ਸੜਕ ਹਾਦਸੇ 'ਚ ਵਾਲ-ਵਾਲ ਬਚੀ ਭਾਜਪਾ ਆਗੂ

By  Jagroop Kaur November 18th 2020 03:50 PM

ਹਾਲ ਹੀ 'ਚ ਕਾਂਗਰਸ ਪਾਰਟੀ ਨੂੰ ਅਸਤੀਫਾ ਦੇਣ ਤੋਂ ਬਾਅਦ ਭਾਜਪਾ 'ਚ ਸ਼ਮੂਲੀਅਤ ਕਰਨ ਵਾਲੀ ਤਾਮਿਲਨਾਡੂ ਦੀ ਨੇਤਾ khushbu sundar ਮੱਲਾਮੁਵਾਥੂਰ ਨੇੜੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਉਹਨਾਂ ਦੀ ਕਾਰ ਨੂੰ ਭਾਰੀ ਨੁਕਸਾਨ ਪਹੁੰਚਿਆ । ਹਾਲਾਂਕਿ, ਹਾਦਸੇ 'ਚ ਕਿਸੇ ਨੂੰ ਠੇਸ ਨਹੀਂ ਪਹੁੰਚੀ। ਇਸ ਦੀ ਜਾਣਕਾਰੀ ਖੁਸ਼ਬੂ ਸੁੰਦਰ ਨੇ ਖ਼ੁਦ ਟਵਿੱਟਰ 'ਤੇ ਦਿੱਤੀ। ਹਾਦਸੇ 'ਚ ਖੁਸ਼ਬੂ ਅਤੇ ਨਾਲ ਹੀ ਹੋਰ ਮੈਂਬਰ ਵੀ ਵਾਲ-ਵਾਲ ਬਚ ਗਏ ।Bollywood: Actress Khushbu Sundar arrested on way to join BJP rall, shares  selfie from the police van | Bollywood – Gulf News

ਮਿਲੀ ਜਾਣਕਾਰੀ ਦੇ ਮੁਤਾਬਿਕ ਮੱਲਮਾਰੂਵਥੂਰ ਨੇੜੇ ਕਾਰ ਟੈਂਕਰ ਨਾਲ ਟਕਰਾ ਗਈ। ਟੱਕਰ ਇੰਨੀ ਖਤਰਨਾਕ ਸੀ ਕਿ ਕਾਰ ਦੀ ਸਾਈਡ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਲਾਂਕਿ, ਉਨ੍ਹਾਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਇਸ ਘਟਨਾ ਸਬੰਧੀ ਜਾਂਚ ਕਰ ਰਹੀ ਹੈ।

https://twitter.com/ANI/status/1328920129598484483

Related Post