BSF ਦੀ ਵੱਡੀ ਕਾਰਵਾਈ, ਹੈਰੋਇਨ ਦੀ ਵੱਡੀ ਖੇਪ ਕੀਤੀ ਬਰਾਮਦ

By  Pardeep Singh September 25th 2022 04:13 PM

ਅੰਮ੍ਰਿਤਸਰ: ਪਾਕਿਸਤਾਨ ਵੱਲੋਂ ਨਸ਼ਾ ਦੇ ਤਸਕਰੀ ਕੀਤੀ ਜਾ ਰਹੀ ਹੈ। ਬੀਐਸਐਫ ਨੇ ਪਾਕਿ ਦੀ ਨਾਪਾਕ ਹਰਕਤ ਨੂੰ ਨਾਕਾਮ ਕਰ ਦਿੱਤਾ ਹੈ। ਸਰਹੱਦ 'ਤੇ ਡਰੋਨ ਦੀ ਹਰਕਤ ਨੂੰ ਦੇਖ ਕੇ ਜਵਾਨਾਂ ਨੇ ਫਾਇਰਿੰਗ ਕੀਤੀ, ਜਿਸ ਤੋਂ ਬਾਅਦ ਇਲਾਕੇ 'ਚ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਮੌਕੇ ਬੀਐਸਐ੍ਫ ਨੇ ਹੈਰੋਇਨ ਦੇ ਤਿੰਨ ਪੈਕੇਜ  ਬਰਾਮਦ ਕੀਤੇ ਹਨ।

ਮਿਲੀ ਜਾਣਕਾਰੀ ਅਨੁਸਾਰ ਰਾਤ ਸਮੇਂ ਅਟਾਰੀ ਸਰਹੱਦ ਨੇੜੇ ਧਨੋਆ ਵਿੱਚ ਡਰੋਨ ਦੀ ਹਰਕਤ ਦੇਖੀ ਗਈ। ਅੱਧੀ ਰਾਤ ਨੂੰ ਡਰੋਨ ਦੀ ਆਵਾਜ਼ ਸੁਣਨ ਤੋਂ ਬਾਅਦ ਗਸ਼ਤ ਕਰ ਰਹੀ ਬੀਐਸਐਫ ਬਟਾਲੀਅਨ 144 ਦੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਵਾਨਾਂ ਨੂੰ ਡਰੋਨ ਦੀ ਹਰਕਤ 'ਤੇ ਲਗਾਤਾਰ ਨਜ਼ਰ ਰੱਖੀ ਪਰ ਗੋਲੀਬਾਰੀ ਤੋਂ ਥੋੜ੍ਹੀ ਦੇਰ ਬਾਅਦ, ਡਰੋਨ ਪਾਕਿਸਤਾਨ ਨੂੰ ਵਾਪਸ ਚਲਾ ਗਿਆ ਜਿਸ ਤੋਂ ਬਾਅਦ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ।

 ਬੀਐਸਐਫ ਵੱਲੋਂ ਧਨੋਆ ਵਿੱਚ ਤਲਾਸ਼ੀ ਦੌਰਾਨ ਚਾਰ ਪੈਕਟ ਹੈਰੋਇਨ ਬਰਾਮਦ ਕੀਤੀ ਗਈ। ਜਿਸ ਵਿੱਚੋਂ ਤਿੰਨ ਪੈਕਟ ਬੰਦ ਸਨ ਅਤੇ ਇੱਕ ਖੁੱਲ੍ਹਾ ਸੀ। ਚਾਰ ਪੈਕੇਟਾਂ ਦਾ ਕੁੱਲ ਵਜ਼ਨ 3.250 ਕਿਲੋਗ੍ਰਾਮ ਹੈ। ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 21 ਕਰੋੜ ਰੁਪਏ ਦੇ ਕਰੀਬ ਹੈ।

ਇਕ ਹਫਤੇ 'ਚ ਤੀਜੀ ਵਾਰ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਆਵਾਜਾਈ ਦੇਖਣ ਨੂੰ ਮਿਲੀ ਹੈ। ਪੰਜ ਦਿਨ ਪਹਿਲਾਂ ਤਰਨਤਾਰਨ ਦੇ ਖੇਮਕਰਨ ਸੈਕਟਰ ਵਿੱਚ ਡਰੋਨਾਂ ਦੀ ਆਵਾਜਾਈ ਦੇਖਣ ਨੂੰ ਮਿਲੀ ਸੀ। ਪਿਛਲੇ ਸੋਮਵਾਰ ਨੂੰ ਅੰਮ੍ਰਿਤਸਰ ਦੇ ਅਟਾਰੀ ਸਰਹੱਦ ਨਾਲ ਲੱਗਦੇ ਪਿੰਡ ਪਲਮਰਾਨ ਤੋਂ ਇਕ ਡਰੋਨ ਨੇ 2.570 ਕਿਲੋ ਹੈਰੋਇਨ ਸੁੱਟੀ ਸੀ। ਪਾਕਿ ਸਮੱਗਲਰਾਂ ਨੇ ਇਸ ਖੇਪ ਨਾਲ ਪਿਸਤੌਲ ਅਤੇ ਗੋਲੀਆਂ ਵੀ ਪਹੁੰਚਾਈਆਂ ਸਨ।

ਇਹ ਵੀ ਪੜ੍ਹੋ;ਧੋਖਾਧੜੀ ਕਰਨ ਵਾਲੇ ਏਜੰਟ ਖਿਲਾਫ਼ ਵੱਡਾ ਪ੍ਰਦਰਸ਼ਨ, ਕੀਤਾ ਹਾਈਵੇ ਜਾਮ

-PTC News

Related Post