ਦੇਸ਼ ਦੇ 75ਵੇਂ ਆਜ਼ਾਦੀ ਮਹਾਂਉਤਸਵ ਨੂੰ ਸਮਰਪਿਤ BSF ਵੱਲੋਂ ਆਯੋਜਿਤ ਸਾਇਕਲ ਰੈਲੀ ਜਲ੍ਹਿਆਂਵਾਲਾ ਬਾਗ ਤੋਂ ਰਵਾਨਾ

By  Shanker Badra September 25th 2021 10:10 AM

ਅੰਮ੍ਰਿਤਸਰ : ਦੇਸ਼ ਦੇ 75ਵੇਂ ਆਜ਼ਾਦੀ ਮਹਾਂਉਤਸਵ ਨੂੰ ਸਮਰਪਿਤ ਬੀਐਸਐਫ ਵੱਲੋਂ ਆਯੋਜਿਤ ਸਾਇਕਲ ਰੈਲੀ ਜਲ੍ਹਿਆਂਵਾਲੇ ਬਾਗ ਪੁੱਜੀ , ਜਿਸ ਦਾ ਬੜਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਸੀ। ਅੱਜ ਇਹ ਰੈਲੀ ਜਲ੍ਹਿਆਂਵਾਲੇ ਬਾਗ ਤੋਂ ਆਪਣੇ ਅਗਲੇ ਪੜਾਵ ਲਈ ਰਵਾਨਾ ਹੋਈ, ਜਿਸ ਨੂੰ ਬੀ ਐਸ ਐਫ ਅਧਿਕਾਰੀਆਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਸਾਈਕਲ ਰੈਲੀ ਵਿੱਚ ਭਾਗ ਲੈਣ ਵਾਲੇ ਲੋਕਾਂ ਨੇ ਕਿਹਾ ਕਿ ਜਿਹੜੇ ਲੋਕ ਜਿਮ ਨਹੀਂ ਜਾ ਸਕਦੇ, ਉਹ ਸਾਈਕਲ ਚਲਾ ਕੇ ਆਪਣੇ ਆਪ ਨੂੰ ਤੰਦਰੁਸਤ ਤੇ ਫਿੱਟ ਰੱਖ ਸਕਦੇ ਹਨ।

ਦੇਸ਼ ਦੇ 75ਵੇਂ ਆਜ਼ਾਦੀ ਮਹਾਂਉਤਸਵ ਨੂੰ ਸਮਰਪਿਤ BSF ਵੱਲੋਂ ਆਯੋਜਿਤ ਸਾਇਕਲ ਰੈਲੀ ਜਲ੍ਹਿਆਂਵਾਲਾ ਬਾਗ ਤੋਂ ਰਵਾਨਾ

ਸਾਈਕਲ ਚਲਾਉਣ ਨਾਲ ਸਾਡੀ ਸਿਹਤ ਠੀਕ ਰਹਿੰਦੀ ਹੈ। ਉਨਾਂ ਕਿਹਾ ਕਿ ਦੇਸ਼ ਦੇ ਲੋਕਾਂ ਵਿੱਚ ਇਹ ਸਾਇਕਲ ਰੈਲੀ ਏਕਤਾ ਦਾ ਸੰਦੇਸ਼ ਦੇਣ ਲਈ ਬੀਐਸਐਫ. ਵੱਲੋਂ ਦੇਸ਼ ਦੀਆਂ ਚਾਰੇ ਦਿਸ਼ਾਵਾਂ ਵਿਚੋ ਕੱਢੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਹ ਰੈਲੀ ਜੰਮੂ ਕਸ਼ਮੀਰ ਤੋਂ ਸ਼ੁਰੂ ਹੋਈ ਹੈ ਤੇ ਅੱਜ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ ਤੋਂ ਇਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ 2 ਅਕਤੂਬਰ 2021 ਨੂੰ ਰਾਜ ਘਾਟ ਦਿੱਲੀ ਵਿਖੇ ਸੰਪੰਨ ਹੋਵੇਗੀ।

