ਭਾਜਪਾ ਉਮੀਦਵਾਰ ਕਿਰਨ ਖੇਰ ਦੇ ਹੱਕ ‘ਚ ਉਤਰੇ ਬਾਲੀਵੁੱਡ ਅਦਾਕਾਰ ਅਨਿਲ ਕਪੂਰ , ਸ਼ੇਅਰ ਕੀਤੀ ਇਹ ਵੀਡੀਓ

By  Shanker Badra May 15th 2019 02:06 PM -- Updated: May 15th 2019 02:07 PM

ਭਾਜਪਾ ਉਮੀਦਵਾਰ ਕਿਰਨ ਖੇਰ ਦੇ ਹੱਕ ‘ਚ ਉਤਰੇ ਬਾਲੀਵੁੱਡ ਅਦਾਕਾਰ ਅਨਿਲ ਕਪੂਰ , ਸ਼ੇਅਰ ਕੀਤੀ ਇਹ ਵੀਡੀਓ:ਚੰਡੀਗੜ੍ਹ : ਪੰਜਾਬ ਰਾਜ ਅੰਦਰ ਪੈਣ ਵਾਲ਼ੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।ਜਿਉਂ -ਜਿਉਂ ਵੋਟਾਂ ਦੇ ਦਿਨ ਨੇੜੇ ਆ ਰਹੇ ਹਨ ਉਮੀਦਵਾਰ ਲੋਕਾਂ ਦੇ ਦਰਵਾਜ਼ਿਆਂ ਅੱਗੇ ਜਾ ਕੇ ਉਨ੍ਹਾਂ ਨੂੰ ਆਪਣੇ ਹੱਕ ਵਿੱਚ ਭੁਗਤਣ ਲਈ ਅਪੀਲ ਕਰ ਰਹੇ ਹਨ।ਇਸ ਤਰ੍ਹਾਂ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਵੀ ਤਾਬੜਤੋੜ ਪ੍ਰਚਾਰ ਕਰ ਰਹੇ ਹਨ।ਜਿਥੇ ਪਾਰਟੀ ਦੇ ਦਿੱਗਜ ਆਗੂ ਵੀ ਆਪਣੇ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਕਰ ਰਹੇ ਹਨ ,ਓਥੇ ਹੀ ਬਾਲੀਵੁੱਡ ਸਿਤਾਰੇ ਵੀ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਲਈ ਨਿਤਰੇ ਹਨ।

BJP candidates Kirron Kher favor Anil Kapoor , video shared ਭਾਜਪਾ ਉਮੀਦਵਾਰ ਕਿਰਨ ਖੇਰ ਦੇ ਹੱਕ ‘ਚ ਉਤਰੇ ਬਾਲੀਵੁੱਡ ਅਦਾਕਾਰ ਅਨਿਲ ਕਪੂਰ , ਸ਼ੇਅਰ ਕੀਤੀ ਇਹ ਵੀਡੀਓ

ਇਸ ਦੌਰਾਨ ਬਾਲੀਵੁੱਡ ਅਦਾਕਾਰ ਅਨਿਲ ਕਪੂਰ ਵੀ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਲਈ ਵੋਟਾਂ ਮੰਗੀਆਂ ਹਨ ਪਰ ਉਨ੍ਹਾਂ ਵੱਲੋਂ ਕਿਰਨ ਖੇਰ ਦੇ ਹੱਕ ‘ਚ ਵੋਟਾਂ ਪਾਉਣ ਲਈ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਹੈ।

BJP candidates Kirron Kher favor Anil Kapoor , video shared ਭਾਜਪਾ ਉਮੀਦਵਾਰ ਕਿਰਨ ਖੇਰ ਦੇ ਹੱਕ ‘ਚ ਉਤਰੇ ਬਾਲੀਵੁੱਡ ਅਦਾਕਾਰ ਅਨਿਲ ਕਪੂਰ , ਸ਼ੇਅਰ ਕੀਤੀ ਇਹ ਵੀਡੀਓ

ਬਾਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਕਿਹਾ ਕਿ ਕਿਰਨ ਖੇਰ ਮੇਰੀ ਦੋਸਤ ਹੈ , ਮੈਂ ਉਸਨੂੰ 35 ਸਾਲ ਤੋਂ ਜਾਂਦਾ ਹਾਂ।ਉਸਨੇ ਅੱਜ ਤੱਕ ਜੋ ਕੁੱਝ ਵੀ ਕੀਤਾ ਹੈ ਸਭ ਕੁੱਝ ਮਿਹਨਤ ਅਤੇ ਇਮਾਨਦਾਰੀ ਨਾਲ ਕੀਤਾ ਹੈ।ਅਨਿਲ ਕਪੂਰ ਨੇ ਕਿਹਾ ਕਿ 5 ਸਾਲ ਪਹਿਲਾਂ ਜਦ ਕਿਰਨ ਖੇਰ ਚੰਡੀਗੜ੍ਹ ਤੋਂ ਚੋਣਾਂ ਲੜ ਰਹੀ ਸੀ ਤਾਂ ਉਸ ਸਮੇਂ ਵੀ ਮੈਂ ਖੇਰ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਆਇਆ ਸੀ ਪਰ ਮੈਨੂੰ ਖੁਸ਼ੀ ਹੋਈ ਕਿ ਤੁਸੀਂ ਉਸਨੂੰ ਵੋਟਾਂ ਪਾ ਕੇ ਜਿਤਾਇਆ।

BJP candidates Kirron Kher favor Anil Kapoor , video shared ਭਾਜਪਾ ਉਮੀਦਵਾਰ ਕਿਰਨ ਖੇਰ ਦੇ ਹੱਕ ‘ਚ ਉਤਰੇ ਬਾਲੀਵੁੱਡ ਅਦਾਕਾਰ ਅਨਿਲ ਕਪੂਰ , ਸ਼ੇਅਰ ਕੀਤੀ ਇਹ ਵੀਡੀਓ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਲੰਧਰ ਨੇੜੇ ਵਾਪਰਿਆ ਵੱਡਾ ਹਾਦਸਾ , DMU ਟਰੇਨ ਦੇ ਇੰਜਣ ਨੂੰ ਅਚਾਨਕ ਲੱਗੀ ਅੱਗ

ਉਨ੍ਹਾਂ ਨੇ ਕਿਹਾ ਕਿ ਕਿਰਨ ਖੇਰ ਨੇ 5 ਸਾਲ ਵਿੱਚ ਕੋਈ ਵੀ ਫ਼ਿਲਮ ਨਹੀਂ ਕੀਤੀ ਕਿਉਂਕਿ 5 ਕੇਵਲ ਚੰਡੀਗੜ੍ਹ ਵਾਸੀਆਂ ਦੇ ਲਈ ਹੀ ਕੰਮ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਇਸ ਵਾਰ ਫ਼ਿਰ ਕਿਰਨ ਖੇਰ ਚੰਡੀਗੜ੍ਹ ਤੋਂ ਚੋਣਾਂ ਲੜ ਰਹੀ ਹੈ।ਅਦਾਕਾਰ ਅਨਿਲ ਕਪੂਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਵੀ ਕਿਰਨ ਖੇਰ ਨੂੰ ਵੋਟਾਂ ਦੇ ਕੇ ਜਿਤਾਉਣਾ ਕਿਉਂਕਿ ਚੰਡੀਗੜ੍ਹ ਵਿੱਚ ਕਿਰਨ ਖੇਰ ਤੋਂ ਇਲਾਵਾ ਕੋਈ ਵੀ ਚੰਗਾ ਉਮੀਦਵਾਰ ਨਹੀਂ ਮਿਲੇਗਾ।

-PTCNews

Related Post