ਡੋਮਿਨਿਕਾ 'ਚ ਫੜਿਆ ਗਿਆ ਭਗੌੜਾ ਮੇਹੁਲ ਚੋਕਸੀ,ਇੰਟਰਪੋਲ ਨੇ ਜਾਰੀ ਕੀਤਾ ਸੀ 'ਯੈਲੋ ਨੋਟਿਸ'

By Shanker Badra - May 27, 2021 11:05 am

ਨਵੀਂ ਦਿੱਲੀ : ਹਾਲ ਹੀ ਵਿੱਚ ਐਂਟੀਗੁਆ ਅਤੇ ਬਾਰਬੂਡਾ ਤੋਂ ਫਰਾਰ ਹੋਏ ਭਗੌੜੇ ਹੀਰੇ ਦੇ ਵਪਾਰੀ ਮੇਹੁਲ ਚੋਕਸੀ ਨੂੰ ਗੁਆਂਢੀ ਡੋਮੀਨਿਕਾ ਵਿੱਚ ਗ੍ਰਿਫਤਾਰ ਕੀਤਾ ਗਿਆ ਹਾਈ। ਇੰਟਰਪੋਲ ਨੇ ਉਸਦੇ ਵਿਰੁੱਧ 'ਪੀਲਾ ਨੋਟਿਸ' ਜਾਰੀ ਕੀਤਾ ਹੈ। ਸਥਾਨਕ ਮੀਡੀਆ ਦੀਆਂ ਖਬਰਾਂ ਵਿੱਚ ਇਹ ਜਾਣਕਾਰੀ ਬੁੱਧਵਾਰ ਨੂੰ ਦਿੱਤੀ ਗਈ ਹੈ।

PNB Scam : Mehul Choksi to be handed over to India, says Antiguan PM Gaston Browne ਡੋਮਿਨਿਕਾ 'ਚ ਫੜਿਆ ਗਿਆ ਭਗੌੜਾ ਮੇਹੁਲ ਚੋਕਸੀ,ਇੰਟਰਪੋਲ ਨੇ ਜਾਰੀ ਕੀਤਾ ਸੀ 'ਯੈਲੋ ਨੋਟਿਸ'

ਪੜ੍ਹੋ ਹੋਰ ਖ਼ਬਰਾਂ : ਗ੍ਰਿਫ਼ਤਾਰ ਤਾਂ ਉਨ੍ਹਾਂ ਦਾ ਪਿਓ ਵੀ ਨਹੀਂ ਕਰ ਸਕਦਾ ਮੈਨੂੰ : ਰਾਮਦੇਵ

ਐਂਟੀਗੁਆ ਦੇ ਬਾਰਬੁਡਾ ਵੱਲੋਂ ਇੰਟਰਪੋਲ ਦਾ 'ਯੈਲੋ ਨੋਟਿਸ' ਜਾਰੀ ਕੀਤੇ ਜਾਣ ਤੋਂ ਬਾਅਦ ਮੰਗਲਵਾਰ ਰਾਤ ਡੋਮਿਨਿਕਾ ਵਿਚ ਪੁਲਿਸ ਨੇ ਮੇਹੁਲ ਚੋਕਸੀ ਨੂੰ ਫੜ ਲਿਆ ਸੀ। ਚੋਕਸੀ ਐਂਟੀਗੁਆ ਅਤੇ ਬਾਰਬੁਡਾ ਦੀ ਨਾਗਰਿਕਤਾ ਲੈਣ ਤੋਂ ਬਾਅਦ 2018 ਤੋਂ ਇੱਥੇ ਰਹਿ ਰਿਹਾ ਸੀ। ਡੋਮਿਨਿਕਾ ਨੂੰ ਕਿਹਾ ਹੈ ਕਿ ਉਹ ਮੇਹੁਲ ਚੋਕਸੀ ਖ਼ਿਲਾਫ਼ ਡੋਮਿਨਿਕਾ ਵਿਚ ਗੈਰਕਾਨੂੰਨੀ ਤੌਰ 'ਤੇ ਦਾਖਲ ਹੋਣ 'ਤੇ ਸਖਤ ਕਾਰਵਾਈ ਕਰੇ ਅਤੇ ਉਸਨੂੰ ਸਿੱਧੇ ਭਾਰਤ ਹਵਾਲਗੀ ਕਰੇ।

PNB Scam : Mehul Choksi to be handed over to India, says Antiguan PM Gaston Browne ਡੋਮਿਨਿਕਾ 'ਚ ਫੜਿਆ ਗਿਆ ਭਗੌੜਾ ਮੇਹੁਲ ਚੋਕਸੀ,ਇੰਟਰਪੋਲ ਨੇ ਜਾਰੀ ਕੀਤਾ ਸੀ 'ਯੈਲੋ ਨੋਟਿਸ'

