ਪੰਜਵੀਂ ਦੀ ਵਿਦਿਆਰਥਣ ਨਾਲ ਪ੍ਰਿੰਸੀਪਲ ਅਤੇ ਕਲਰਕ ਨੇ 9 ਮਹੀਨੇ ਕੀਤਾ ਮੂੰਹ ਕਾਲਾ

By  Shanker Badra September 20th 2018 10:21 AM

ਪੰਜਵੀਂ ਦੀ ਵਿਦਿਆਰਥਣ ਨਾਲ ਪ੍ਰਿੰਸੀਪਲ ਅਤੇ ਕਲਰਕ ਨੇ 9 ਮਹੀਨੇ ਕੀਤਾ ਮੂੰਹ ਕਾਲਾ:ਪੂਰੇ ਦੇਸ਼ ਅੰਦਰ ਲੜਕੀ ਨਾਲ ਬਲਾਤਕਾਰ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।ਆਏ ਦਿਨ ਕੋਈ ਨਾ ਕੋਈ ਮਾਸੂਮ ਇਨ੍ਹਾਂ ਦਰਿੰਦਿਆਂ ਦਾ ਸ਼ਿਕਾਰ ਹੁੰਦੀ ਹੈ।ਅਜਿਹਾ ਹੀ ਇੱਕ ਮਾਮਲਾ ਬਿਹਾਰ 'ਚ ਸਾਹਮਣੇ ਆਇਆ ਹੈ। ਬਿਹਾਰ ਦੇ ਫੁਲਵਾੜੀ ਸ਼ਰੀਫ 'ਚ ਇੱਕ ਸਕੂਲ ਦੇ ਪ੍ਰਿੰਸੀਪਲ ਤੇ ਕਲਰਕ ਵੱਲੋਂ ਪੰਜਵੀਂ ਜਮਾਤ ਦੀ ਵਿਦਿਆਰਥਣ ਨਾਲ ਲਗਾਤਾਰ 9 ਮਹੀਨਿਆਂ ਤੱਕ ਜਬਰ ਜਨਾਹ ਕੀਤਾ ਹੈ। ਇਸ ਦੌਰਾਨ ਵਿਦਿਆਰਥਣ ਗਰਭਵਤੀ ਹੋ ਗਈ ਹੈ।ਪੀੜਤਾ ਦੀ ਅੱਜ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ।ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। -PTCNews

Related Post