Bharat Bandh : ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ 'ਤੇ ਕਾਲਾਝਾੜ ਟੋਲ ਪਲਾਜ਼ਾ 'ਤੇ ਧਰਨਾ

By  Shanker Badra December 8th 2020 04:35 PM

Bharat Bandh : ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ 'ਤੇ ਕਾਲਾਝਾੜ ਟੋਲ ਪਲਾਜ਼ਾ 'ਤੇ ਧਰਨਾ:ਕਾਲਾਝਾੜ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਅੱਜ ਸਵੇਰੇ ਅੱਠ ਵਜੇ ਤੋਂ ਲੈ ਕੇ ਸ਼ਾਮ ਤੱਕ ਪੂਰਾ ਦੇਸ਼ ਬੰਦ ਰਹੇਗਾ। ਇਸ ਦੇ ਨਾਲ ਹੀ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਤਿੰਨ ਵਜੇ ਤੱਕ ਪੂਰੀ ਤਰ੍ਹਾਂ ਨਾਲ ਚੱਕਾ ਜਾਮ  ਰਿਹਾ ਹੈ। ਹਾਲਾਂਕਿ ਬੰਦ ਦੌਰਾਨ ਐਂਬੂਲੈਂਸਾਂ ਸਮੇਤ ਹੋਰ ਐਮਰਜੈਂਸੀ ਸੇਵਾਵਾਂ ਨੂੰ ਚੱਲਦੀਆਂ ਰਹਿਣਗੀਆਂ।

Bharat Bandh : Farmers protest at Kalajhar Toll Plaza Against Farm Bills Bharat Bandh : ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ 'ਤੇਕਾਲਾਝਾੜ ਟੋਲ ਪਲਾਜ਼ਾ 'ਤੇ ਧਰਨਾ

ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਦੇਸ਼ ਭਰ 'ਚ ਪੂਰਨ ਸਮਰਥਨ ਮਿਲਿਆ ਹੈ। ਇਸ ਦੌਰਾਨ ਕਾਲਾਝਾੜ ਟੋਲ ਪਲਾਜ਼ਾ 'ਤੇ ਕਿਸਾਨਾਂ ਗਿਣਤੀ 'ਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਹੈ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਇਸ ਦੇ ਇਲਾਵਾ ਪੰਜਾਬ ਦੇ ਬਾਕੀ ਸ਼ਹਿਰ ਵੀ ਮੁਕੰਮਲ ਬੰਦ ਹੈ। ਵਪਾਰੀਆਂ ਨੇ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ ਹੈ ਅਤੇ ਕੋਈ ਵੀ ਦੁਕਾਨ ਨਹੀਂ ਖੁੱਲ੍ਹੀ। ਬੱਸਾਂ ਬੰਦ ਹਨ, ਚਾਹੇ ਬੱਸ ਡਰਾਈਵਰ ਸਰਕਾਰੀ ਹੋਵੇ ਜਾਂ ਸਾਰੀਆਂ ਨਿੱਜੀ ਬੱਸਾਂ ਬੱਸ ਅੱਡੇ ਵਿੱਚ ਖੜੀਆਂ ਹਨ।

Bharat Bandh : Farmers protest at Kalajhar Toll Plaza Against Farm Bills Bharat Bandh : ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ 'ਤੇਕਾਲਾਝਾੜ ਟੋਲ ਪਲਾਜ਼ਾ 'ਤੇ ਧਰਨਾ

ਇਸ ਦੌਰਾਨ ਦੁਕਾਨਾਂ ਤੇ ਕਾਰੋਬਾਰ ਬੰਦ ਰਹੇ ਹਨ। ਪੈਟਰੋਲ ਪੰਪ ਵੀ ਬੰਦ ਸਨ। ਪੰਜਾਬ ,ਹਰਿਆਣਾ ਅਤੇ ਰਾਜਸਥਾਨ ਦੀਆਂ ਸਾਰੀਆਂ ਮੰਡੀਆਂ ਬੰਦ ਸਨ ਪਰ ਵਿਆਹ ਦੇ ਪ੍ਰੋਗਰਾਮਾਂ ਨੂੰ ਬੰਦ ਕਰਨ ਤੋਂ ਛੋਟ ਦਿੱਤੀ ਗਈ ਹੈ। ਹਾਲਾਂਕਿ ਬੰਦ ਦੌਰਾਨ ਐਂਬੂਲੈਂਸਾਂ ਸਮੇਤ ਹੋਰ ਐਮਰਜੈਂਸੀ ਸੇਵਾਵਾਂ ਨੂੰ ਚੱਲਦੀਆਂ ਰਹਿਣਗੀਆਂ। ਕਿਸਾਨ ਜੱਥੇਬੰਦੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਅੰਦੋਲਨ ਨੂੰ ਹੋਰ ਤਿੱਖਾ ਕਰਨਗੇ ਅਤੇ ਦਿੱਲੀ ਜਾਣ ਵਾਲੀਆਂ ਹੋਰ ਸੜਕਾਂ ਨੂੰ ਰੋਕ ਦੇਣਗੇ।

Bharat Bandh : Farmers protest at Kalajhar Toll Plaza Against Farm Bills Bharat Bandh : ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ 'ਤੇਕਾਲਾਝਾੜ ਟੋਲ ਪਲਾਜ਼ਾ 'ਤੇ ਧਰਨਾ

ਦੱਸ ਦਈਏ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਲਗਾਤਾਰ ਕੜਾਕੇ ਦੀ ਠੰਢ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਕੇਂਦਰ ਸਰਕਾਰ ਖਿਲਾਫ਼ ਡਟੇ ਹੋਏ ਹਨ। ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਚੱਲ ਰਹੇ ਸੰਘਰਸ਼ ਨੂੰ 13 ਦਿਨ ਬੀਤੇ ਚੁੱਕੇ ਹਨ ਪਰ ਹਾਲੇ ਤੱਕ ਸਰਕਾਰ ਸਿਰਫ਼ ਮੀਟਿੰਗਾਂ ਹੀ ਕਰ ਰਹੀ ਹੈ। ਹੁਣ ਤੱਕ ਕਿਸਾਨਾਂ ਦੀ ਕੇਂਦਰ ਨਾਲ 5 ਮੀਟਿੰਗਾਂ ਬੇਸਿੱਟ ਨਿਕਲੀਆਂ ਹਨ ਤੇ ਹੁਣ 9 ਦਸੰਬਰ ਨੂੰ ਕਿਸਾਨਾਂ ਤੇ ਸਰਕਾਰ ਦਰਮਿਆਨ ਹੋਣ ਵਾਲੀ ਮੀਟਿੰਗ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਉਮੀਦ ਹੈ ਕਿ ਇਸ ਮੀਟਿੰਗ 'ਚ ਕੋਈ ਨਾ ਕੋਈ ਮਸਲੇ ਦਾ ਹੱਲ ਨਿਕਲ ਜਾਵੇਗਾ।

-PTCNews

Related Post