ਪੁਲਿਸ ਨੇ ਭਾਜਪਾ ਆਗੂ ਦਾ ਚਲਾਣ ਕੱਟ ਕੇ ਹੱਥ 'ਚ ਫੜਾਇਆ , ਚਲਾਣ ਕੱਟਣ 'ਤੇ ਸੜਕ 'ਤੇ ਲੱਗਾ ਰੋਣ

By  Shanker Badra July 9th 2019 07:40 PM -- Updated: July 9th 2019 07:42 PM

ਪੁਲਿਸ ਨੇ ਭਾਜਪਾ ਆਗੂ ਦਾ ਚਲਾਣ ਕੱਟ ਕੇ ਹੱਥ 'ਚ ਫੜਾਇਆ , ਚਲਾਣ ਕੱਟਣ 'ਤੇ ਸੜਕ 'ਤੇ ਲੱਗਾ ਰੋਣ:ਮਿਰਜ਼ਾਪੁਰ : ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਵਿਚ ਪੁਲਿਸ ਨੇ ਬਾਈਕ ਦੇ ਦਸਤਾਵੇਜ਼ ਨਾ ਹੋਣ 'ਤੇ ਭਾਜਪਾ ਆਗੂ ਦਾ ਚਲਾਣ ਕੱਟ ਕੇ ਹੱਥ 'ਚ ਫ਼ੜਾ ਦਿੱਤਾ। ਜਿਸ ਤੋਂ ਬਾਅਦ ਭਾਜਪਾ ਆਗੂ ਧਰਨੇ 'ਤੇ ਬੈਠ ਗਿਆ। ਜਦੋਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਭਾਜਪਾ ਆਗੂ ਪੁਲਿਸ ਅਧਿਕਾਰੀ ਦੇ ਪੈਰ ਫੜ ਕੇ ਰੋਣ ਲੱਗਿਆ। ਇਸ ਘਟਨਾ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। [caption id="attachment_316596" align="aligncenter" width="300"]BJP leader Anil Singh road protest after his vehicle was challaned in Mirzapur district
ਪੁਲਿਸ ਨੇ ਭਾਜਪਾ ਆਗੂ ਦਾ ਚਲਾਣ ਕੱਟ ਕੇ ਹੱਥ 'ਚ ਫੜਾਇਆ , ਚਲਾਣ ਕੱਟਣ 'ਤੇ ਸੜਕ 'ਤੇ ਲੱਗਾ ਰੋਣ[/caption] ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲ੍ਹੇ ਦੇ ਸ਼ਹਿਰ ਕੋਤਵਾਲੀ ਇਲਾਕੇ ਦੀ ਹੈ। ਜਿੱਥੇ ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਅਤੇ ਕਾਂਸ਼ੀ ਸੂਬੇ ਦੇ ਮੰਤਰੀ ਅਨਿਲ ਸਿੰਘ ਐਤਵਾਰ ਦੀ ਸ਼ਾਮ ਕੋਤਵਾਲੀ ਇਲਾਕੇ ਵਿਚੋਂ ਜਾ ਰਹੇ ਸਨ। ਇਸ ਦੌਰਾਨ ਚੈਕਿੰਗ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਦਸਤਾਵੇਜ਼ ਪੂਰੇ ਨਾ ਹੋਣ 'ਤੇ ਪੁਲਿਸ ਨੇ ਉਹਨਾਂ ਦਾ ਚਲਾਣ ਕੱਟ ਦਿੱਤਾ। [caption id="attachment_316595" align="aligncenter" width="300"]BJP leader Anil Singh road protest after his vehicle was challaned in Mirzapur district
ਪੁਲਿਸ ਨੇ ਭਾਜਪਾ ਆਗੂ ਦਾ ਚਲਾਣ ਕੱਟ ਕੇ ਹੱਥ 'ਚ ਫੜਾਇਆ , ਚਲਾਣ ਕੱਟਣ 'ਤੇ ਸੜਕ 'ਤੇ ਲੱਗਾ ਰੋਣ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਾਨਕੇ ਘਰੋਂ ਲਾਪਤਾ 5 ਸਾਲਾ ਬੱਚੀ ਗੁਆਂਢੀਆਂ ਦੀ ਪਾਣੀ ਵਾਲੀ ਟੈਂਕੀ ‘ਚੋਂ ਮਿਲੀ ਜਿਉਂਦੀ , ਮਾਂ ਦਾ ਅਸਲੀ ਚਿਹਰਾ ਆਇਆ ਸਾਹਮਣੇ ਇਸ ਤੋਂ ਬਾਅਦ ਅਨਿਲ ਸਿੰਘ ਧਰਨੇ 'ਤੇ ਬੈਠ ਗਿਆ ਅਤੇ ਸੜਕ 'ਤੇ ਕਾਫ਼ੀ ਡਰਾਮਾ ਕੀਤਾ ਹੈ। ਇਸ ਦੌਰਾਨ ਅਨਿਲ ਸਿੰਘ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਵਾਲਿਆਂ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਜਨਤਕ ਰੂਪ ਵਿਚ ਉਹਨਾਂ ਨੂੰ ਬੇਇੱਜ਼ਤ ਕੀਤਾ ਹੈ। ਉਹਨਾਂ ਇਲਜ਼ਾਮ ਲਗਾਇਆ ਕਿ ਇਸੇ ਤਰ੍ਹਾਂ ਹੀ ਪੁਲਿਸ ਆਮ ਜਨਤਾ ਨਾਲ ਵਰਤਾਅ ਕਰਦੀ ਹੋਵੇਗੀ।ਇਸ ਦੌਰਾਨ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਧਮਕੀ ਵੀ ਦਿੱਤੀ। -PTCNews

Related Post