੱਲ ਗੱਲ ਕਰਨ ਬਾਰੇ ਕਹਿ ਕੇ ਓਥੋਂ ਚਲੇ ਗਏ। ਓਧਰ ਏ.ਡੀ.ਸੀ ਰਾਜੇਸ਼ ਤਿਪਾਠੀ ਨੇ ਕਿਹਾ ਹੈ ਕਿ ਭਗਵੰਤ ਮਾਨ ਨੇ ਆਪਣਾ ਜਵਾਬ ਦੇ ਲਈ ਇੱਕ ਦਿਨ ਦਾ ਸਮਾਂ ਮੰਗਿਆ ਹੈ।ਫ਼ਿਲਹਾਲ ਚੋਣ ਅਧਕਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਗਵੰਤ ਮਾਨ ਦੇ ਜਵਾਨ ਦਾ ਇੰਤਜ਼ਾਰ ਹੈ।ਹੁਣ ਦੇਖਣਾ ਹੋਵੇਗਾ ਕਿ ਚੋਣ ਅਧਿਕਾਰੀ ਭਗਵੰਤ ਮਾਨ ਦੇ ਜਵਾਬ ਨਾਲ ਸੰਤੁਸਟ ਹੁੰਦਾ ਹੈ ਜਾਂ ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਕਰਦਾ ਹੈ।

-PTCNews

Related Post