ਵੱਡੀ ਲਾਪਰਵਾਹੀ : ਸਰਿੰਜ 'ਚ ਨਹੀਂ ਭਰੀ ਕੋਰੋਨਾ ਵੈਕਸੀਨ , ਨੌਜਵਾਨ ਨੂੰ ਲਗਾ ਦਿੱਤੀ ਖਾਲੀ ਸੂਈ  

By  Shanker Badra June 25th 2021 11:51 AM

ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਟੀਕਾਕਰਨ (Corona vaccine ) ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਟੀਕਾਕਰਣ ਦੇ ਮਾਮਲੇ ਵਿਚ ਹੁਣ ਬਹੁਤ ਸਾਰੇ ਰਿਕਾਰਡ ਵੀ ਬਣਾਏ ਜਾ ਰਹੇ ਹਨ। ਪਹਿਲਾਂ ਨਾਲੋਂ ਸਪੀਡ ਵੀ ਜ਼ਿਆਦਾ ਹੈ ਅਤੇ ਬਹੁਤ ਸਾਰੇ ਲੋਕ ਘੱਟ ਸਮੇਂ ਵਿਚ ਟੀਕਾ ਲਗਵਾਉਣ ਦੇ ਯੋਗ ਵੀ ਹਨ ਪਰ ਇਸ ਜਲਦਬਾਜ਼ੀ ਵਿਚ ਲਾਪ੍ਰਵਾਹੀ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਜਿੱਥੇ ਸਰਿਜ ਵਿੱਚ ਬਿਨ੍ਹਾਂ ਕੋਵਿਡ ਵੈਕਸੀਨ ਭਰੇ ਲੋਕਾਂ ਨੂੰ ਟੀਕਾ ਲੱਗ ਰਿਹਾ ਹੈ। ਅਜਿਹਾ ਵੀ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ ,ਜਿਥੇ ਇੱਕ ਨੌਜਵਾਨ ਨੂੰ ਵੈਕਸੀਨ ਭਰੇ ਬਿਨ੍ਹਾਂ ਹੀ ਟੀਕਾ (Nurse injects empty) ਲਗਾ ਦਿੱਤਾ ਹੈ। ਇਸ ਘਟਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਇਆ ਹੈ।

ਵੱਡੀ ਲਾਪਰਵਾਹੀ : ਸਰਿੰਜ 'ਚ ਨਹੀਂ ਭਰੀ ਕੋਰੋਨਾ ਵੈਕਸੀਨ , ਨੌਜਵਾਨ ਨੂੰ ਲਗਾ ਦਿੱਤੀ ਖਾਲੀ ਸੂਈ

ਪੜ੍ਹੋ ਹੋਰ ਖ਼ਬਰਾਂ : ਮਹਾਰਾਸ਼ਟਰ : ਕੋਰੋਨਾ ਦੇ ਖਤਰੇ ਨੂੰ ਦੇਖਦਿਆਂ ਸੱਤ ਪਿੰਡਾਂ 'ਚ ਲੱਗਿਆ ਮੁਕੰਮਲ ਲੌਕਡਾਊਨ

ਬਿਨਾਂ ਸਰਿੰਜ ਭਰੇ ਲਗਾ ਦਿੱਤਾਟੀਕਾ

ਵੀਡੀਓ ਵਿਚ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਕ ਔਰਤ ਵੱਲੋਂ ਸਰਿੰਜ (Corona vaccine )ਦਾ ਰੈਪਰ ਫਾੜ ਕੇ ਸਰਿੰਜ ਵਿੱਚ ਬਿਨ੍ਹਾਂ ਵੈਕਸੀਨ ਭਰੇ ਇੰਜੇਕਸ਼ਨ ਲਗਾਇਆ ਜਾ ਰਿਹਾ ਹੈ। ਜਦੋਂ ਨੌਜਵਾਨ ਟੀਕਾ ਲਗਵਾ ਰਿਹਾ ਹੈ, ਉਸ ਸਮੇਂ ਉਸ ਦਾ ਦੋਸਤ ਸਾਰੀ ਘਟਨਾ ਨੂੰ ਆਪਣੇ ਮੋਬਾਈਲ ਕੈਮਰੇ ਵਿਚ ਕੈਦ ਕਰ ਲੈਂਦਾ ਹੈ। ਉਸ ਸਮੇਂ ਤੱਕ ਨਾ ਤਾਂ ਨੌਜਵਾਨ ਅਤੇ ਨਾ ਹੀ ਉਸਦੇ ਦੋਸਤ ਨੂੰ ਕੋਈ ਅੰਦਾਜ਼ਾ ਹੁੰਦਾ ਹੈ ਕਿ ਟੀਕਾ ਲਗਾਇਆ ਨਹੀਂ ਗਿਆ ਹੈ।

