ਅਫਗਾਨਿਸਤਾਨ ‘ਚ ਤਿੰਨ ਅੱਤਵਾਦੀ ਹਮਲਿਆਂ ‘ਚ ਕੁੱਲ 15 ਲੋਕਾਂ ਦੀ ਮੌਤ

ਕਾਬੁਲ : ਕਾਬੁਲ ਵਿਚ ਤਿੰਨ ਅੱਤਵਾਦੀ ਹਮਲਿਆਂ ਦੇ ਨਾਲ ਅਫਗਾਨਿਸਤਾਨ ਵਿਚ ਇੱਕ ਵਾਰ ਫਿਰ ਤੋਂ ਦਹਿਸ਼ਤ ਦਾ ਮਾਹੌਲ ਹੈ। ਇੱਥੇ ਦੋ ਬੰਬ ਧਮਾਕਿਆਂ ਸਮੇਤ ਤਿੰਨ ਅੱਤਵਾਦੀ ਹਮਲਿਆਂ ਵਿਚ ਕੁੱਲ 15 ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ ਹਨ।

ਪੜੋ ਹੋਰ ਖਬਰਾਂ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦੀ ਕਾਰ ਹਾਦਸੇ ਦੀ ਸ਼ਿਕਾਰ, ਵਾਲ-ਵਾਲ ਬਚੀ ਜਾਨ

ਹੇਲਮੰਦ ਸੂਬੇ ਦੇ ਲਸ਼ਕਰ ਗਾਹ ਚੈੱਕਪੋਸਟ ਵਿਚ ਵੜ੍ਹ ਕੇ ਇਕ ਹਮਲੇ ਵਿਚ ਅੱਠ ਅਫਗਾਨ ਪੁਲਿਸ ਵਾਲਿਆਂ ਦੀ ਹੱਤਿਆ ਕਰ ਦਿੱਤੀ ਗਈ ਹੈ। ਇਸ ਦੇ ਇਲਾਵਾ, ਕਾਬੁਲ ਦੇ ਸ਼ਿਆ ਵਧੇਰੇ ਗਿਣਤੀ ਇਲਾਕਿਆਂ ਵਿਚ ਅੱਤਵਾਦੀ ਸੰਗਠਨ ਆਈਐੱਸ ਦੇ ਦੋ ਮਿਨੀ ਵੈਨਾਂ ਵਿਚ ਕੀਤੇ ਬੰਬ ਧਮਾਕਿਆਂ ਵਿਚ ਸੱਤ ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ ਹਨ।

ਪੜੋ ਹੋਰ ਖਬਰਾਂ: ਨਹੀਂ ਰਿਹਾ ਦੁਨੀਆ ਦੀ ਸਭ ਤੋਂ ਵੱਡੀ ਫੈਮਿਲੀ ਦਾ ਮੁਖੀ, ਪਰਿਵਾਰ ‘ਚ 38 ਪਤਨੀਆਂ ਤੇ 89 ਬੱਚੇ

ਹੇਲਮੰਦ ਸੂਬੇ ਦੀ ਪੁਲਿਸ ਦੇ ਬੁਲਾਰੇ ਮੁਹੰਮਦ ਜਮਾਨ ਹਮਦਰਦ ਨੇ ਦੱਸਿਆ ਕਿ ਐਤਵਾਰ ਨੂੰ ਤਾਲਿਬਾਨੀ ਘੁਸਪੈਠੀਏ ਨੇ ਕਲਾਈ ਬਸਤ ਖੇਤਰ ਦੇ ਲਸ਼ਕਰ ਗਾਹ ਪੁਲਿਸ ਚੈੱਕਪੋਸਟ ਵਿਚ ਵੜ ਕੇ ਹਮਲਾ ਕਰ ਦਿੱਤਾ। ਉਸ ਨੇ ਪੁਲਸਕਰਮੀ ਦਾ ਭੇਸ਼ ਧਰਿਆ ਹੋਇਆ ਸੀ। ਇਸ ਦੇ ਬਾਅਦ ਤਾਲਿਬਾਨੀਆਂ ਅਤੇ ਪੁਲਸਕਰਮੀਆਂ ਵਿਚਾਲੇ ਜੰਮ ਕੇ ਗੋਲੀਬਾਰੀ ਹੋਈ।

ਪੜੋ ਹੋਰ ਖਬਰਾਂ: ਕੋਵਿਡ-19 ਕਾਰਨ ਬੰਗਲਾਦੇਸ਼ ‘ਚ 30 ਜੂਨ ਤੱਕ ਬੰਦ ਰਹਿਣਗੇ ਸਕੂਲ

ਇਸ ਦੇ ਇਲਾਵਾ ਅੱਤਵਾਦੀ ਸੰਗਠਨ ਆਈਐੱਸ ਨੇ ਕਾਬੁਲ ਦੇ ਸ਼ਿਆ ਵਧੇਰੇ ਗਿਣਤੀ ਇਲਾਕੇ ਵਿਚ ਦੋ ਮਿਨੀ ਵੈਨਾਂ ਵਿਚ ਬੰਬਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੇ ਬਾਅਦ ਫਿਲਮ ਨਿਰਦੇਸ਼ਕ ਸਹਿਰਾ ਕਰੀਮੀ ਨੇ ਟਵੀਟ ਕਰ ਕੇ ਦੱਸਿਆ ਕਿ ਫਾਤੀਮਾ ਮੁਹੰਮਦੀ ਅਤੇ ਤਿਆਬਾ ਮਸੂਬੀ ਇਸ ਹਮਲੇ ਵਿਚ ਮਾਰੇ ਗਏ ਹਨ। ਦੋਵੇਂ ਅਫਗਾਨ ਫਿਲਮ ਸੰਗਠਨ ਲਈ ਕੰਮ ਕਰਦੇ ਸਨ ਅਤੇ ਬੱਚਿਆਂ ਲਈ ਕਾਰਟੂਨ ਫਿਲਮ ਬਣਾਉਂਦੇ ਸਨ। ਪੱਛਮ ਵਾਲੇ ਕਾਬੁਲ ਵਿਚ ਇਸ ਘਟਨਾ ਸਥਲ ਤੋਂ ਦੋ ਕਿਮੀ ਦੂਰ ਇਕ ਹੋਰ ਬੰਬ ਧਮਾਕੇ ਵਿਚ ਇੱਕ ਕੋਰੋਨਾ ਮਰੀਜ਼ ਮਾਰਿਆ ਗਿਆ ਅਤੇ ਚਾਰ ਹੋਰ ਜ਼ਖਮੀ ਹੋ ਗਏ। ਇਹ ਹਮਲਾ ਮੁਹੰਮਦ ਅਲੀ ਜਿੰਨਾ ਹਸਪਤਾਲ ਦੇ ਸਾਹਮਣੇ ਹੋਇਆ ਸੀ।

-PTC News