ਇੱਕ ਕਲਯੁਗੀ ਮਾਂ ਦਾ ਸ਼ਰਮਨਾਕ ਕਾਰਾ ,ਆਪਣੇ ਬੱਚੇ ਨੂੰ ਇੰਝ ਕਰਵਾਇਆ ਚੁੱਪ

By  Shanker Badra March 25th 2019 02:43 PM

ਇੱਕ ਕਲਯੁਗੀ ਮਾਂ ਦਾ ਸ਼ਰਮਨਾਕ ਕਾਰਾ ,ਆਪਣੇ ਬੱਚੇ ਨੂੰ ਇੰਝ ਕਰਵਾਇਆ ਚੁੱਪ:ਬਿਹਾਰ : ਦੁਨੀਆਂ ਭਰ ਵਿੱਚ ਮਾਂ ਆਪਣੇ ਬੱਚੇ ਦੇ ਹਰ ਗਮ ਅਤੇ ਖੁਸ਼ੀ ਨੂੰ ਮਿੰਟਾਂ 'ਚ ਸਮਝ ਜਾਂਦੀ ਹੈ।ਖੁਦ ਦੀਆਂ ਖੁਸ਼ੀਆਂ ਦੀ ਪਰਵਾਹ ਨਾ ਕਰਦੇ ਹੋਏ ਮਾਂ ਆਪਣੇ ਬੱਚੇ ਦੀ ਖੁਸ਼ੀ ਲਈ ਹਰ ਚੀਜ਼ ਦਾਅ 'ਤੇ ਲਾ ਦਿੰਦੀ ਹੈ ਉਹ ਭਾਵੇਂ ਜਿੰਦਗੀ ਹੀ ਕਿੳਂ ਨਾ ਹੋਵੇ ਪਰ ਬਿਹਾਰ ਦੇ ਛਪਰਾ 'ਚ ਇੱਕ ਅਜਿਹੀ ਘਟਨਾ ਵਾਪਰੀ ਹੈ, ਜਿਸ 'ਤੇ ਯਕੀਨ ਕਰਨਾ ਔਖਾ ਲੱਗਦਾ ਹੈ।ਜਿਥੇ ਇੱਕ ਮਾਂ ਨੇ ਆਪਣੇ ਬੱਚੇ ਦੇ ਬੁੱਲ੍ਹਾਂ ਨੂੰ ਫੈਵੀਕਵਿਕ ਲਾ ਕੇ ਦੇ ਜੋੜ ਦਿੱਤਾ ਹੈ। [caption id="attachment_274076" align="aligncenter" width="300"]Bihar Chhapra Mother Your own Children Lips Favicawick ਇੱਕ ਕਲਯੁਗੀ ਮਾਂ ਦਾ ਸ਼ਰਮਨਾਕ ਕਾਰਾ , ਆਪਣੇ ਬੱਚੇ ਨੂੰ ਇੰਝ ਕਰਵਾਇਆ ਚੁੱਪ[/caption] ਦਰਅਸਲ 'ਚ ਡੇਢ ਸਾਲ ਦਾ ਇਕ ਬੱਚਾ ਕਾਫ਼ੀ ਦੇਰ ਤੋਂ ਰੋਈ ਜਾ ਰਿਹਾ ਸੀ।ਇਸ 'ਤੇ ਉਸ ਦੀ ਮਾਂ ਏਨੀ ਖਿਝ ਗਈ ਕਿ ਉਸ ਨੇ ਫੈਵੀਕਵਿਕ ਨਾਲ ਉਸ ਦੇ ਬੁੱਲ੍ਹ ਜੋੜ ਦਿੱਤੇ।ਜਦੋਂ ਬੱਚੇ ਦੇ ਪਿਤਾ ਨੇ ਘਰ ਆ ਕੇ ਦੇਖਿਆ ਤਾਂ ਕਿ ਉਹ ਚੁੱਪਚਾਪ ਬਿਸਤਰੇ 'ਤੇ ਪਿਆ ਹੋਇਆ ਹੈ।ਉਸ ਦੀਆਂ ਅੱਖਾਂ ਖੁੱਲ੍ਹੀਆਂ ਸਨ ਅਤੇ ਮੂੰਹ ਵਿਚੋਂ ਝਗ ਨਿਕਲ ਰਹੀ ਸੀ। [caption id="attachment_274078" align="aligncenter" width="300"]Bihar Chhapra Mother Your own Children Lips Favicawick ਇੱਕ ਕਲਯੁਗੀ ਮਾਂ ਦਾ ਸ਼ਰਮਨਾਕ ਕਾਰਾ , ਆਪਣੇ ਬੱਚੇ ਨੂੰ ਇੰਝ ਕਰਵਾਇਆ ਚੁੱਪ[/caption] ਜਦੋਂ ਇਸ ਬਾਰੇ ਉਨ੍ਹਾਂ ਨੇ ਪਤਨੀ ਸ਼ੋਭਾ ਨੂੰ ਪੁੱਛਿਆ ਤਾਂ ਉਸ ਨੇ ਲਾਪਰਵਾਹੀ ਨਾਲ ਜਵਾਬ ਦਿੰਦਿਆਂ ਕਿਹਾ ਕਿ ਬੱਚਾ ਕਾਫ਼ੀ ਸਮੇਂ ਤੋਂ ਰੋ ਰਿਹਾ ਸੀ।ਜਿਸ ਕਰਕੇ ਉਸ ਨੇ ਬੁੱਲ੍ਹਾਂ 'ਤੇ ਗੂੰਦ ਲਾ ਦਿੱਤੀ ਹੈ।ਜਿਸ ਤੋਂ ਬਾਅਦ ਤੁਰੰਤ ਬੱਚੇ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ,ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।ਹੁਣ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। -PTCNews

Related Post