ਸਤਲੁਜ ਦਰਿਆ ’ਚ ਛੱਡਿਆ ਭਾਖੜਾ ਡੈਮ ਦਾ ਪਾਣੀ , ਨਾਲ ਲਗਦੇ ਪਿੰਡਾਂ 'ਤੇ ਮੰਡਰਾ ਰਿਹਾ ਹੜ੍ਹ ਦਾ ਖ਼ਤਰਾ

By  Shanker Badra August 17th 2019 07:10 PM

ਸਤਲੁਜ ਦਰਿਆ ’ਚ ਛੱਡਿਆ ਭਾਖੜਾ ਡੈਮ ਦਾ ਪਾਣੀ , ਨਾਲ ਲਗਦੇ ਪਿੰਡਾਂ 'ਤੇ ਮੰਡਰਾ ਰਿਹਾ ਹੜ੍ਹ ਦਾ ਖ਼ਤਰਾ:ਸ੍ਰੀ ਅਨੰਦਪੁਰ ਸਾਹਿਬ : ਹਿਮਾਚਲ ਪ੍ਰਦੇਸ਼ ‘ਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਰਕੇ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਹੈ। ਜਿਥੇ ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਕਰੀਬ 1,670 ਫੁੱਟ ਤੱਕ ਪੁੱਜ ਗਿਆ ਹੈ। ਇਸ ਕਰਕੇ ਬੀਤੇ ਕੱਲ੍ਹ ਭਾਖੜਾ ਬਿਆਸ ਬੋਰਡ ਮੈਨੇਜਮੈਂਟ ਬੋਰਡ ਵੱਲੋਂ ਭਾਖੜਾ ਬੰਨ੍ਹ ਦੇ ਫ਼ਲੱਡ-ਗੇਟ ਖੋਲ੍ਹ ਦਿੱਤੇ ਹਨ , ਜਿਸ ਨਾਲ ਵਾਧੂ ਪਾਣੀ ਨੂੰ ਸਤਲੁਜ ਦਰਿਆ ਅਤੇ ਵੱਖ-ਵੱਖ ਨਹਿਰਾਂ ਵਿੱਚ ਛੱਡਿਆ ਜਾ ਰਿਹਾ ਹੈ। [caption id="attachment_329855" align="aligncenter" width="300"]Bhakra dam Water level reaches record high , people living near Sutlej to remain alert ਸਤਲੁਜ ਦਰਿਆ ’ਚ ਛੱਡਿਆ ਭਾਖੜਾ ਡੈਮ ਦਾ ਪਾਣੀ , ਨਾਲ ਲਗਦੇ ਪਿੰਡਾਂ 'ਤੇ ਮੰਡਰਾ ਰਿਹਾ ਹੜ੍ਹ ਦਾ ਖ਼ਤਰਾ[/caption] ਇਸ ਸਬੰਧੀ ਭਾਖੜਾ ਬਿਆਸ ਬੋਰਡ ਮੈਨੇਜਮੈਂਟ ਬੋਰਡ ਵੱਲੋਂ ਦਰਿਆ ਦੇ ਕੰਢੇ ‘ਤੇ ਵਸਦੇ ਪਿੰਡਾਂ ਲਈ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ , ਜਿਸ ‘ਚ ਕਿਹਾ ਗਿਆ ਹੈ ਕਿ ਜੇ ਫਲੱਡਗੇਟਸ ਰਾਹੀਂ ਪਾਣੀ ਛੱਡਣ ਦੀ ਸਥਿਤੀ ਉਤਪੰਨ ਹੁੰਦੀ ਹੈ ਤਾਂ ਹੜ ਵਰਗੀ ਸਥਿਤੀ ਪੈਦਾ ਹੋਣ ਦੀ ਸੰਭਾਵਨਾ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੇ ਘਰ ਛੱਡਣੇ ਪੈ ਸਕਦੇ ਹਨ। ਇਸ ਲਈ ਪ੍ਰਸ਼ਾਸਨ ਨੇ ਸਤਲੁਜ ਦਰਿਆ ਦੇ ਨਾਲ ਲਗਦੇ ਪਿੰਡਾਂ ਅਤੇ ਇਲਾਕਿਆਂ ਵਿੱਚ ਅਲਰਟ' ਦਾ ਐਲਾਨ ਕਰ ਦਿੱਤਾ ਹੈ। [caption id="attachment_329857" align="aligncenter" width="300"]Bhakra dam Water level reaches record high , people living near Sutlej to remain alert ਸਤਲੁਜ ਦਰਿਆ ’ਚ ਛੱਡਿਆ ਭਾਖੜਾ ਡੈਮ ਦਾ ਪਾਣੀ , ਨਾਲ ਲਗਦੇ ਪਿੰਡਾਂ 'ਤੇ ਮੰਡਰਾ ਰਿਹਾ ਹੜ੍ਹ ਦਾ ਖ਼ਤਰਾ[/caption] ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿੱਚ ਛੱਡੇ ਗਏ ਪਾਣੀ ਨਾਲ ਆਖਰਕਾਰ ਸਤਲੁਜ ਕੰਢੇ ਵੱਸਦੇ ਪਿੰਡਾਂ ਦੇ ਲੋਕਾਂ ਲਈ ਮੁਸੀਬਤ ਬਣਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਤਹਿਸੀਲ ਨੰਗਲ ਅਧੀਨ ਪੈਂਦੇ ਪਿੰਡ ਭਲਾਣ ਦੇ ਨਜ਼ਦੀਕੀ ਪਿੰਡ ਬੇਲਾ ਸ਼ਿਵ ਧਿਆਨੀ ਨੂੰ ਜਾਣ ਵਾਲੀ ਲਿੰਕ ਸੜਕ ਦੇ ਵਿਚਕਾਰ ਕਰੀਬ ਦਸ ਤੋਂ ਪੰਦਰਾਂ ਫੁੱਟ ਲੰਬਾ ਪਾੜ ਪੈ ਜਾਣ ਕਾਰਨ ਪਿੰਡ ਦਾ ਸੰਪਰਕ ਟੁੱਟ ਚੁੱਕਾ ਹੈ। ਲੋਕਾਂ ਵੱਲੋਂ ਆਪਣੇ ਪੱਧਰ 'ਤੇ ਬਿਜਲੀ ਦੇ ਖੰਭਿਆਂ ਨੂੰ ਟਰੈਕਟਰਾਂ ਰਾਹੀਂ ਖਿੱਚ ਕੇ ਪੈਦਲ ਲੰਘਣ ਲਈ ਰਸਤਾ ਬਣਾਇਆ ਗਿਆ ਹੈ। ਦੂਜੇ ਪਾਸੇ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲਗਦੇ ਪਿੰਡ ਲੋਧੀਪੁਰ, ਗੱਜਪੁਰ, ਚੰਦਪੁਰ ਬੇਲਾ, ਬੁਰਜ ਤੇ ਨਿੱਕੂਵਾਲ ਵਿਚ ਵੀ ਇਸ ਪਾਣੀ ਦੀ ਮਾਰ ਪਈ ਹੈ। [caption id="attachment_329856" align="aligncenter" width="300"]Bhakra dam Water level reaches record high , people living near Sutlej to remain alert ਸਤਲੁਜ ਦਰਿਆ ’ਚ ਛੱਡਿਆ ਭਾਖੜਾ ਡੈਮ ਦਾ ਪਾਣੀ , ਨਾਲ ਲਗਦੇ ਪਿੰਡਾਂ 'ਤੇ ਮੰਡਰਾ ਰਿਹਾ ਹੜ੍ਹ ਦਾ ਖ਼ਤਰਾ[/caption] ਇਸ ਦੌਰਾਨ ਸਤਲੁਜ ਦਰਿਆ 'ਚ ਵੱਧ ਰਹੇ ਪਾਣੀ ਦੇ ਪੱਧਰ ਕਰਕੇ ਰੂਪਨਗਰ (ਰੋਪੜ) ਜ਼ਿਲ੍ਹੇ ਦੇ ਪਿੰਡਾਂ ਨੂੰ ਵਧੇਰੇ ਖ਼ਤਰਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਰੂਪਨਗਰ ਦੇ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਅਤੇ ਐਸਡੀਐਮ ਕਨੂੰ ਗਰਗ ਨੇ ਪਿੰਡ ਗੱਜਪੁਰ ਵਿਖੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਹੈ। [caption id="attachment_329854" align="aligncenter" width="300"]Bhakra dam Water level reaches record high , people living near Sutlej to remain alert ਸਤਲੁਜ ਦਰਿਆ ’ਚ ਛੱਡਿਆ ਭਾਖੜਾ ਡੈਮ ਦਾ ਪਾਣੀ , ਨਾਲ ਲਗਦੇ ਪਿੰਡਾਂ 'ਤੇ ਮੰਡਰਾ ਰਿਹਾ ਹੜ੍ਹ ਦਾ ਖ਼ਤਰਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ‘ਤੇ ਜਾ ਰਹੇ ਸਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ ,ਕਈ ਸ਼ਰਧਾਲੂ ਜ਼ਖਮੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਤਲੁਜ ਦਰਿਆ ਨੇੜੇ ਜ਼ਿਲ੍ਹੇ ਦੇ ਸਾਰੇ ਪਿੰਡਾਂ ਨੂੰ ਚੌਕਸ ਕਰ ਦਿੱਤਾ ਹੈ। ਦੱਸ ਦੇਈਏ ਕਿ ਭਾਖੜਾ ਬੰਨ੍ਹ ਉੱਤੇ ਪਾਣੀ ਦਾ ਪੱਧਰ1,674 ਫ਼ੁੱਟ ਤੱਕ ਪੁੱਜ ਗਿਆ ਹੈ ਅਤੇ ਅੱਜ ਸ਼ਨੀਵਾਰ ਨੂੰ ਕੁੱਲ 60,000 ਕਿਊਸਿਕ ਪਾਣੀ ਛੱਡਿਆ ਗਿਆ ਹੈ, ਜਿਸ ਨਾਲ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। -PTCNews

Related Post