ਭਵਾਨੀਗੜ੍ਹ : ਖੇਤਾਂ ਵਾਲੀ ਬਿਜਲੀ ਠੀਕ ਕਰ ਰਹੇ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਕਾਰਨ ਹੋਈ ਮੌਤ   

By  Shanker Badra June 25th 2021 02:02 PM -- Updated: June 25th 2021 02:03 PM

ਭਵਾਨੀਗੜ੍ਹ : ਜ਼ਿਲ੍ਹਾ ਸੰਗਰੂਰ ਦੇ ਪਿੰਡ ਮਾਝੀ (Majhi ) ਵਿਖੇ ਖੇਤਾਂ ਵਾਲੀ ਬਿਜਲੀ ਠੀਕ ਕਰ ਰਹੇ ਬਿਜਲੀ ਮੁਲਾਜ਼ਮ ਦੀ ਕਰੰਟ ਲੱਗ ਜਾਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਪਰਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਖੇੜੀਗਿੱਲਾਂ ਵਜੋਂ ਹੋਈ ਹੈ , ਜੋ ਸਬ ਡਵੀਜ਼ਨ ਨਦਾਮਪੁਰ ਵਿਖੇ ਸਹਾਇਕ ਲਾਇਨਮੈਨ (Assistant Lineman death ) ਵਜੋਂ ਤਾਇਨਾਤ ਸੀ।

ਪੜ੍ਹੋ ਹੋਰ ਖ਼ਬਰਾਂ : ਸਰਿੰਜ 'ਚ ਨਹੀਂ ਭਰੀ ਕੋਰੋਨਾ ਵੈਕਸੀਨ , ਨੌਜਵਾਨ ਨੂੰ ਲਗਾ ਦਿੱਤੀ ਖਾਲੀ ਸੂਈ  

ਭਵਾਨੀਗੜ੍ਹ : ਖੇਤਾਂ ਵਾਲੀ ਬਿਜਲੀ ਠੀਕ ਕਰ ਰਹੇ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਕਾਰਨ ਹੋਈ ਮੌਤ

Assistant Lineman death  : ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਪਰਮਿੰਦਰ ਸਿੰਘ ਦੇ ਤਾਇਆ ਰਣਜੀਤ ਸਿੰਘ ਨੇ ਦੱਸਿਆ ਪਰਮਿੰਦਰ ਸਿੰਘ ਸਵੇਰੇ ਕਰੀਬ 6 ਵਜੇ ਜੇ.ਈ. ਵਲੋਂ ਬੁਲਾ ਲੈਣ 'ਤੇ ਪਿੰਡ ਮਾਝੀ ਦੇ ਖੇਤਾਂ ਵਿਚ ਬੰਦ ਪਈ ਬਿਜਲੀ ਦੇ ਖੰਭੇ 'ਤੇ ਚੜ ਕੇ ਠੀਕ ਕਰ ਰਿਹਾ ਸੀ, ਜਿਸ ਦੌਰਾਨ ਬਿਜਲੀ ਆ ਜਾਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉਨ੍ਹਾਂ ਵਲੋਂ ਜੇ.ਈ. 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਭਵਾਨੀਗੜ੍ਹ : ਖੇਤਾਂ ਵਾਲੀ ਬਿਜਲੀ ਠੀਕ ਕਰ ਰਹੇ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਕਾਰਨ ਹੋਈ ਮੌਤ

Assistant Lineman death  :ਆਈ.ਟੀ.ਆਈ ਇੰਪਲਾਇਜ਼ ਐਸੋ. ਦੇ ਸੂਬਾ ਕਮੇਟੀ ਮੈਂਬਰ ਗੁਰਜੀਤ ਸਿੰਘ ਨੇ ਦੱਸਿਆ ਕਿ ਲਾਇਨਮੈਨ ਪਰਵਿੰਦਰ ਸਿੰਘ ਜਦੋਂ ਪਿੰਡ ਮਾਝੀ ਵਿਖੇ ਸਥਿਤ ਨਕਟੇ ਫੀਡਰ ਦੀ ਖੇਤੀ ਸੈਕਟਰ ਵਾਲੀ ਖ਼ਰਾਬ ਹੋਈ ਬਿਜਲੀ ਸਪਲਾਈ ਨੂੰ ਠੀਕ ਕਰਨ ਲਈ ਖੰਭੇ ਉਪਰ ਚੜਿਆ ਹੋਇਆ ਸੀ। ਇਸ ਲਾਇਨ ਦੀਆਂ ਤਾਰਾਂ ਦੂਜੀ ਚਾਲੂ ਲਾਇਨ ਨਾਲ ਜੁੜ ਜਾਣ ਕਾਰਨ ਪਰਵਿੰਦਰ ਸਿੰਘ ਨੂੰ ਕਰੰਟ ਲੱਗ ਗਿਆ, ਜਿਸ ਨੂੰ ਇਲਾਜ ਲਈ ਭਵਾਨੀਗੜ੍ਹ ਲਿਜਾਂਦੇ ਸਮੇਂ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ।

