ਕਿਸਾਨ ਔਰਤ ਦਿਵਸ ਮੌਕੇ ਔਰਤਾਂ ਵੱਲੋਂ ਅੱਜ ਹਰਜੀਤ ਗਰੇਵਾਲ ਅਤੇ ਸੁਰਜੀਤ ਜਿਆਣੀ ਦੇ ਪਿੰਡਾਂ 'ਚ ਕੀਤਾ ਜਾਵੇਗਾ ਪ੍ਰਦਰਸ਼ਨ

By  Shanker Badra January 18th 2021 09:58 AM

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਕਿਸਾਨ ਔਰਤ ਦਿਵਸ ਮੌਕੇ ਪੰਜਾਬ ਦੇ ਭਾਜਪਾ ਆਗੂ ਹਰਜੀਤ ਗਰੇਵਾਲ ਦੇ ਪਿੰਡ ਧਨੌਲਾ ( ਬਰਨਾਲਾ ) ਅਤੇ ਸੁਰਜੀਤ ਜਿਆਣੀ ਦੇ ਪਿੰਡ ਕਟੈਹੜਾ ( ਫ਼ਾਜ਼ਿਲਕਾ ) ਵਿਖੇ ਕਿਸਾਨ ਅੰਦੋਲਨ ਦੀ ਜਿੰਦਜਾਨ ਔਰਤ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੜ੍ਹੋ ਹੋਰ ਖ਼ਬਰਾਂ : 10 ਮਹੀਨਿਆਂ ਤੋਂ ਬੰਦ ਪਏ ਦਿੱਲੀ ਦੇ ਸਕੂਲ ਅੱਜ ਮੁੜ ਖੁੱਲ੍ਹਣਗੇ [caption id="attachment_467019" align="aligncenter" width="300"]BKU Ugrahan Protest Against Harjit Singh Grewal and Surjit Kumar Jyani ਕਿਸਾਨਔਰਤ ਦਿਵਸ ਮੌਕੇ ਔਰਤਾਂ ਵੱਲੋਂ ਅੱਜ ਹਰਜੀਤ ਗਰੇਵਾਲ ਅਤੇ ਸੁਰਜੀਤ ਜਿਆਣੀ ਦੇ ਪਿੰਡਾਂ 'ਚ ਕੀਤਾ ਜਾਵੇਗਾ ਪ੍ਰਦਰਸ਼ਨ[/caption] ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਔਰਤ ਵਿੰਗ ਦੀ ਮੁਖੀ ਹਰਿੰਦਰ ਬਿੰਦੂ ਨੇ ਦੱਸਿਆ ਕਿ ਕਿਸਾਨ ਘੋਲ਼ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਇਸ ਰੋਜ਼ ਦੇਸ਼ ਭਰ ਵਿੱਚ ਹੋ ਰਹੇ ਔਰਤ ਸ਼ਕਤੀ ਪ੍ਰਦਰਸ਼ਨ ਦੀ ਕੜੀ ਵਜੋਂ ਉਹਨਾਂ ਦੀ ਜਥੇਬੰਦੀ ਵੱਲੋਂ ਅੱਜ ਹਰਜੀਤ ਗਰੇਵਾਲ ਅਤੇ ਸੁਰਜੀਤ ਜਿਆਣੀ ਦੇ ਪਿੰਡਾਂ ਵਿੱਚ ਔਰਤਾਂ ਦਾ ਵੱਡਾ ਇਕੱਠ ਕਰਕੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ। [caption id="attachment_467020" align="aligncenter" width="300"]BKU Ugrahan Protest Against Harjit Singh Grewal and Surjit Kumar Jyani ਕਿਸਾਨਔਰਤ ਦਿਵਸ ਮੌਕੇ ਔਰਤਾਂ ਵੱਲੋਂ ਅੱਜ ਹਰਜੀਤ ਗਰੇਵਾਲ ਅਤੇ ਸੁਰਜੀਤ ਜਿਆਣੀ ਦੇ ਪਿੰਡਾਂ 'ਚ ਕੀਤਾ ਜਾਵੇਗਾ ਪ੍ਰਦਰਸ਼ਨ[/caption] ਹਰਿੰਦਰ ਬਿੰਦੂ ਨੇ ਸਮੂਹ ਮਜ਼ਦੂਰ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਨੂੰ ਜਥੇਬੰਦੀ ਵੱਲੋਂ ਉਚੇਚੇ ਤੌਰ 'ਤੇ ਅਪੀਲ ਕੀਤੀ ਹੈ ਕਿ ਉਹ ਕਾਲ਼ੇ ਕਾਨੂੰਨ ਰੱਦ ਕਰਾਉਣ ਲਈ ਮੋਤੀ ਹਕੂਮਤ ਤੇ ਦਬਾਅ ਪਾਉਣ ਅਤੇ ਹੋਛਾ,ਬੇਬੁਨਿਆਦ ਪ੍ਰਚਾਰ ਕਰਨ ਚ ਗਲਤਾਨ,ਮੋਦੀ ਦਾ ਥਾਪੜਾ ਲੈ ਕੇ ਆਏ ਇਹਨਾਂ ਨੇਤਾਵਾਂ ਦੇ ਪਿੰਡਾਂ ਦੀ ਜੂਹ ਵਿੱਚ ਜਾ ਕੇ ਹੱਕੀ ਸੰਘਰਸ਼ ਦਾ ਝੰਡਾ ਬੁਲੰਦ ਕੀਤਾ ਜਾਏਗਾ। -PTCNews

Related Post