ਮਾਮੂਲੀ ਝਗੜੇ ਪਿੱਛੋਂ ਚਾਕੂ ਨਾਲ ਵਿੰਨ੍ਹ ਸੁੱਟੇ ਛੋਟੇ ਭੈਣ-ਭਰਾ

By  Shanker Badra November 5th 2020 10:13 PM

ਮਾਮੂਲੀ ਝਗੜੇ ਪਿੱਛੋਂ ਚਾਕੂ ਨਾਲ ਵਿੰਨ੍ਹ ਸੁੱਟੇ ਛੋਟੇ ਭੈਣ-ਭਰਾ:ਮੰਡੀ ਗੋਬਿੰਦਗੜ੍ਹ - ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਮੰਡੀ, ਮੰਡੀ ਗੋਬਿੰਦਗੜ੍ਹ 'ਚ ਵਾਪਰੀ ਇੱਕ ਘਟਨਾ ਨੇ ਇਲਾਕੇ 'ਚ ਸਨਸਨੀ ਫ਼ੈਲਾ ਦਿੱਤੀ ਹੈ, ਜਿਸ 'ਚ ਇੱਕ ਨੌਜਵਾਨ ਨੇ ਆਪਣੇ ਛੋਟੇ ਭੈਣ ਤੇ ਭਰਾ ਨੂੰ ਚਾਕੂ ਮਾਰ-ਮਾਰ ਕੇ ਵਿੰਨ੍ਹ ਸੁੱਟਿਆ। [caption id="attachment_446944" align="aligncenter" width="300"]Big Brother Atack on brother -Sister in Mandi Gobindgarh ਮਾਮੂਲੀ ਝਗੜੇ ਪਿੱਛੋਂ ਚਾਕੂ ਨਾਲ ਵਿੰਨ੍ਹ ਸੁੱਟੇ ਛੋਟੇ ਭੈਣ-ਭਰਾ[/caption] ਘਟਨਾ ਮੰਡੀ ਗੋਬਿੰਦਗੜ੍ਹ ਦੀ ਬਿਧੀ ਚੰਦ ਕਾਲੋਨੀ ਵਿਖੇ ਵਾਪਰੀ, ਜਿਸ 'ਚ ਹਮਲੇ ਦਾ ਸ਼ਿਕਾਰ ਹੋਏ ਛੋਟੇ ਭੈਣ-ਭਰਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਛਾਣ ਸੋਨੀਆ ਅਤੇ ਗੁਰਜੰਟ ਸਿੰਘ ਅਤੇ ਹਮਲਾਵਰ ਦੀ ਪਛਾਣ ਜੱਗਾ ਸਿੰਘ ਵਜੋਂ ਹੋਈ ਹੈ, ਜੋ ਕਿ ਇਸ ਇਲਾਕੇ 'ਚ ਇੱਕ ਕਿਰਾਏ ਦੇ ਮਕਾਨ 'ਚ ਰਹਿ ਰਹੇ ਹਨ। ਇਲਾਜ ਲਈ ਦੋਹਾਂ ਜ਼ਖਮੀਆਂ ਨੂੰ ਇਲਾਕਾ ਵਾਸੀਆਂ ਵੱਲੋਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਛੋਟੇ ਭਰਾ ਗੁਰਜੰਟ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। [caption id="attachment_446947" align="aligncenter" width="300"]Big Brother Atack on brother -Sister in Mandi Gobindgarh ਮਾਮੂਲੀ ਝਗੜੇ ਪਿੱਛੋਂ ਚਾਕੂ ਨਾਲ ਵਿੰਨ੍ਹ ਸੁੱਟੇ ਛੋਟੇ ਭੈਣ-ਭਰਾ[/caption] ਘਟਨਾ ਵਾਲੀ ਥਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਜੱਗਾ ਸਿੰਘ ਦਾ ਕਿਸੇ ਗੱਲ ਨੂੰ ਲੈ ਕੇ ਆਪਣੇ ਭੈਣ-ਭਰਾ ਨਾਲ ਝਗੜਾ ਹੋ ਗਿਆ, ਜਿਸ ਤੋਂ ਗੁੱਸੇ ਵਿੱਚ ਆਏ ਜੱਗੇ ਨੇ ਘਰ 'ਚ ਪਏ ਸਬਜ਼ੀ ਚੀਰਨ ਵਾਲੇ ਚਾਕੂ ਨਾਲ ਦੋਹਾਂ 'ਤੇ ਵਾਰ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। [caption id="attachment_446944" align="aligncenter" width="300"]Big Brother Atack on brother -Sister in Mandi Gobindgarh ਮਾਮੂਲੀ ਝਗੜੇ ਪਿੱਛੋਂ ਚਾਕੂ ਨਾਲ ਵਿੰਨ੍ਹ ਸੁੱਟੇ ਛੋਟੇ ਭੈਣ-ਭਰਾ[/caption] ਹਮਲਾਵਰ ਨੇ ਆਪਣੀ ਭੈਣ ਸੋਨੀਆ ਦੀ ਪਿੱਠ ਅਤੇ ਛੋਟੇ ਭਰਾ ਗੁਰਜੰਟ ਦੇ ਢਿੱਡ 'ਚ ਚਾਕੂ ਮਾਰ ਦਿੱਤਾ। ਘਟਨਾ ਤੋਂ ਹਰਕਤ 'ਚ ਆਏ ਸਥਾਨਕ ਇਲਾਕਾ ਨਿਵਾਸੀਆਂ ਨੇ ਉਕਤ ਨੌਜਵਾਨ ਨੂੰ ਰੱਸੀ ਨਾਲ ਬੰਨ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। [caption id="attachment_446943" align="aligncenter" width="300"]Big Brother Atack on brother -Sister in Mandi Gobindgarh ਮਾਮੂਲੀ ਝਗੜੇ ਪਿੱਛੋਂ ਚਾਕੂ ਨਾਲ ਵਿੰਨ੍ਹ ਸੁੱਟੇ ਛੋਟੇ ਭੈਣ-ਭਰਾ[/caption] ਖ਼ਬਰ ਲਿਖੇ ਜਾਣ ਤੱਕ ਜ਼ੇਰੇ ਇਲਾਜ ਜ਼ਖਮੀਆਂ ਬਾਰੇ ਤਾਜ਼ਾ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਇਲਾਕਾ ਨਿਵਾਸੀਆਂ ਨੇ ਪੁਲਿਸ ਹਿਰਾਸਤ ਵਿੱਚ ਦੇ ਦਿੱਤਾ ਸੀ, ਅਤੇ ਇਸ ਮਾਮਲੇ 'ਤੇ ਲੋੜੀਂਦੀਆਂ ਅਗਲੀਆਂ ਕਾਨੂੰਨੀ ਕਾਰਵਾਈਆਂ ਜਾਰੀ ਹਨ। -PTCNews

Related Post