ਭਾਜਪਾ ਉਮੀਦਵਾਰ ਤੇ ਫਿਲਮੀ ਸਟਾਰ ਸੰਨੀ ਦਿਓਲ ਅੱਜ ਆਉਣਗੇ ਪੰਜਾਬ , ਇਸ ਦਿਨ ਕੱਢਿਆ ਜਾਵੇਗਾ ਰੋਡ ਸ਼ੋਅ

By  Shanker Badra May 1st 2019 01:42 PM

ਭਾਜਪਾ ਉਮੀਦਵਾਰ ਤੇ ਫਿਲਮੀ ਸਟਾਰ ਸੰਨੀ ਦਿਓਲ ਅੱਜ ਆਉਣਗੇ ਪੰਜਾਬ , ਇਸ ਦਿਨ ਕੱਢਿਆ ਜਾਵੇਗਾ ਰੋਡ ਸ਼ੋਅ:ਗੁਰਦਾਸਪੁਰ: ਪੰਜਾਬ 'ਚ ਗਰਮੀ ਵੱਧਣ ਦੇ ਨਾਲ-ਨਾਲ ਸਿਆਸਤ ਵੀ ਗਰਮ ਹੁੰਦੀ ਨਜ਼ਰ ਆਉਣ ਲੱਗ ਪਈ ਹੈ।ਪੰਜਾਬ ਰਾਜ ਅੰਦਰ ਪੈਣ ਵਾਲ਼ੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।ਇਸ ਤਰ੍ਹਾਂ ਅਕਾਲੀ -ਭਾਜਪਾ ਨੇ ਵੀ ਪੰਜਾਬ ਅੰਦਰ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। [caption id="attachment_289781" align="aligncenter" width="300"]BJP candidates Sunny Deol Amritsar to be coming today ਭਾਜਪਾ ਉਮੀਦਵਾਰ ਤੇ ਫਿਲਮੀ ਸਟਾਰ ਸੰਨੀ ਦਿਓਲ ਅੱਜ ਆਉਣਗੇ ਪੰਜਾਬ , ਇਸ ਦਿਨ ਕੱਢਿਆ ਜਾਵੇਗਾ ਰੋਡ ਸ਼ੋਅ[/caption] ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਤੇ ਫਿਲਮੀ ਸਟਾਰ ਸੰਨੀ ਦਿਓਲ ਅੱਜ ਦੁਪਹਿਰ ਬਾਅਦ ਅੰਮ੍ਰਿਤਸਰ ਪਹੁੰਚ ਰਹੇ ਹਨ।ਉਹ ਕੱਲ ਸਵੇਰੇ ਡੇਰਾ ਬਾਬਾ ਨਾਨਕ ਵਿਖੇ ਨਤਮਸਤਕ ਹੋਣਗੇ।ਇਸ ਤੋਂ ਬਾਅਦ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਵੱਲੋਂ ਆਪਣੇ ਹਜ਼ਾਰਾ ਸਮਰਥਕਾਂ ਸਮੇਤ ਡੇਰਾ ਬਾਬਾ ਨਾਨਕ ਤੋਂ ਗੁਰਦਾਸਪੁਰ ਤੱਕ ਰੋਡ ਸ਼ੋਅ ਕੱਢਿਆ ਜਾਵੇਗਾ।ਭਾਜਪਾ ਦੇ ਸਾਰੇ ਲੀਡਰ ਸੰਨੀ ਦਿਓਲ ਦਾ ਜੋਰ-ਸ਼ੋਰ ਨਾਲ ਸਵਾਗਤ ਕਰਨਗੇ। [caption id="attachment_289780" align="aligncenter" width="300"]BJP candidates Sunny Deol Amritsar to be coming today ਭਾਜਪਾ ਉਮੀਦਵਾਰ ਤੇ ਫਿਲਮੀ ਸਟਾਰ ਸੰਨੀ ਦਿਓਲ ਅੱਜ ਆਉਣਗੇ ਪੰਜਾਬ , ਇਸ ਦਿਨ ਕੱਢਿਆ ਜਾਵੇਗਾ ਰੋਡ ਸ਼ੋਅ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਕਰਨ ਵਾਲੇ ਫ਼ਰਾਰ 2 ਪੁਲਿਸ ਮੁਲਾਜ਼ਮਾਂ ਨੂੰ ਲਿਆਂਦਾ ਜਾਵੇਗਾ ਪੰਜਾਬ ਦੱਸ ਦੇਈਏ ਕਿ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਕਾਂਗਰਸ ਵੱਲੋਂ ਸੁਨੀਲ ਜਾਖੜ ਅਤੇ ਆਮ ਆਦਮੀ ਪਾਰਟੀ ਵੱਲੋਂ ਪੀਟਰ ਮਸੀਹ ਨੂੰ ਉਮੀਦਵਾਰ ਐਲਾਨਿਆ ਹੈ।ਇਸ ਸੀਟ 'ਤੇ ਹੁਣ ਭਾਜਪਾ ਉਮੀਦਵਾਰ ਸੰਨੀ ਦਿਓਲ ਅਤੇ ਕਾਂਗਰਸ ਦੇ ਸੁਨੀਲ ਜਾਖੜ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਵੇਗਾ ਕਿਉਂਕਿ ਸੰਨੀ ਦਿਓਲ ਦੇ ਆਉਣ ਨਾਲ ਮੁਕਾਬਲਾ ਕਾਫ਼ੀ ਫਸਵਾਂ ਹੋ ਗਿਆ ਹੈ।ਸੰਨੀ ਦਿਓਲ ਨੇ ਸੋਮਵਾਰ ਨੂੰ ਆਪਣੇ ਹਜ਼ਾਰਾ ਸਮਰਥਕਾਂ ਸਮੇਤ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਸੀ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post