Bihar: Nurse injects empty syringe to ‘vaccinate’ man in Saran ,nurse suspended ਵੱਡੀ ਲਾਪਰਵਾਹੀ : ਸਰਿੰਜ 'ਚ ਨਹੀਂ ਭਰੀ ਕੋਰੋਨਾ ਵੈਕਸੀਨ , ਨੌਜਵਾਨ ਨੂੰ ਲਗਾ ਦਿੱਤੀ ਖਾਲੀ ਸੂਈ

Corona vaccine : ਜਦੋਂ ਇਸ ਵਾਇਰਲ ਵੀਡੀਓ 'ਤੇ ਪੱਤਰਕਾਰਾਂ ਨੇ ਸਰਨ ਦੇ ਜ਼ਿਲ੍ਹਾ ਟੀਕਾਕਰਨ ਅਫਸਰ (ਡੀ.ਆਈ.ਓ.) ਡਾ. ਅਜੈ ਕੁਮਾਰ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਇਸ ਵਾਇਰਲ ਹੋਈ ਵੀਡੀਓ ਤੋਂ ਜਾਣੂ ਹੈ, ਇਸ ਲਾਪ੍ਰਵਾਹੀ ਦਾ ਨੋਟਿਸ ਲੈਂਦਿਆਂ ਉਸਨੇ 48 ਘੰਟਿਆਂ ਦੇ ਅੰਦਰ ਉਕਤ ਨਰਸ ਚੰਦਾ ਕੁਮਾਰੀ ਤੋਂ ਸਪੱਸ਼ਟੀਕਰਨ ਮੰਗਿਆ ਹੈ। ਇਸਦੇ ਨਾਲ ਹੀ ਉਸਨੂੰ ਤੁਰੰਤ ਪ੍ਰਭਾਵ ਨਾਲ ਡਿਊਟੀ ਤੋਂ ਵੀ ਹਟਾ ਦਿੱਤਾ ਗਿਆ ਹੈ।

ਵੱਡੀ ਲਾਪਰਵਾਹੀ : ਸਰਿੰਜ 'ਚ ਨਹੀਂ ਭਰੀ ਕੋਰੋਨਾ ਵੈਕਸੀਨ , ਨੌਜਵਾਨ ਨੂੰ ਲਗਾ ਦਿੱਤੀ ਖਾਲੀ ਸੂਈ

ਜਲਦਬਾਜ਼ੀ ਵਿਚ ਹੋਈ ਇਹ ਗਲਤੀ

Corona vaccine : ਇਸ ਦੇ ਨਾਲ ਹੀ ਡੀਆਈਓ ਨੇ ਇਹ ਵੀ ਦੱਸਿਆ ਕਿ ਮਹਿਲਾ ਨਰਸ ਨੇ ਜਾਣਬੁੱਝ ਕੇ ਇਹ ਲਾਪਰਵਾਹੀ ਨਹੀਂ ਕੀਤੀ ਪਰ ਕਿਉਂਕਿ ਇੱਥੇ ਵੱਡੀ ਭੀੜ ਸੀ, ਇਸ ਕਾਰਨ ਇਹ ਗਲਤੀ ਨਾਲ ਹੋਇਆ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਉਸ ਨੌਜਵਾਨ ਨੂੰ ਪਹਿਲੀ ਖੁਰਾਕ ਲਈ ਦੁਬਾਰਾ ਬੁਲਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਨੌਜਵਾਨ ਆਪਣੇ ਮਨ ਅਨੁਸਾਰ ਨਵੀਂ ਤਾਰੀਖ ਚੁਣ ਸਕਦਾ ਹੈ ,ਉਸ ਤਰੀਕ ਨੂੰ ਵੈਕਸੀਨ ਦਿੱਤੀ ਜਾਵੇਗੀ।

