ਅਕਾਲੀ ਆਗੂਆਂ 'ਤੇ ਹੋਏ ਕਾਤਲਾਨਾ ਹਮਲੇ 'ਤੇ ਬਿਕਰਮ ਸਿੰਘ ਮਜੀਠੀਆ ਨੇ ਘੇਰੀ ਕੈਪਟਨ ਸਰਕਾਰ

By  Jagroop Kaur February 26th 2021 08:03 PM

ਸੂਬੇ 'ਚ ਵੱਧ ਰਹੀ ਗੁੰਡਾਗਰਦੀ , ਦਿੰਨਦਿਹਾੜੇ ਜਾਨਲੇਵਾ ਹਮਲੇ ਹੋ ਰਹੇ ਹਨ , ਜਿੰਨਾ ਵਿਚ ਆਮ ਜਨਤਾ ਹੀ ਨਹੀਂ ਬਲਕਿ ਸਿਆਸਤਦਾਨ ਵੀ ਘਿਰ ਰਹੇ ਹਨ। ਕਾਂਗਰਸ ਸਰਕਾਰ 2022 ਦੀਆਂ ਚੋਣਾਂ ਗੈਂਗਸਟਰਾਂ ਸਹਾਰੇ ਲੜਨਾ ਚਾਹੁੰਦੀ ਹੈ ਅਤੇ ਇਸੇ ਕਾਰਨ ਹੀ ਪੁਲਿਸ ਗੈਂਗਸਟਰਾਂ ਨੂੰ ਫੜਨ ਦੀ ਬਜਾਏ ਉਲਟਾ ਸੁਰੱਖਿਆ ਮੁਹੱਈਆ ਕਰਵਾ ਰਹੀ ਹੈ। ਇਹ ਵਿਚਾਰ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਜੋ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਬਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਮਿਹਰਬਾਨੀ ਸਦਕਾ ਪੰਜਾਬ ’ਚ ਗੈਂਗਸਟਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਸ਼ਰੇਆਮ ਕਤਲ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਵੀ ਨਹੀ ਝਿਜਕ ਰਹੇ।

ਪੜ੍ਹੋ ਹੋਰ ਖ਼ਬਰਾਂ : ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਉਡਾਉਣ ਦੀ ਸੀ ਸਾਜ਼ਿਸ਼, ਬਰੂਦ ਨਾਲ ਭਰੀ ਗੱਡੀ ‘ਚੋਂ ਮਿਲੀ ਚਿੱਠੀ ‘ਚ ਹੋਇਆ ਖੁਲਾਸਾ

ਜਿਸ ਦੀ ਤਾਜ਼ਾ ਮਿਸਾਲ ਪਿੰਡ ਮੀਆਂ ਵਿੰਡ ਤੋਂ ਮਿਲਦੀ ਹੈ ਜਿਥੇ 24 ਫਰਵਰੀ ਨੂੰ ਸਾਬਕਾ ਅਕਾਲੀ ਵਿਧਾਇਕ ਮਨਜੀਤ ਸਿੰਘ ਮੰਨਾ ਦੇ ਘਰ ਦੇ ਬਾਹਰ ਆ ਕੇ ਗੈਂਗਸਟਰ ਸਰਬਜੀਤ ਸਿੰਘ ਸੱਬਾ, ਜੋਰਾਵਰ ਸਿੰਘ ਤੇ ਉਨ੍ਹਾਂ ਦਾ ਸਾਥੀ ਗਾਲੀ ਗਲੋਚ ਕਰਨ ਲੱਗ ਪਏ ਜਦੋਂ ਮੰਨਾ ਦੇ ਭਰਾ ਸਾਬਕਾ ਚੇਅਰਮੈਨ ਰਣਜੀਤ ਸਿੰਘ, ਨਿੱਜੀ ਸਹਾਇਕ ਹਰਜੀਤ ਸਿੰਘ ਮੀਆਂਵਿੰਡ ਅਤੇ ਇਕ ਬਜ਼ੁਰਗ ਸੁੱਚਾ ਸਿੰਘ ਨੇ ਉਨ੍ਹਾਂ ਗੈਂਗਸਟਰਾਂ ਨੂੰ ਰੋਕਣਾ ਚਾਹਿਆ ਤਾਂ ਉਨ੍ਹਾਂ ਨੇ ਅੱਗੋਂ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੌਰਾਨ ਰਣਜੀਤ ਸਿੰਘ, ਹਰਜੀਤ ਸਿੰਘ ਅਤੇ ਸੁੱਚਾ ਸਿੰਘ ਨੇ ਭੱਜ ਕੇ ਬੜੀ ਮੁਸ਼ਕਿਲਾ ਨਾਲ ਜਾਨ ਬਚਾਈ।West Bengal, Tamil Nadu, Kerala, Assam, Puducherry Assembly election 2021 date