ਦੇਸ਼ ਦੇ 75ਵੇਂ ਆਜ਼ਾਦੀ ਮਹਾਂਉਤਸਵ ਨੂੰ ਸਮਰਪਿਤ BSF ਵੱਲੋਂ ਆਯੋਜਿਤ ਸਾਇਕਲ ਰੈਲੀ ਜਲ੍ਹਿਆਂਵਾਲਾ ਬਾਗ ਤੋਂ ਰਵਾਨਾ

ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ ,ਭਾਰਤ ਸਰਕਾਰ ਵੱਲੋਂ ਸਾਲ 2021 ਨੂੰ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਦੇ ਤੌਰ 'ਤੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਅਧੀਨ ਵੱਖ -ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਦਾ ਉਦੇਸ਼ ਹੈ ਕਿ ਆਜ਼ਾਦੀ ਦੇ ਲਈ ਕੀਤੇ ਗਏ ਸੰਘਰਸ ਨੂੰ ਲੋਕਾਂ ਦੇ ਵਿੱਚ ਪੇਸ਼ ਕਰਕੇ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਕਰਨਾ ਹੈ। 23 ਸਤੰਬਰ 2021 ਨੂੰ ਜੰਮੂ ਤੋਂ ਸੁਰੂ ਕੀਤੀ ਗਈ ਸੀ, ਜੋ ਕੱਲ ਗੁਰਦਾਸਪੁਰ, ਬਟਾਲਾ ਤੋਂ ਹੁੰਦੇ ਜਲ੍ਹਿਆਂਵਾਲੇ ਬਾਗ ਅੰਮ੍ਰਿਤਸਰ ਵਿਖੇ ਪੁੱਜੀ।

ਦੇਸ਼ ਦੇ 75ਵੇਂ ਆਜ਼ਾਦੀ ਮਹਾਂਉਤਸਵ ਨੂੰ ਸਮਰਪਿਤ BSF ਵੱਲੋਂ ਆਯੋਜਿਤ ਸਾਇਕਲ ਰੈਲੀ ਜਲ੍ਹਿਆਂਵਾਲਾ ਬਾਗ ਤੋਂ ਰਵਾਨਾ

ਇਸ ਤੋਂ ਬਾਅਦ ਇਹ ਸਾਇਕਲ ਰੈਲੀ ਅੱਜ ਜੰਗ-ਏ-ਆਜ਼ਾਦੀ ਕਰਤਾਰਪੁਰ, ਗਰੁੱਪ ਕੇਂਦਰ ਜਲੰਧਰ, ਲੁਧਿਆਣਾ, ਸਹੀਦ ਉੱਧਮ ਸਿੰਘ ਸਮਾਰਕ ਸਰਹਿੰਦ (ਸ੍ਰੀ ਫਤਿਹਗੜ੍ਹ ਸਾਹਿਬ), ਅੰਬਾਲਾ, ਕੁਰੂਕਸੇਤਰ, ਸੋਨੀਪਤ, ਗਰੁੱਪ ਕੇਂਦਰ ਗੁਰੂਗ੍ਰਾਮ ਦੇ ਰਸਤੇ ਹੁੰਦੇ ਹੋਏ 2 ਅਕਤੂਬਰ 2021 ਨੂੰ ਮਹਾਤਮਾ ਗਾਂਧੀ ਜੀ ਜਯੰਤੀ ਦੇ ਦਿਨ ਰਾਜਘਾਟ (ਨਵੀਂ ਦਿੱਲੀ) ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਸਾਇਕਲ ਰੈਲੀ ਦਾ ਮੁੱਖ ਉਦੇਸ਼ ਭਾਰਤ ਦੇ ਨਾਗਰਿਕਾਂ ਦੇ ਦਿਲਾਂ ਅੰਦਰ ਦੇਸ਼ ਭਗਤੀ ਅਤੇ ਸੁਰੱਖਿਆ ਦੀ ਭਾਵਨਾ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਸਾਇਕਲ ਰੈਲੀ ਸਰੀਰਿਕ ਤੰਦਰੁਸਤੀ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਦੇਸ਼ ਵਿੱਚ ਏਕਤਾ ਦੀ ਭਾਵਨਾ ਵੀ ਪੈਦਾ ਕਰੇਗੀ।

-PTCNews

Related Post