Bihar: Nurse injects empty syringe to ‘vaccinate’ man in Saran ,nurse suspended ਵੱਡੀ ਲਾਪਰਵਾਹੀ : ਸਰਿੰਜ 'ਚ ਨਹੀਂ ਭਰੀ ਕੋਰੋਨਾ ਵੈਕਸੀਨ , ਨੌਜਵਾਨ ਨੂੰ ਲਗਾ ਦਿੱਤੀ ਖਾਲੀ ਸੂਈ

Corona vaccine : ਪੀੜਤ ਅਜ਼ਹਰ ਨੇ ਦੱਸਿਆ ਕਿ ਨਰਸ ਨੇ ਗਲਤੀ ਨਾਲ ਖਾਲੀ ਸਰਿੰਜ ਲਗਾ ਦਿੱਤੀ। ਉਸੇ ਨੌਜਵਾਨ ਨੇ ਵੱਡਾ ਜਿਗਰਾ ਦਿਖਾਉਂਦੇ ਹੋਏ ਉਸ ਨਰਸ ਨੂੰ ਮਾਫ਼ੀ ਦੇਣ ਵੀ ਗੱਲ ਕੀਤੀ। ਇਹ ਵੀ ਕਿਹਾ ਗਿਆ ਸੀ ਕਿ ਉਸ ਨਰਸ ਖ਼ਿਲਾਫ਼ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ ,ਜਿਸ ਨਾਲ ਉਸਦੀ ਨੌਕਰੀ ਵਿੱਚ ਕੋਈ ਖ਼ਤਰਾ ਹੋਵੇ।

ਵੱਡੀ ਲਾਪਰਵਾਹੀ : ਸਰਿੰਜ 'ਚ ਨਹੀਂ ਭਰੀ ਕੋਰੋਨਾ ਵੈਕਸੀਨ , ਨੌਜਵਾਨ ਨੂੰ ਲਗਾ ਦਿੱਤੀ ਖਾਲੀ ਸੂਈ

ਪੜ੍ਹੋ ਹੋਰ ਖ਼ਬਰਾਂ : ਦੇਸ਼ ਦੀ ਪਹਿਲੀ ਮਹਿਲਾ ਪੈਰਾ ਸ਼ੂਟਰ ਦਿਲਰਾਜ ਕੌਰ ਸੜਕ ਕਿਨਾਰੇ ਚਿਪਸ ਅਤੇ ਬਿਸਕੁਟ ਵੇਚਣ ਲਈ ਮਜਬੂਰ

Corona vaccine : ਇਸ ਸਾਰੀ ਘਟਨਾ ਵਿੱਚ ਸਭ ਤੋਂ ਵੱਡੀ ਭੂਮਿਕਾ ਮੋਬਾਈਲ ਦੁਆਰਾ ਨਿਭਾਈ ਗਈ ਸੀ, ਜਿਸ ਕਾਰਨ ਇਹ ਲਾਪਰਵਾਹੀ ਦੁਨੀਆਂ ਦੇ ਸਾਹਮਣੇ ਆਈ ਅਤੇ ਸਮੇਂ ਸਿਰ ਕਾਰਵਾਈ ਵੀ ਕੀਤੀ ਗਈ ਜਾਂ ਨਹੀਂ। ਉਹ ਇਥੇ ਹੀ ਸਮਝ ਗਿਆ ਹੁੰਦਾ ਕਿ ਉਸਨੇ ਟੀਕੇ ਦੀ ਪਹਿਲੀ ਖੁਰਾਕ ਲਈ ਸੀ।  ਇਸ ਕਿਸਮ ਦਾ ਗੈਰ ਜ਼ਿੰਮੇਵਾਰਾਨਾ ਕੰਮ ਕੋਵਿਡ ਟੀਕਾਕਰਨ ਪ੍ਰੋਗਰਾਮ 'ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ।

-PTCNews

Related Post