ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਬਾਈਕ ਰੈਲੀ ਅੰਮ੍ਰਿਤਸਰ ਪੁੱਜੀ

By  Ravinder Singh September 10th 2022 09:27 PM

ਅੰਮ੍ਰਿਤਸਰ : ਆਜ਼ਾਦੀ ਦੇ 75ਵੇਂ ਮਹਾਉਤਸਵ ਮੌਕੇ ਦੇਸ਼ ਭਰ ਵਿਚ ਅਨੇਕਾਂ ਸਮਾਗਮ ਕਰਵਾਏ ਜਾ ਰਹੇ ਹਨ। ਇਸ ਤਹਿਤ ਦੇਸ਼ ਭਰ ਦੀ ਯਾਤਰਾ ਲਈ ਇਕ ਬਾਈਕ ਰੈਲੀ ਕਰਵਾਈ ਜਾ ਰਹੀ ਹੈ ਤੇ ਇਸ ਰੈਲੀ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਦਿੱਲੀ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈ ਇਹ ਰੈਲੀ ਅੱਜ ਗੁਰੂ ਦੀ ਨਗਰ ਅੰਮ੍ਰਿਤਸਰ ਪੁੱਜੀ। ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਬਾਈਕ ਰੈਲੀ ਅੰਮ੍ਰਿਤਸਰ ਪੁੱਜੀਅੰਮ੍ਰਿਤ ਮਹਾਉਤਸਵ ਰੈਲੀ ਦਿੱਲੀ ਤੋਂ ਚੱਲ ਕਿ ਵੱਖ-ਵੱਖ ਸ਼ਹਿਰਾਂ ਦੇ ਵਿਚੋਂ ਦੀ ਹੁੰਦੀ ਹੋਈ ਅੱਜ ਅੰਮ੍ਰਿਤਸਰ ਪੁੱਜੀ ਜਿਥੇ ਇਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਹ ਬਾਈਕ ਰਾਈਡਰ ਦੇਸ਼ਵਾਸੀਆਂ ਵਿਚ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਉਤਸਵ ਸਬੰਧੀ ਨਵਾਂ ਜੋਸ਼ ਭਰਨਗੇ। ਬਾਈਕ ਰਾਈਡਰਾਂ ਨੇ ਦੱਸਿਆ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਹਰੀ ਝੰਡੀ ਦੇ ਭਾਰਤ ਦਾ ਚੱਕਰ ਲਗਾਉਣ ਲਈ ਰਵਾਨਾ ਕੀਤਾ ਹੈ। ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਬਾਈਕ ਰੈਲੀ ਅੰਮ੍ਰਿਤਸਰ ਪੁੱਜੀਅਸੀਂ 75 ਦਿਨਾ ਵਿਚ 75 ਸ਼ਹਿਰਾਂ ਦੀ ਯਾਤਰਾ ਦੌਰਾਨ ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ ਹਾਂ ਅਤੇ ਇਸ ਤੋਂ ਬਾਅਦ ਅਸੀਂ ਵਾਹਗਾ ਸਰਹੱਦ ਉਤੇ ਵੀ ਪੁੱਜਾਂਗੇ। ਸਾਡਾ ਇਸ ਰੈਲੀ ਨੂੰ ਕੱਢਣ ਦਾ ਮਕਸਦ ਹੈ ਅਜ਼ਾਦੀ ਦਾ 75ਵਾਂ ਦਿਹਾੜਾ ਮਨਾਉਣ ਦਾ ਹਰ ਇਕ ਭਾਰਤੀ ਨੂੰ ਸੰਦੇਸ਼ ਦੇਣਾ। -PTC News ਇਹ ਵੀ ਪੜ੍ਹੋ : ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕਿਸਾਨ ਤੇ 'ਆਪ' ਵਿਧਾਇਕ ਆਹਮੋ-ਸਾਹਮਣੇ

Related Post