ਭਵਾਨੀਗੜ੍ਹ : ਖੇਤਾਂ ਵਾਲੀ ਬਿਜਲੀ ਠੀਕ ਕਰ ਰਹੇ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਕਾਰਨ ਹੋਈ ਮੌਤ

Assistant Lineman death  : ਉਨ੍ਹਾਂ ਦੋਸ਼ ਲਗਾਇਆ ਕਿ ਇਹ ਹਾਦਸਾ ਸਬ-ਡਵੀਜ਼ਨ ਨਦਾਮਪੁਰ ਦੇ ਸਬੰਧਤ ਉਚ ਅਧਿਕਾਰੀਆਂ ਦੀ ਕਥਿਤ ਅਣਗਹਿਲੀ ਕਾਰਨ ਹੋਇਆ ਹੈ ,ਕਿਉਂਕਿ ਫਾਲਟ ਹੋਈ ਲਾਇਨ ਨੂੰ ਠੀਕ ਕਰਨ ਸਮੇਂ ਚਾਲੂ ਲਾਇਨਾਂ ਨੂੰ ਬੰਦ ਕਰਵਾਉਣ ਲਈ ਕਥਿਤ ਤੌਰ 'ਤੇ ਕੋਈ ਪਰਮਿਟ ਨਹੀਂ ਲਿਆ ਗਿਆ। ਉਸ ਦੇ ਉਚ ਅਧਿਕਾਰੀਆਂ ਵੱਲੋਂ ਲਾਇਨ ਦੇ ਚਾਲੂ ਹਾਲਤ 'ਚ ਫਾਲਟ ਠੀਕ ਕਰਨ ਲਈ ਉਸ ਨੂੰ ਖੰਭੇ ਉਪਰ ਚੜ੍ਹਾ ਦਿੱਤਾ ਅਤੇ ਇਹ ਹਾਦਸਾ ਹੋ ਗਿਆ।

ਭਵਾਨੀਗੜ੍ਹ : ਖੇਤਾਂ ਵਾਲੀ ਬਿਜਲੀ ਠੀਕ ਕਰ ਰਹੇ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਕਾਰਨ ਹੋਈ ਮੌਤ

ਪੜ੍ਹੋ ਹੋਰ ਖ਼ਬਰਾਂ : ਮਹਾਰਾਸ਼ਟਰ : ਕੋਰੋਨਾ ਦੇ ਖਤਰੇ ਨੂੰ ਦੇਖਦਿਆਂ ਸੱਤ ਪਿੰਡਾਂ 'ਚ ਲੱਗਿਆ ਮੁਕੰਮਲ ਲੌਕਡਾਊਨ

Assistant Lineman death  : ਉਨ੍ਹਾਂ ਮੰਗ ਕੀਤੀ ਕਿ ਘਟਨਾ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਵੱਧ ਤੋਂ ਵੱਧ ਮੁਆਵਜ਼ਾ ਅਤੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਪਰਵਿੰਦਰ ਸਿੰਘ ਪਰਵੀਜ਼ਨ ਪੀਰੀਅਡ ਉਪਰ ਕੰਮ ਕਰ ਰਿਹਾ ਸੀ ਅਤੇ ਉਸ ਦੇ ਪਰਵੀਜ਼ਨ ਪੀਰੀਅਡ ਦਾ ਇਹ ਦੂਜਾ ਸਾਲ ਸੀ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਲੈਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

-PTCNews

Related Post