ਤਖ਼ਤ ਸ੍ਰੀ ਸੱਚਖੰਡ ਬੋਰਡ ਵਲੋਂ ਹਸਪਤਾਲ ਅਤੇ ਮੈਡੀਕਲ ਕਾਲਜ ਦੀ ਉਸਾਰੀ ਦੀ ਦੇਖ-ਰੇਖ ਲਈ ਬਣਾਇਆ ਗਿਆ ਸਲਾਹਕਾਰ ਬੋਰਡ

By  Baljit Singh June 13th 2021 10:21 PM

ਮੁੰਬਈ: ਭੁਪਿੰਦਰ ਸਿੰਘ ਜੀ ਮਨਹਾਸ ਗੁਰੂਦੁਆਰਾ ਹਜ਼ੂਰ ਸਾਹਿਬ ਦੀ ਪ੍ਰਧਾਨਗੀ ਹੇਠ ਤਖ਼ਤ ਸ੍ਰੀ ਸੱਚਖੰਡ ਬੋਰਡ ਨੇ ਉਪ ਪ੍ਰਧਾਨ ਤਖ਼ਤ ਹਜ਼ੂਰ ਸਾਹਬ ਬੋਰਡ ਸਰਦਾਰ ਜੀ.ਐੱਸ. ਬਾਵਾ ਵਲੋਂ ਸਿਫਾਰਸ਼ ਕੀਤਾ ਇੱਕ ਸਲਾਹਕਾਰ ਬੋਰਡ ਬਣਾਇਆ ਹੈ।

ਪੜੋ ਹੋਰ ਖਬਰਾਂ: ਕੋਰੋਨਾ ਦੀ ਹੋਰ ਢਿੱਲੀ ਪਈ ਰਫਤਾਰ, 958 ਨਵੇਂ ਮਾਮਲੇ ਆਏ ਸਾਹਮਣੇ

ਇਹ ਇਕ ਸਲਾਹਕਾਰੀ ਬੋਰਡ ਹੋਵੇਗਾ ਅਤੇ ਇਸ ਦਾ ਮਿਸਨ ਨੰਦੇੜ ਸਾਹਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਮੈਡੀਕਲ ਕਾਲਜ ਬਣਾਉਣਾ ਹੋਵੇਗਾ। ਇਸ ਬੋਰਡ ਵਿਚ ਵਿਸ਼ਵ ਭਰ ਦੇ ਪ੍ਰਸਿੱਧ ਸਿੱਖ ਅਤੇ ਪ੍ਰਭਾਵਸ਼ਾਲੀ ਲੋਕ ਸ਼ਾਮਲ ਹਨ। ਇਸ ਦੇ 13 ਮੈਂਬਰ ਹੋਣਗੇ। ਪਦਮ ਸ਼੍ਰੀ ਸ੍ਰੀ ਵਿਕਰਮਜੀਤ ਸਿੰਘ ਸਾਹਨੀ ਕਨਵੀਨਰ ਹੋਣਗੇ।

ਪੜੋ ਹੋਰ ਖਬਰਾਂ: ਮਿਲਖਾ ਸਿੰਘ ਦੀ ਪਤਨੀ ਦਾ ਕੋਰੋਨਾ ਕਾਰਨ ਦੇਹਾਂਤ

ਮੈਂਬਰਾਂ ਦੇ ਨਾਮ ਇਸ ਪ੍ਰਕਾਰ ਹਨ: -

1) ਵਿਕਰਮਜੀਤ ਸਿੰਘ ਸਾਹਨੀ (ਕਨਵੀਨਰ)

2) ਪ੍ਰਧਾਨ SGPC ਅੰਮ੍ਰਿਤਸਰ (ਜਾਂ ਨਾਮਜ਼ਦ)

3) ਸਰਦਾਰ ਤਰਲੋਚਨ ਸਿੰਘ (ਸਾਬਕਾ ਸੰਸਦ ਮੈਂਬਰ)

4) ਸੁਰਿੰਦਰ ਸਿੰਘ ਕੰਧਾਰੀ

5) ਹਰਭਜਨ ਸਿੰਘ (ਭਾਰਤੀ ਕ੍ਰਿਕਟਰ)

6) ਅਮਰੀਕ ਸਿੰਘ (ਮੀਕਾ ਸਿੰਘ-ਸਿੰਗਰ)

7) ਸਰਦਾਰ ਨਿਰਮਲ ਸਿੰਘ ਜੀ (ਪ੍ਰਧਾਨ ਚੀਫ਼ ਖਾਲਸਾ ਦੀਵਾਨ ਅੰਮ੍ਰਿਤਸਰ)

8) ਹਰਪਾਲ ਸਿੰਘ ਭਾਟੀਆ (ਟੀਐੱਸਐੱਸਐੱਚਐੱਸ ਨੰਦੇੜ ਮੈਂਬਰ ਇੰਦੌਰ)

ਬਾਕੀ 5 ਮੈਂਬਰਾਂ ਦੀ ਚੋਣ ਕਨਵੀਨਰ ਸ੍ਰੀ ਵਿਕਰਮਜੀਤ ਸਿੰਘ ਸਾਹਨੀ ਕਰਨਗੇ।

ਪੜੋ ਹੋਰ ਖਬਰਾਂ: ਅਫਗਾਨਿਸਤਾਨ ‘ਚ ਤਿੰਨ ਅੱਤਵਾਦੀ ਹਮਲਿਆਂ ‘ਚ ਕੁੱਲ 15 ਲੋਕਾਂ ਦੀ ਮੌਤ

-PTC News

Related Post