ਬਿਹਾਰ 'ਚ ਲੂ ਕਾਰਨ ਹੁਣ ਤੱਕ 183 ਲੋਕਾਂ ਦੀ ਮੌਤ , 22 ਜੂਨ ਤੱਕ ਸਾਰੇ ਸਰਕਾਰੀ ਸਕੂਲ ਰਹਿਣਗੇ ਬੰਦ

By  Shanker Badra June 17th 2019 05:12 PM

ਬਿਹਾਰ 'ਚ ਲੂ ਕਾਰਨ ਹੁਣ ਤੱਕ 183 ਲੋਕਾਂ ਦੀ ਮੌਤ , 22 ਜੂਨ ਤੱਕ ਸਾਰੇ ਸਰਕਾਰੀ ਸਕੂਲ ਰਹਿਣਗੇ ਬੰਦ:ਪਟਨਾ : ਬਿਹਾਰ 'ਚ ਲੂ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ,ਜਿਸ ਕਾਰਨ ਲਗਾਤਾਰ ਤੀਸਰੇ ਦਿਨ ਵੀ ਕਈ ਮੌਤਾਂ ਹੋ ਗਈਆਂ ਹਨ। ਓਥੇ ਲੂ ਦੇ ਕਹਿਰ ਨੇ ਮਹਾਂਮਾਰੀ ਦਾ ਰੂਪ ਧਾਰ ਲਿਆ ਹੈ। ਸਾਰੇ ਮਰੀਜ਼ਾਂ ਦੇ ਮੁੱਢਲੇ ਲੱਛਣ ਇਹੀ ਹਨ ਕਿ ਅਚਾਨਕ ਚੱਕਰ ਆਇਆ ਤੇ ਬੁਖ਼ਾਰ 105 ਡਿਗਰੀ ਤੱਕ ਪਹੁੰਚ ਗਿਆ। [caption id="attachment_307801" align="aligncenter" width="300"]Bihar schools remain closed till June 22 in view of prevailing heatwave conditions
ਬਿਹਾਰ 'ਚ ਲੂ ਕਾਰਨ ਹੁਣ ਤੱਕ 183 ਲੋਕਾਂ ਦੀ ਮੌਤ , 22 ਜੂਨ ਤੱਕ ਸਾਰੇ ਸਰਕਾਰੀ ਸਕੂਲ ਰਹਿਣਗੇ ਬੰਦ[/caption] ਜਾਣਕਾਰੀ ਅਨੁਸਾਰ ਸੋਮਵਾਰ ਨੂੰ ਨਾਲੰਦਾ ਦੇ ਗਿਆਨ ਭੂਸ਼ਣ ਮੈਡੀਕਲ ਕਾਲਜ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 183 ਤੱਕ ਪਹੁੰਚ ਗਈ ਹੈ।ਇਸ ਤੋਂ ਪਹਿਲਾਂ ਦੋ ਦਿਨਾਂ 'ਚ ਸੂਬੇ 'ਚ ਲੂ ਦੀ ਲਪੇਟ 'ਚ ਆ ਕੇ 178 ਲੋਕਾਂ ਦੀ ਮੌਤ ਹੋ ਗਈ ਹੈ। [caption id="attachment_307803" align="aligncenter" width="300"]Bihar schools remain closed till June 22 in view of prevailing heatwave conditions
ਬਿਹਾਰ 'ਚ ਲੂ ਕਾਰਨ ਹੁਣ ਤੱਕ 183 ਲੋਕਾਂ ਦੀ ਮੌਤ , 22 ਜੂਨ ਤੱਕ ਸਾਰੇ ਸਰਕਾਰੀ ਸਕੂਲ ਰਹਿਣਗੇ ਬੰਦ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜ ਮੈਂਬਰੀ ਜਾਂਚ ਕਮੇਟੀ ਸਾਹਿਤਕ ਸਰਮਾਏ ਦੀ ਪਾਰਦਰਸ਼ੀ ਤਰੀਕੇ ਨਾਲ ਕਰੇਗੀ ਪੜਤਾਲ : ਭਾਈ ਗੋਬਿੰਦ ਸਿੰਘ ਲੌਂਗੋਵਾਲ ਇਸ ਦੌਰਾਨ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਸੂਬੇ 'ਚ ਸਰਕਾਰ ਨੇ ਧਾਰਾ 144 ਲਾਗੂ ਕਰ ਦਿੱਤੀ ਹੈ ਅਤੇ ਸਾਰੇ ਨਿਰਮਾਣ ਕਾਰਜ ਤੋਂ ਇਲਾਵਾ ਮਨਰੇਗਾ ਦੇ ਕੰਮਾਂ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।ਇਸ ਦੇ ਨਾਲ ਹੀ ਖੁੱਲ੍ਹੀਆਂ ਥਾਵਾਂ 'ਤੇ ਸੱਭਿਆਚਾਰਕ ਪ੍ਰੋਗਰਾਮਾਂ 'ਤੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ।ਦੂਸਰੇ ਪਾਸੇ ਸੂਬਾ ਸਰਕਾਰ ਨੇ ਗਰਮੀ ਅਤੇ ਲੂ ਦੇ ਕਹਿਰ ਤੋਂ ਬਚਣ ਦੇ ਲਈ ਸੂਬੇ ਦੇ ਸਾਰੇ ਸਕੂਲਾਂ ਨੂੰ 22 ਜੂਨ ਤੱਕ ਬੰਦ ਕਰ ਦਿੱਤਾ ਗਿਆ ਹੈ। -PTCNews

Related Post