ਪੰਜਾਬ ਦੇ ਇਸ ਕਾਲਜ ਦੀਆਂ ਕੁੜੀਆਂ ਦੇ ਹੋਸਟਲ 'ਚ ਹੁੰਦੀ ਸੀ ਅਫੀਮ ਦੀ ਖੇਤੀ , ਪੁਲਿਸ ਨੇ ਮਾਰੀ ਰੇਡ

By  Shanker Badra March 25th 2019 03:56 PM -- Updated: March 25th 2019 03:57 PM

ਪੰਜਾਬ ਦੇ ਇਸ ਕਾਲਜ ਦੀਆਂ ਕੁੜੀਆਂ ਦੇ ਹੋਸਟਲ 'ਚ ਹੁੰਦੀ ਸੀ ਅਫੀਮ ਦੀ ਖੇਤੀ , ਪੁਲਿਸ ਨੇ ਮਾਰੀ ਰੇਡ:ਭੀਖੀ : ਪੰਜਾਬ ਵਿੱਚ ਅਫੀਮ ਦੀ ਖੇਤੀ ਪਿਛਲੇ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਜਿਸ ਕਰਕੇ ਅਫੀਮ ਦੀ ਖੇਤੀ ਦਾ ਰੋਲਾ ਰੱਪਾ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਹੋਇਆ ਹੈ ਪਰ ਇਹ ਗੱਲ ਅਜੇ ਅੱਧ -ਵਿਚਕਾਰ ਹੀ ਲਮਕ ਰਹੀ ਸੀ ਪਰ ਮਾਨਸਾ ਵਿਚ ਤਾਂ ਅਫ਼ੀਮ ਦੀ ਖੇਤੀ ਜ਼ਰੂਰ ਸ਼ੁਰੂ ਹੋ ਗਈ ਹੈ ਉਹ ਵੀ ਕੁੜੀਆਂ ਦੇ ਹੋਸਟਲ ਵਿੱਚ।

Bhikhi National College for Girl Hostel Opium farming ,Police Raid ਪੰਜਾਬ ਦੇ ਇਸ ਕਾਲਜ ਦੀਆਂ ਕੁੜੀਆਂ ਦੇ ਹੋਸਟਲ 'ਚ ਹੁੰਦੀ ਸੀ ਅਫੀਮ ਦੀ ਖੇਤੀ , ਪੁਲਿਸ ਨੇ ਮਾਰੀ ਰੇਡ

ਅਜਿਹਾ ਹੀ ਇੱਕ ਮਾਮਲਾ ਮਾਨਸਾ ਦੇ ਕਸਬਾ ਭੀਖੀ ਦੇ ਨੈਸ਼ਨਲ ਕਾਲਜ ਫਾਰ ਵੁਮੈਨ ਦੇ ਹੋਸਟਲ ਵਿੱਚ ਸਾਹਮਣੇ ਆਇਆ ਹੈ ,ਜਿਥੇ ਸ਼ਰੇਆਮ ਅਫੀਮ ਦੀ ਖੇਤੀ ਹੋ ਰਹੀ ਸੀ ਪਰ ਇਸ ਗੱਲ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਰੇਡ ਮਾਰ ਦਿੱਤੀ।ਇਸ ਦੌਰਾਨ ਪੁਲਿਸ ਨੇ ਛਾਪੇਮਾਰੀ ਕਰਕੇ 30 ਕਿੱਲੋ ਹਰੀ ਪੋਸਤ ਬਰਾਮਦ ਕੀਤੀ ਹੈ।

Bhikhi National College for Girl Hostel Opium farming ,Police Raid ਪੰਜਾਬ ਦੇ ਇਸ ਕਾਲਜ ਦੀਆਂ ਕੁੜੀਆਂ ਦੇ ਹੋਸਟਲ 'ਚ ਹੁੰਦੀ ਸੀ ਅਫੀਮ ਦੀ ਖੇਤੀ , ਪੁਲਿਸ ਨੇ ਮਾਰੀ ਰੇਡ

ਜਿਸ ਤੋਂ ਬਾਅਦ ਪੁਲਿਸ ਨੇ ਕਾਲਜ ਦੇ ਪ੍ਰਿੰਸੀਪਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।ਇਸ ਦੌਰਾਨ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਅਫ਼ੀਮ ਦੀ ਖੇਤੀ ਕਾਲਜ ਦਾ ਚੇਅਰਮੈਨ ਕਰਦਾ ਸੀ ਪਰ ਪ੍ਰਿੰਸੀਪਲ ਨੂੰ ਜਾਣਬੁੱਝ ਕੇ ਫਸਾਇਆ ਜਾ ਰਹਿ ਹੈ।

Bhikhi National College for Girl Hostel Opium farming ,Police Raid ਪੰਜਾਬ ਦੇ ਇਸ ਕਾਲਜ ਦੀਆਂ ਕੁੜੀਆਂ ਦੇ ਹੋਸਟਲ 'ਚ ਹੁੰਦੀ ਸੀ ਅਫੀਮ ਦੀ ਖੇਤੀ , ਪੁਲਿਸ ਨੇ ਮਾਰੀ ਰੇਡ

ਉਨ੍ਹਾਂ ਨੇ ਦੱਸਿਆ ਕਿ ਕਾਲਜ ਦਾ ਚੇਅਰਮੈਨ ਕਾਂਗਰਸੀ ਹੈ।ਇਸ ਲਈ ਪੁਲਿਸ ਚੇਅਰਮੈਨ ਦੀ ਥਾਂ ਪ੍ਰਿੰਸੀਪਲ ਨੂੰ ਗ਼ਲਤ ਫਸਾ ਰਹੀ ਹੈ, ਜਦੋਂਕਿ ਪ੍ਰਿੰਸੀਪਲ ਦਿੱਲੀ ਰਹਿੰਦਾ ਹੈ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਫਗਾਨਿਸਤਾਨ ‘ਚ ਇੱਕ ਸਿਹਤ ਕਲੀਨਿਕ ਕੋਲ ਹੋਇਆ ਜ਼ਬਰਦਸਤ ਧਮਾਕਾ , 8 ਲੋਕ ਜ਼ਖਮੀ

-PTCNews

Related Post