ਪੜ੍ਹੋ ਹੋਰ ਖ਼ਬਰਾਂ : ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਉਡਾਉਣ ਦੀ ਸੀ ਸਾਜ਼ਿਸ਼, ਬਰੂਦ ਨਾਲ ਭਰੀ ਗੱਡੀ ‘ਚੋਂ ਮਿਲੀ ਚਿੱਠੀ ‘ਚ ਹੋਇਆ ਖੁਲਾਸਾ

ਮਜੀਠੀਆ ਨੇ ਕਿਹਾ ਕਿ ਜੇਕਰ ਗੈਂਗਸਟਰ ਇਕ ਸਾਬਕਾ ਵਿਧਾਇਕ ਦੇ ਘਰ ਦੇ ਬਾਹਰ ਸ਼ਰੇਆਮ ਆ ਕੇ ਗੁੰਡਾਗਰਦੀ ਕਰਦਿਆਂ ਗੋਲੀਆਂ ਚਲਾ ਕੇ ਜਾਨ ਲੇਵਾ ਹਮਲਾ ਕਰ ਸਕਦੇ ਹਨ ਤਾਂ ਫਿਰ ਆਮ ਵਿਅਕਤੀ ਦਾ ਤਾਂ ਰੱਬ ਹੀ ਰਾਖਾ ਹੈ। ਮਜੀਠੀਆ ਨੇ ਕਿਹਾ ਕਿ ਉਕਤ ਹਮਲਾਵਰਾਂ ’ਚੋਂ ਗੈਂਗਸਟਰ ਸਰਬਜੀਤ ਸਿੰਘ ਸੱਬਾ ’ਤੇ ਪਹਿਲਾਂ ਵੀ 10 ਦੇ ਕਰੀਬ ਵੱਖ-ਵੱਖ ਧਰਾਵਾਂ ਤਹਿਤ ਪਰਚੇ ਦਰਜ ਹਨ ਅਤੇ ਇਸ ਘਟਨਾ ਤੋਂ ਬਾਅਦ ਵੀ ਪੁਲਸ ਨੇ ਉਸ ਦੇ ਖ਼ਿਲਾਫ਼ ਪਰਚਾ ਤਾਂ ਦਰਜ ਕਰ ਲਿਆ ਹੈ |

ਪਰ ਅਜੇ ਤੱਕ ਹਮਲਾਵਰਾਂ ਨੂੰ ਇਕ ਕਾਂਗਰਸੀ ਵਿਧਾਇਕ ਦੇ ਸਿਆਸੀ ਦਬਾਅ ਕਾਰਨ ਗ੍ਰਿਫਤਾਰ ਨਹੀ ਕੀਤਾ ਜਾ ਰਿਹਾ ਜਿਸ ਕਾਰਨ ਉਹ ਸ਼ਰੇਆਮ ਘੁੰਮ ਫਿਰ ਰਹੇ ਹਨ। ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਵਿਰੋਧੀਆਂ ਨੂੰ ਗੈਂਗਸਟਰਾਂ ਦਾ ਸਹਾਰਾ ਲੈ ਕੇ ਦਬਾਉਣਾ ਚਾਹੁੰਦੀ ਹੈ ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਮੰਨਾ, ਉਸ ਦੇ ਪਰਿਵਾਰਕ ਮੈਂਬਰਾ ਜਾਂ ਕਿਸੇ ਸਾਥੀ ਦਾ ਨੁਕਸਾਨ ਹੋਇਆ ਤਾਂ ਉਸ ਲਈ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸ਼ਨ ਜ਼ਿੰਮੇਵਾਰ ਹੋਣਗੇ।

ਇਸ ਸਮੇਂ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਮੀਆਂਵਿੰਡ, ਅਕਾਲੀ ਦਲ ਬੀ.ਸੀ.ਵਿੰਗ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਬਿੱਟੂ ਐਮ.ਆਰ., ਅਮਰਪ੍ਰੀਤ ਸਿੰਘ ਅੰਮੂ ਗੁੰਮਟਾਲਾ, ਕੁਲਦੀਪ ਸਿੰਘ ਸੰਧੂ, ਦਿਲਬਾਗ ਸਿੰਘ ਅੰਨਗੜ, ਬਲਜਿੰਦਰ ਸਿੰਘ ਛੀਨਾ ਅਤੇ ਹੋਰ ਵੀ ਹਾਜ਼ਰ ਸਨ।

Related Post