'ਸ਼ਗਨ ਸਕੀਮ' ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਅਤੇ ਸਾਧੂ ਸਿੰਘ ਧਰਮਸੋਤ ਹੋਏ ਆਹਮੋ-ਸਾਹਮਣੇ 

By  Joshi March 21st 2018 04:25 PM

'ਸ਼ਗਨ ਸਕੀਮ' ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਅਤੇ ਸਾਧੂ ਸਿੰਘ ਧਰਮਸੋਤ ਹੋਏ ਆਹਮੋ-ਸਾਹਮਣੇ : ਅੱਜ ਪੰਜਾਬ ਵਿਧਾਨ ਸਭਾ 'ਚ ਬਜਟ ਸੈਸ਼ਨ ਦਾ ਦੂਜਾ ਦਿਨ ਵੀ ਹੰਗਾਮੇ ਭਰਿਆ ਰਿਹਾ।'ਸ਼ਗਨ ਸਕੀਮ' ਨੂੰ ਲੈ ਕੇ ਸਾਬਕਾ ਮਾਲ ਮੰਤਰੀ ਬਿਕਰਮ ਮਜੀਠੀਆ ਅਤੇ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ 'ਚ ਜੰਮ ਕੇ ਬਹਿਸਬਾਜ਼ੀ ਹੋਈ।

ਮਜੀਠੀਆ ਵੱਲੋਂ ਧਰਮਸੋਤ ਨੂੰ ਸਵਾਲ ਕੀਤਾ ਗਿਆ ਕਿ ਕਾਂਗਰਸ ਸਰਕਾਰ ਨੇ ਸ਼ਗਨ ਸਕੀਮ ਜੋ ਕਿ ਇੱਕ ਭਲਾਈ ਸਕੀਮ ਹੈ, ਲਈ ਕਿੰਨ੍ਹੀ ਰਾਸ਼ੀ ਜਾਰੀ ਕੀਤੀ ਹੈ। ਇਸ ਸਵਾਲ ਦੇ ਜਵਾਬ 'ਚ ਧਰਮਸੋਤ ਨੇ ਕਿਹਾ ਕਿ 1-7-2017 ਤੋਂ 21,000 ਰੁਪਏ/ਲਾਭਪਾਤਰੀ ਇਹ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

ਪਰ ਮਜੀਠੀਆ ਨੇ ਫਿਰ ਸਵਾਲ ਕੀਤਾ ਕਿ ਕੁੱਲ ਰਕਮ ਦਾ ਬਿਓਰਾ ਦਿਓ ਤਾਂ ਧਰਮਸੋਤ ਇਸ ਗੱਲ ਦਾ ਸੰਤੋਸ਼ਜਨਕ ਜਵਾਬ ਨਹੀਂ ਦੇ ਪਾਏ। ਉਹਨਾਂ ਕਿਹਾ ਕਿ ਸਾਰੇ ਬਲਾਕਾਂ 'ਚ ਮਾਰਚ, 2017 ਤੱਕ ਸਾਰੇ ਕੇਸਾਂ ਨੂੰ ਰਕਮ ਵੰਡ ਦਿੱਤੀ ਗਈ ਹੈ ਅਤੇ ਬਾਕੀ ਬੱਚਦੀ ਰਕਮ ਦੀ ਜਲਦੀ ਹੀ ਅਦਾਇਗੀ ਕਰ ਦਿੱਤੀ ਜਾਵੇਗੀ।

—PTC News

Related Post