ਬਲੈਕ ਫੰਗਸ ਦੇ ਖ਼ਤਰੇ ਦੌਰਾਨ ਰਾਹਤ ਦੀ ਖ਼ਬਰ , 10 ਲੱਖ Amphotericin ਟੀਕੇ ਦੇਵੇਗੀ ਇਹ ਅਮਰੀਕੀ ਕੰਪਨੀ  

By  Shanker Badra May 27th 2021 01:20 PM -- Updated: May 27th 2021 01:25 PM

ਨਵੀਂ ਦਿੱਲੀ : ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ ਪਰ ਇਸ ਦੇ ਵਿਚਕਾਰ ਬਲੈਕ ਫੰਗਸ ਨੇ ਲੋਕਾਂ ਲਈ ਨਵਾਂ ਖ਼ਤਰਾ ਪੈਦਾ ਕਰ ਦਿੱਤਾ ਹੈ। ਦੇਸ਼ ਵਿੱਚ ਹੁਣ ਤੱਕ ਬਲੈਕ ਫੰਗਸ ਦੇ 11 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਸਭ ਤੋਂ ਵੱਧ ਅਸਰ ਗੁਜਰਾਤ 'ਤੇ ਪਿਆ ਹੈ, ਜਿਥੇ 2800 ਮਾਮਲੇ ਹਨ ,ਮਹਾਰਾਸ਼ਟਰ ਵਿਚ ਲਗਭਗ 2700 ਅਤੇ ਆਂਧਰਾ ਪ੍ਰਦੇਸ਼ ਵਿਚ 700 ਮਰੀਜ਼ ਬਲੈਕ ਫੰਗਸ ਨਾਲ ਪੀੜਤ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬਲੈਕ ਫੰਗਸ ਦੇ 620 ਮਰੀਜ਼ ਹਨ।

ਪੜ੍ਹੋ ਹੋਰ ਖ਼ਬਰਾਂ : ਲਾਲ ਕਿਲ੍ਹਾ ਹਿੰਸਾ ਮਾਮਲਾ : ਦਿੱਲੀ ਪੁਲਿਸ ਵੱਲੋਂ ਦਾਇਰ ਕੀਤੀ ਚਾਰਜਸ਼ੀਟ 'ਚ ਹੋਇਆ ਵੱਡਾ ਖ਼ੁਲਾਸਾ

ਬਲੈਕ ਫੰਗਸ ਦੇ ਖ਼ਤਰੇ ਦੌਰਾਨ ਰਾਹਤ ਦੀ ਖ਼ਬਰ , 10 ਲੱਖ Amphotericin ਟੀਕੇ ਦੇਵੇਗੀ ਇਹ ਅਮਰੀਕੀ ਕੰਪਨੀ

ਬਲੈਕ ਫੰਗਸ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਇਸ ਦੇ ਟੀਕੇ ਦੀ ਕਮੀ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਂਫੋਟਰਸਿਨ ਇੰਜੈਕਸ਼ਨ (ਬਲੈਕ ਫੰਗਸ ਦੇ ਇਲਾਜ ਲਈ) ਕਿਤੇ ਵੀ ਉਪਲੱਬਧ ਕਰਾਉਣ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਸਿਹਤ ਵਿਭਾਗ ਨੇ ਕਈ ਦੇਸ਼ਾਂ ਨਾਲ ਸੰਪਰਕ ਕੀਤਾ। ਦੱਸਿਆ ਜਾਂਦਾ ਹੈ ਕਿ ਅਮਰੀਕਾ ਸਥਿਤ ਗਿਲਿਅਡ ਸਾਇੰਸਜ਼ ਬੋਰਡ ਭਾਰਤ ਵਿਚ ਟੀਕੇ ਸਪਲਾਈ ਕਰਨ ਲਈ ਅੱਗੇ ਆਇਆ ਹੈ।

ਬਲੈਕ ਫੰਗਸ ਦੇ ਖ਼ਤਰੇ ਦੌਰਾਨ ਰਾਹਤ ਦੀ ਖ਼ਬਰ , 10 ਲੱਖ Amphotericin ਟੀਕੇ ਦੇਵੇਗੀ ਇਹ ਅਮਰੀਕੀ ਕੰਪਨੀ

