ਮਹਿੰਗਾਈ ਦੀ ਵੱਡੀ ਮਾਰ, ਵੇਰਕਾ ਦਾ ਦੁੱਧ 2 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ

By  Pardeep Singh August 18th 2022 02:20 PM -- Updated: August 18th 2022 02:55 PM

ਚੰਡੀਗੜ੍ਹ: ਆਮ ਆਦਮੀ ਇੱਕ ਵਾਰ ਫਿਰ ਮਹਿੰਗਾਈ ਦੀ ਮਾਰ ਹੇਠ ਆ ਗਿਆ ਹੈ। ਮਦਰ ਡੇਅਰੀ ਅਤੇ ਅਮੂਲ ਡੇਅਰੀ ਤੋਂ ਬਾਅਦ ਹੁਣ ਵੇਰਕਾ ਨੇ ਦੋ ਰੁਪਏ ਪ੍ਰਤੀ ਲੀਟਰ ਦੁੱਧ ਮਹਿੰਗਾ ਕਰ ਦਿੱਤਾ ਹੈ। ਵੇਰਕਾ ਦੇ ਦੁੱਧ ਦੀਆਂ ਨਵੀਆਂ ਕੀਮਤਾਂ ਭਲਕੇ ਤੋਂ ਲਾਗੂ ਹੋਣਗੀਆਂ।

 ਦੱਸ ਦੇਈਏ ਕਿ ਬੀਤੇ ਦਿਨ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਸੀ। ਹੁਣ 500 ਮਿਲੀਲੀਟਰ  'Amul'  ਗੋਲਡ ਦੀ ਕੀਮਤ 31 ਰੁਪਏ ਹੋ ਜਾਵੇਗੀ। ਹੁਣ ਗਾਹਕਾਂ ਨੂੰ ਅਮੂਲ ਤਾਜ਼ਾ ਦੇ 500 ਮਿਲੀਲੀਟਰ ਦਾ ਪੈਕੇਟ 25 ਰੁਪਏ 'ਚ ਅਤੇ 500 ਮਿਲੀਲੀਟਰ ਦਾ ਅਮੂਲ ਸ਼ਕਤੀ ਪੈਕੇਟ 28 ਰੁਪਏ 'ਚ ਮਿਲੇਗਾ।

ਮਦਰ ਡੇਅਰੀ ਦਾ ਫੁੱਲ ਕਰੀਮ ਦੁੱਧ ਅੱਜ 59 ਰੁਪਏ ਪ੍ਰਤੀ ਲੀਟਰ 'ਚ ਮਿਲ ਰਿਹਾ ਹੈ ਪਰ ਵੀਰਵਾਰ ਤੋਂ ਇਹ ਗਾਹਕਾਂ ਨੂੰ 2 ਰੁਪਏ ਦੇ ਵਾਧੇ ਨਾਲ 61 ਰੁਪਏ ਪ੍ਰਤੀ ਲੀਟਰ 'ਤੇ ਉਪਲਬਧ ਹੋ ਰਿਹਾ ਹੈ।

ਇਹ ਵੀ ਪੜ੍ਹੋ:AAP ਵਿਧਾਇਕ ਹਰਮੀਤ ਪਠਾਣਮਾਜਰਾ ਤੇ ਪਤਨੀ 'ਚ ਵਿਵਾਦ ਬਾਰੇ ਪੰਜਾਬ ਮਹਿਲਾ ਕਮਿਸ਼ਨ ਨੇ ਮੰਗੀ ਰਿਪੋਰਟ

-PTC News

Related Post