ਰੱਖੜਾ ਦੇ ਘਰ ਪਹੁੰਚੇ ਬਿਕਰਮ ਸਿੰਘ ਮਜੀਠੀਆ, ਗਿਲੇ ਸ਼ਿਕਵੇ ਕੀਤੇ ਦੂਰ

By  Jashan A February 24th 2020 10:00 AM -- Updated: February 24th 2020 10:09 AM

ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਪਟਿਆਲਾ ਦੇ ਪਿੰਡ ਰੱਖੜਾ ਵਿਖੇ ਰਣਧੀਰ ਸਿੰਘ ਰੱਖੜਾ ਦੇ ਘਰ ਪੁੱਜੇ। ਰਣਧੀਰ ਸਿੰਘ ਰੱਖੜਾ ਦੇ ਜੋ ਬੀਤੇ ਦਿਨੀਂ ਪਾਰਟੀ ਤੋਂ ਨਾਰਾਜ਼ ਹੋ ਕੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ ਸੀ, ਅੱਜ ਬਿਕਰਮ ਸਿੰਘ ਮਜੀਠੀਆ ਨਾਲ ਗੁੱਸਾ ਗਿਲਾ ਜ਼ਾਹਿਰ ਕਰ ਪਾਰਟੀ ਨਾਲ ਮੁੜ ਜੁੜ ਗਏ ਹਨ। Bikram Singh Majithia Reached  Randhir Singh Rakhra Houseਇਸ ਮੌਕੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਵੀ ਮੌਜੂਦ ਸਨ। ਇਸ ਤੋਂ ਇਲਾਵਾ ਸੁਰਜੀਤ ਸਿੰਘ ਰੱਖੜਾ, ਹਰਪਾਲ ਜੁਨੇਜਾ ਰਾਜੂ ਖੰਨਾ ਆਦਿ ਨੇਤਾ ਵੀ ਮੌਜੂਦ ਸਨ। ਹੋਰ ਪੜ੍ਹੋ: 194 ਕਿੱਲੋ ਹੈਰੋਇਨ ਬਰਾਮਦਗੀ ਦਾ ਮਾਮਲਾ, ਅਦਾਲਤ ਨੇ ਅਨਵਰ ਮਸੀਹ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ ਪਟਿਆਲਾ ਜ਼ਿਲ੍ਹਾ ਸ਼ਹਿਰੀ ਜਥਾ ਦੇ ਸਾਬਕਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਪਾਰਟੀ ਪ੍ਰਧਾਨ ਦੇ ਕੌਮੀ ਸਲਾਹਕਾਰ ਅਜੇ ਥਾਪਰ, ਪਟਿਆਲਾ ਸ਼ਹਿਰੀ ਜਥਾ ਦੇ ਜਨਰਲ ਸਕੱਤਰ ਲਵਲੀ ਬਵੇਜਾ, ਸਰਬਜੀਤ ਸਿੰਘ ਰੋਹਿਟਾ, ਜਸਵੀਰ ਸਿੰਘ ਜੱਸੀ ਆਦਿ ਵੱਲੋਂ ਪਾਰਟੀ ਲਈ ਪਹਿਲਾਂ ਦੀ ਤਰ੍ਹਾਂ ਕੰਮ ਕਰਨ ਦਾ ਵਾਅਦਾ ਕੀਤਾ ਗਿਆ। Bikram Singh Majithia Reached  Randhir Singh Rakhra Houseਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਰਿਵਾਰ ਵਿਚ ਮਾੜੇ ਮੋਟੇ ਗਿਲੇ ਸ਼ਿਕਵੇ ਹੁੰਦੇ ਹਨ ਉਹ ਦੂਰ ਕਰ ਲਏ ਗਏ ਹਨ। ਉਥੇ ਹੀ ਰਣਧੀਰ ਸਿੰਘ ਰੱਖੜਾ ਨੇ ਕਿਹਾ ਕਿ ਉਹ ਹਮੇਸ਼ਾ ਹੀ ਪਾਰਟੀ ਨਾਲ ਹਨ ਤੇ ਪਾਰਟੀ ਲਈ ਕੰਮ ਕਰਦੇ ਰਹਿਣਗੇ। -PTC News

Related Post