ਸਿਰ ਤੋਂ ਜੁੜੀਆਂ ਭੈਣਾਂ ਨੇ ਇੰਝ ਪਾਈ ਆਪੋ ਆਪਣੀ ਵੋਟ (ਤਸਵੀਰਾਂ)

By  Jashan A May 19th 2019 05:27 PM

ਸਿਰ ਤੋਂ ਜੁੜੀਆਂ ਭੈਣਾਂ ਨੇ ਇੰਝ ਪਾਈ ਆਪੋ ਆਪਣੀ ਵੋਟ (ਤਸਵੀਰਾਂ),ਪਟਨਾ: ਦੇਸ਼ ਦੀ ਸੱਤਾ ਦੀ ਜ਼ਿੰਮੇਵਾਰੀ ਦਾ ਫੈਸਲਾ ਕਰਨ ਲਈ ਲੋਕ ਸਭਾ ਚੋਣਾਂ ਦਾ ਕਾਰਵਾਂ ਅੱਜ ਆਪਣੇ ਆਖਰੀ ਭਾਵ 7ਵੇਂ ਪੜਾਅ 'ਤੇ ਪਹੁੰਚ ਚੁੱਕਿਆ ਹੈ। ਇਸ ਪੜਾਅ 'ਚ ਪੰਜਾਬ ਸਮੇਤ 7 ਸੂਬਿਆਂ ਦੀਆਂ ਕੁੱਲ 59 ਸੀਟਾਂ 'ਤੇ ਵੋਟਰਾਂ ਵੱਲੋਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾ ਰਿਹਾ ਹੈ। [caption id="attachment_297684" align="aligncenter" width="225"]vote ਸਿਰ ਤੋਂ ਜੁੜੀਆਂ ਭੈਣਾਂ ਨੇ ਇੰਝ ਪਾਈ ਆਪੋ ਆਪਣੀ ਵੋਟ (ਤਸਵੀਰਾਂ)[/caption] ਇੱਥੇ ਇਹ ਦੱਸਣਾ ਬਣਦਾ ਹੈ ਕਿ 7ਵੇਂ ਪੜਾਅ ਦੀਆਂ 13ਸੀਟਾਂ 'ਚ ਉਤਰ ਪ੍ਰਦੇਸ਼-13ਚੰਡੀਗੜ੍ਹ- 1,ਮੱਧ ਪ੍ਰਦੇਸ਼- 8,ਝਾਰਖੰਡ- 3,ਬਿਹਾਰ- 8,ਹਿਮਾਚਲ- 4 ,ਪੱਛਮੀ ਬੰਗਾਲ- 9 ਅਤੇ ਪੰਜਾਬ ਦੀਆਂ- 13 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਬਿਹਾਰ ਦੇ ਪਟਨਾ 'ਚ ਕੁਝ ਅਜਿਹਾ ਦੇਖਣ ਨੂੰ ਮਿਲਿਆ ਜਿਸ ਨੂੰ ਦੇਸ਼ ਹਰ ਕੋਈ ਤਾਰੀਫ ਕਰ ਰਿਹਾ ਹੈ। [caption id="attachment_297685" align="aligncenter" width="300"]vote ਸਿਰ ਤੋਂ ਜੁੜੀਆਂ ਭੈਣਾਂ ਨੇ ਇੰਝ ਪਾਈ ਆਪੋ ਆਪਣੀ ਵੋਟ (ਤਸਵੀਰਾਂ)[/caption] ਦਰਅਸਲ, ਇਥੇ ਜਨਮ ਤੋਂ ਹੀ ਸਿਰ ਤੋਂ ਆਪਸ ਵਿਚ ਜੁੜੀਆਂ ਦੋ ਭੈਣਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਵੋਟ ਪਾਉਣ ਤੋਂ ਬਾਅਦ ਦੋਵੇਂ ਭੈਣਾਂ ਖੁਸ਼ ਨਜ਼ਰ ਆਈਆਂ, ਕਿਉਂਕਿ ਇਸ ਵਾਰ ਇਕੋ ਨੇ ਨਹੀਂ ਸਗੋਂ ਦੋਹਾਂ ਨੇ ਵੱਖਰੀ-ਵੱਖਰੀ ਵੋਟ ਪਾਈ। [caption id="attachment_297683" align="aligncenter" width="300"]vote ਸਿਰ ਤੋਂ ਜੁੜੀਆਂ ਭੈਣਾਂ ਨੇ ਇੰਝ ਪਾਈ ਆਪੋ ਆਪਣੀ ਵੋਟ (ਤਸਵੀਰਾਂ)[/caption] ਦੋਹਾਂ ਭੈਣਾਂ ਨੂੰ ਅਲੱਗ-ਅਲੱਗ ਮਹਿਲਾ ਵੋਟਰ ਦੇ ਤੌਰ 'ਤੇ ਵੋਟਿੰਗ ਦਾ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਕਿਹਾ ਕਿ ਵੋਟ ਪਾ ਕੇ ਉਹਨਾਂ ਨੂੰ ਕਾਫੀ ਖੁਸ਼ੀ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ ਦੇਸ਼ 'ਚ 7 ਪੜਾਅ 'ਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ, ਜਿਸ ਤੋਂ ਬਾਅਦ ਇਹ ਪਤਾ ਲੱਗੇਗਾ ਕਿ ਕੌਣ ਦੇਸ਼ ਨੂੰ ਚਲਾਵੇਗਾ ? -PTC News

Related Post