LPG Subsidy: ਕੀ ਮੁਫਤ LPG ਕੁਨੈਕਸ਼ਨ ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ? ਜਾਣੋ ਇੱਥੇ ਨਵੇਂ RULE

By  Riya Bawa November 23rd 2021 08:28 AM

New LPG connection: LPG 'ਤੇ ਸਬਸਿਡੀ ਲੈਣ ਵਾਲੇ ਗਾਹਕਾਂ ਲਈ ਅਹਿਮ ਖ਼ਬਰ ਹੈ। ਉੱਜਵਲਾ ਯੋਜਨਾ ਦੇ ਤਹਿਤ ਮੁਫਤ LPG ਗੈਸ ਕੁਨੈਕਸ਼ਨ 'ਤੇ ਮਿਲਣ ਵਾਲੀ ਸਬਸਿਡੀ 'ਚ ਵੱਡਾ ਬਦਲਾਅ ਹੋ ਸਕਦਾ ਹੈ। ਇਸ ਲਈ ਜੇਕਰ ਹੁਣ ਉੱਜਵਲਾ ਯੋਜਨਾ ਦੇ ਤਹਿਤ ਮੁਫਤ LPG ਕੁਨੈਕਸ਼ਨ ਲੈਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਸ ਖਬਰ ਵੱਲ ਧਿਆਨ ਦਿੱਤਾ ਜਾਵੇ।

ਪੈਟਰੋਲੀਅਮ ਮੰਤਰਾਲੇ ਨੇ ਦੋ ਨਵੇਂ ਢਾਂਚੇ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਨੂੰ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਇੱਕ ਕਰੋੜ ਨਵੇਂ ਕੁਨੈਕਸ਼ਨ ਦੇਣ ਦਾ ਐਲਾਨ ਕੀਤਾ ਸੀ, ਪਰ ਹੁਣ ਸਰਕਾਰ OMCs ਵਲੋਂ ਐਡਵਾਂਸ ਪੇਮੈਂਟ ਮਾਡਲ ਨੂੰ ਬਦਲ ਸਕਦੀ ਹੈ।

ਵੇਖੋ ਕਿਵੇਂ ਕਰ ਸਕਦੇ ਹਨ ਇਸ ਸਕੀਮ ਲਈ ਅਪਲਾਈ----

-ਉੱਜਵਲਾ ਸਕੀਮ ਲਈ ਰਜਿਸਟਰ ਕਰਨਾ ਬਹੁਤ ਆਸਾਨ ਹੈ। ਉੱਜਵਲਾ ਸਕੀਮ ਦੇ ਤਹਿਤ, ਇੱਕ ਬੀਪੀਐਲ ਪਰਿਵਾਰ ਦੀ ਇੱਕ ਔਰਤ ਗੈਸ ਕੁਨੈਕਸ਼ਨ ਲਈ ਅਰਜ਼ੀ ਦੇ ਸਕਦੀ ਹੈ।

-ਤੁਸੀਂ ਅਧਿਕਾਰਤ ਵੈੱਬਸਾਈਟ pmujjwalayojana.com 'ਤੇ ਜਾ ਕੇ ਇਸ ਸਕੀਮ ਬਾਰੇ ਪੂਰੀ ਜਾਣਕਾਰੀ ਹਾਸਲ ਕਰੋਗੇ।

-ਰਜਿਸਟਰ ਕਰਨ ਲਈ ਤੁਹਾਨੂੰ ਪਹਿਲਾਂ ਇੱਕ ਫਾਰਮ ਭਰਨਾ ਹੋਵੇਗਾ ਅਤੇ ਇਸਨੂੰ ਨਜ਼ਦੀਕੀ ਐਲਪੀਜੀ ਵਿਤਰਕ ਨੂੰ ਦੇਣਾ ਹੋਵੇਗਾ।

-ਇਸ ਫਾਰਮ ਵਿੱਚ ਅਪਲਾਈ ਕਰਨ ਵਾਲੀ ਔਰਤ ਨੂੰ ਆਪਣਾ ਪੂਰਾ ਪਤਾ, ਜਨ ਧਨ ਬੈਂਕ ਖਾਤਾ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਆਧਾਰ ਨੰਬਰ ਵੀ ਦੇਣਾ ਹੋਵੇਗਾ।

LPG cylinder price hiked; check new rates here

ਇਸ ਤੋਂ ਬਾਅਦ ਬਾਅਦ ਵਿੱਚ ਇਸ ਨੂੰ ਪ੍ਰੋਸੈਸ ਕਰਨ ਤੋਂ ਬਾਅਦ ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਯੋਗ ਲਾਭਪਾਤਰੀ ਨੂੰ ਐਲਪੀਜੀ ਕੁਨੈਕਸ਼ਨ ਜਾਰੀ ਕਰਦੀਆਂ ਹਨ।

-ਜੇਕਰ ਕੋਈ ਉਪਭੋਗਤਾ EMI ਦੀ ਚੋਣ ਕਰਦਾ ਹੈ, ਤਾਂ EMI ਰਕਮ ਨੂੰ ਸਿਲੰਡਰ 'ਤੇ ਪ੍ਰਾਪਤ ਸਬਸਿਡੀ ਦੇ ਵਿਰੁੱਧ ਐਡਜਸਟ ਕੀਤਾ ਜਾਂਦਾ ਹੈ।

-PTC News

Related Post