ਬਿਕਰਮ ਸਿੰਘ ਮਜੀਠੀਆ ਦਾ ਨਵਜੋਤ ਸਿੰਘ ਸਿੱਧੂ 'ਤੇ ਵੱਡਾ ਸ਼ਬਦੀ ਹਮਲਾ

By  Jasmeet Singh January 29th 2022 04:48 PM -- Updated: January 29th 2022 04:51 PM

ਅੰਮ੍ਰਤਿਸਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ (ਪੂਰਬੀ) ਪਹੁੰਚੇ ਸਨ। ਜਿੱਥੇ ਪਹੁੰਚ ਉਨ੍ਹਾਂ ਦੀ ਹਾਜ਼ਰੀ 'ਚ ਸੀਨੀਅਰ ਕਾਂਗਰਸੀ ਆਗੂ ਓਮ ਪ੍ਰਕਾਸ਼ ਭਾਟੀਆ ਆਪਣੇ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। ਇਹ ਵੀ ਪੜ੍ਹੋ: ਨਹੀਂ ਹੋਣ ਦਿੱਤਾ ਗਿਆ ਗਿੱਪੀ ਗਰੇਵਾਲ ਨੂੰ ਪਾਕਿਸਤਾਨ 'ਚ ਦਾਖ਼ਲ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਦੇ ਜਿੱਲ੍ਹਾ ਜਨਰਲ ਸਕੱਤਰ ਓਮ ਪ੍ਰਕਾਸ਼ ਭਾਟੀਆ ਦਾ ਸ਼੍ਰੋਮਣੀ ਅਕਾਲੀ ਦਲ 'ਚ ਸਵਾਗਤ ਕਰਦਿਆਂ ਕਿਹਾ ਕਿ ਹੁਣ ਅੰਮ੍ਰਿਤਸਰ ਹਲਕਾ ਪੂਰਬੀ 'ਚ ਅਕਾਲੀ ਦਲ ਦੀ ਜਿੱਤ ਯਕੀਨੀ ਹੈ। ਉਨ੍ਹਾਂ ਭਾਟੀਆ ਪਰਿਵਾਰ ਨੂੰ ਕਾਂਗਰਸ ਦੇ ਮੋਢੀ ਪਰਿਵਾਰਾਂ 'ਚੋਂ ਇਕ ਠਹਿਰਾਇਆ। ਬਿਕਰਮ ਸਿੰਘ ਮਜੀਠੀਆ ਮੁਤਾਬਕ ਹਲਕੇ ਦੇ ਲੋਕਾਂ ਨੇ ਪੰਜਾਬ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਅਹੰਕਾਰ ਤੋੜਨ ਦਾ ਫੈਸਲਾ ਕਰ ਲਿਆ ਹੈ। ਉਨ੍ਹਾਂ ਦਾ ਕਹਿਣਾ ਸੀ ਵੀ ਪੰਜਾਬ ਮਾਡਲ ਦੀ ਗੱਲ ਕਰਨ ਵਾਲੇ ਸਿੱਧੂ ਦਾ ਆਪਦਾ ਮਾਡਲ ਵਿਗੜਿਆ ਹੋਇਆ ਹੈ। ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਸੀ ਵੀ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਸਿੱਧੂ ਦਾ ਹਾਰਨਾ ਅੱਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨਾ ਤਾਂ ਘਰ ਗਏ ਵਰਕਰ ਨੂੰ ਮਿਲਦੇ ਹਨ ਨਾ ਕਿਸੇ ਦੇ ਸੁੱਖ-ਦੁੱਖ ਦੇ ਭਾਈਵਾਲ ਬਣਦੇ ਹਨ। ਸੀਨੀਅਰ ਅਕਾਲੀ ਆਗੂ ਦਾ ਕਹਿਣਾ ਸੀ ਵੀ ਸਿੱਧੂ ਲਈ ਕਹਾਵਤ ਮਸ਼ਹੂਰ ਹੈ ਕਿ 'ਅਜਿਹਾ ਕੋਈ ਵੀ ਨਹੀਂ, ਜਿਸ ਨੂੰ ਸਿੱਧੂ ਨੇ ਠੱਗਿਆ ਨਹੀਂ'। ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਸੀ ਵੀ ਉਨ੍ਹਾਂ ਦਾ ਪਰਿਵਾਰ ਮਜੀਠਾ ਹਲਕੇ ਵਾਂਗ ਹੀ ਅੰਮ੍ਰਿਤਸਰੀ (ਪੂਰਬੀ) ਹਲਕੇ ਦੀ ਸੇਵਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦਾ ਕਹਿਣਾ ਸੀ ਵੀ ਲੋਕੀ ਠੋਕੋ ਤਾਲੀ ਨੂੰ ਪੁੱਛ ਰਹੇ ਨੇ ਵੀ ਤੇਰੇ ਵਾਅਦੇ ਕਿਥੇ ਗਏ? ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਸਿੱਧੂ ਨੂੰ ਸੁੱਮਤ ਬਖਸ਼ਣ। ਇਹ ਵੀ ਪੜ੍ਹੋ: MSP 'ਤੇ ਕਾਨੂੰਨ ਬਣਾਉਣ ਤੱਕ ਜੰਗ ਜਾਰੀ ਰਹੇਗੀ: ਰਾਕੇਸ਼ ਟਿਕੈਤ ਇੱਕ ਪਤਰਕਾਰ ਦੇ ਸਵਾਲ 'ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਆੜੇ ਹੱਥੀਂ ਲੈਂਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿਹੜਾ ਇਹੋ ਜੇਹਾ ਟੈਂਟ ਲਾਉਣ ਵਾਲਾ ਹੈ ਜਿਸ ਕੋਲੋਂ 10 ਕਰੋੜ ਰੁਪਏ ਬਰਾਮਦ ਹੋਏ ਹੋਣ। ਉਨ੍ਹਾਂ ਦਾ ਕਹਿਣਾ ਸੀ ਵੀ ਕਾਂਗਰਸ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਾਏਗੀ। ਸਿੱਧੂ 'ਤੇ ਚੁੱਟਕਲੀ ਲੈਂਦਿਆਂ ਉਨ੍ਹਾਂ ਕਿਹਾ ਵੀ ਮੈਨੂੰ ਇਹ ਡਰ ਹੈ ਕਿ ਸਿੱਧੂ ਕਾਂਗਰਸ ਛੱਡ ਪਾਕਿਸਤਾਨੀ ਪਾਰਟੀ 'ਚ ਨਾ ਸ਼ਾਮਲ ਹੋ ਜਾਵੇ। - PTC News

Related Post