ਅਮਰੀਕਾ ਤੋਂ ਹੁਣ ਤੱਕ ਐਮਫੋਟਰਸਿਨ ਟੀਕੇ ਦੀਆਂ 121,000 ਤੋਂ ਵੱਧ ਸ਼ੀਸ਼ੀਆਂ ਭਾਰਤ ਪਹੁੰਚ ਚੁੱਕੀਆਂ ਹਨ। ਇਸ ਤੋਂ ਬਿਨ੍ਹਾਂ ਹੋਰ 85,000 ਸ਼ੀਸ਼ੀਆਂਰਸਤੇ ਵਿਚ ਹਨ। ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਕੰਪਨੀ ਲਗਭਗ 10 ਲੱਖ ਖੁਰਾਕਾਂ ਦੀ ਸਪਲਾਈ ਕਰੇਗੀ। ਇਸੇ ਤਰ੍ਹਾਂ ਬਾਕੀ ਦੇਸ਼ਾਂ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ। ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਬਲੈਕ ਫੰਗਸ ਖਿਲਾਫ ਲੜਾਈ ਵਿੱਚ ਦਵਾਈ ਜਾਂ ਟੀਕੇ ਦੀ ਘਾਟ ਨਾ ਹੋਵੇ।

 ਜਾਣੋਂ ਕਿੰਨੀ ਹੋਵੇਗੀ ਇਸਦੀ ਕੀਮਤ 

ਓਧਰ ਦੂਜੇ ਪਾਸੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਯਤਨਾਂ ਸਦਕਾ ਜੇਨੇਟੈਕ ਲਾਈਫ ਸਾਇੰਸਿਜ਼ ਨੇਬਲੈਕ ਫੰਗਸਦੇ ਇਲਾਜ ਲਈ ਵਰਧਾ ਵਿੱਚ ਐਮਫੋਟਰਸਿਨ ਟੀਕਾ ਤਿਆਰ ਕੀਤਾ ਹੈ। ਹੁਣ ਤੱਕ ਭਾਰਤ ਵਿਚ ਸਿਰਫ ਇਕ ਕੰਪਨੀ ਇਸ ਦਾ ਉਤਪਾਦਨ ਕਰਦੀ ਸੀ। ਇਸ ਟੀਕੇ ਦੀ ਵੰਡ ਸੋਮਵਾਰ ਤੋਂ ਸ਼ੁਰੂ ਹੋਵੇਗੀ ਅਤੇ ਇਸਦੀ ਕੀਮਤ 1200 ਰੁਪਏ ਹੋਵੇਗੀ। ਇਸ ਸਮੇਂ ਇਹ ਟੀਕਾ 7000 ਰੁਪਏ ਤੱਕ ਮਿਲ ਰਿਹਾ ਹੈ।

ਬਲੈਕ ਫੰਗਸ ਦੇ ਖ਼ਤਰੇ ਦੌਰਾਨ ਰਾਹਤ ਦੀ ਖ਼ਬਰ , 10 ਲੱਖ Amphotericin ਟੀਕੇ ਦੇਵੇਗੀ ਇਹ ਅਮਰੀਕੀ ਕੰਪਨੀ

ਪੜ੍ਹੋ ਹੋਰ ਖ਼ਬਰਾਂ : ਡੋਮਿਨਿਕਾ 'ਚ ਫੜਿਆ ਗਿਆ ਭਗੌੜਾ ਮੇਹੁਲ ਚੋਕਸੀ,ਇੰਟਰਪੋਲ ਨੇ ਜਾਰੀ ਕੀਤਾ ਸੀ 'ਯੈਲੋ ਨੋਟਿਸ'

ਤੇਜ਼ੀ ਨਾਲ ਵੱਧ ਰਹੇ ਹਨ ਬਲੈਕ ਫੰਗਸਦੇ ਕੇਸ 

ਤੁਹਾਨੂੰ ਦੱਸ ਦੇਈਏ ਕਿ ਬਲੈਕ ਫੰਗਸਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਮਰੀਜ਼ ਦਿੱਲੀ ਤੋਂ ਪੰਜਾਬ, ਯੂਪੀ ਤੋਂ ਰਾਜਸਥਾਨ ਆ ਰਹੇ ਹਨ। ਰਾਜਸਥਾਨ ਦੇ ਜੋਧਪੁਰ ਵਿੱਚ ਕਾਲੀ ਫੰਗਸ ਤੇਜ਼ੀ ਨਾਲ ਫੈਲ ਰਹੀ ਹੈ। ਹੁਣ ਤੱਕ ਇੱਥੇ 44 ਮਰੀਜ਼ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ ਤਿੰਨ ਮਰੀਜ਼ਾਂ ਦੀ ਜਾਨ ਨਹੀਂ ਬਚਾਈ ਜਾ ਸਕੀ, ਪੰਜ ਮਰੀਜ਼ਾਂ ਨੇ ਇਸ ਬਿਮਾਰੀ ਤੋਂ ਆਪਣੀਆਂ ਅੱਖਾਂ ਗੁਆ ਲਈਆਂ ਹਨ।

-PTCNews

Related Post