ਐਂਟੀਗੁਆ ਦੇ ਪ੍ਰਧਾਨ ਮੰਤਰੀ ਗੈਸਟਨ ਬ੍ਰਾਊਨ ਨੇ ਕਿਹਾ ਕਿ ਅਸੀਂ ਮੇਹੁਲ ਚੋਕਸੀਨੂੰ ਵਾਪਸ ਨਹੀਂ ਲਵਾਂਗੇ। ਉਸਨੇ ਇਥੋਂ ਫਰਾਰ ਹੋ ਕੇ ਵੱਡੀ ਗਲਤੀ ਕੀਤੀ। ਡੋਮਿਨਿਕਾ ਸਰਕਾਰ ਅਤੇ ਉਥੇ ਕਾਨੂੰਨੀ ਅਧਿਕਾਰੀ ਸਾਡੀ ਸਹਾਇਤਾ ਕਰ ਰਹੇ ਹਨ। ਅਸੀਂ ਇਸ ਬਾਰੇ ਭਾਰਤ ਸਰਕਾਰ ਨੂੰ ਸੂਚਿਤ ਕਰ ਦਿੱਤਾ ਹੈ ਤਾਂ ਜੋ ਇਸਨੂੰ ਸੌਂਪਿਆ ਜਾ ਸਕੇ। ਉਨ੍ਹਾਂ ਕਿਹਾ ਕਿ ਚੋਕਸੀ ਸ਼ਾਇਦ ਡੋਮਿਨਿਕਾ ਕਿਸ਼ਤੀ ਰਾਹੀਂ ਪਹੁੰਚਿਆ ਸੀ।

PNB Scam : Mehul Choksi to be handed over to India, says Antiguan PM Gaston Browne ਡੋਮਿਨਿਕਾ 'ਚ ਫੜਿਆ ਗਿਆ ਭਗੌੜਾ ਮੇਹੁਲ ਚੋਕਸੀ,ਇੰਟਰਪੋਲ ਨੇ ਜਾਰੀ ਕੀਤਾ ਸੀ 'ਯੈਲੋ ਨੋਟਿਸ'

ਮੇਹੁਲ ਚੋਕਸੀ ਦੇ ਵਕੀਲ ਵਿਜੇ ਅਗਰਵਾਲ ਨੇ ਕਿਹਾ, ਮੈਂ ਚੋਕਸੀ ਦੇ ਪਰਿਵਾਰ ਨਾਲ ਗੱਲ ਕੀਤੀ ਹੈ ਅਤੇ ਉਹ ਸੰਤੁਸ਼ਟ ਹਨ ਕਿ ਮੇਹੁਲ ਦਾ ਪਤਾ ਲੱਗ ਗਿਆ ਹੈ। ਮੇਹੁਲ ਨਾਲ ਉਨ੍ਹਾਂ ਹਾਲਾਤਾਂ ਦਾ ਪਤਾ ਲਗਾਉਣ ਲਈ ਕੋਸ਼ਿਸ਼ਾਂ ਜਾਰੀ ਹੈ ,ਜਿਨ੍ਹਾਂ ਦੇ ਤਹਿਤ ਉਹ ਐਂਟੀਗੁਆ ਛੱਡ ਗਿਆ ਅਤੇ ਡੋਮਿਨਿਕਾ ਵਿਚ ਫਸ ਗਿਆ। ਇੰਟਰਪੋਲ ਗੁੰਮ ਹੋਏ ਲੋਕਾਂ ਦੀ ਭਾਲ ਲਈ ਪੀਲਾ ਨੋਟਿਸ ਜਾਰੀ ਕਰਦਾ ਹੈ।

v ਡੋਮਿਨਿਕਾ 'ਚ ਫੜਿਆ ਗਿਆ ਭਗੌੜਾ ਮੇਹੁਲ ਚੋਕਸੀ,ਇੰਟਰਪੋਲ ਨੇ ਜਾਰੀ ਕੀਤਾ ਸੀ 'ਯੈਲੋ ਨੋਟਿਸ'

ਪੜ੍ਹੋ ਹੋਰ ਖ਼ਬਰਾਂ : ਨਰਸ ਆਪਣੇ ਬੁਆਏਫ੍ਰੈਂਡ ਨੂੰ ਖੁਸ਼ ਕਰਨ ਲਈ ਹਸਪਤਾਲ 'ਚ ਕਰਦੀ ਸੀ ਇਹ ਘਿਨੌਣੀ ਹਰਕਤ

ਦੱਸ ਦੇਈਏ ਕਿ ਚੋਕਸੀ ਪੰਜਾਬ ਨੈਸ਼ਨਲ ਬੈਂਕ ਤੋਂ 13,500 ਕਰੋੜ ਰੁਪਏ ਦੇ ਕਰਜ਼ੇ ਦੀ ਧੋਖਾਧੜੀ ਦੇ ਕੇਸ ਵਿਚ ਸ਼ਾਮਿਲ ਹੈ ਅਤੇ ਉਸ ਨੂੰ ਆਖਰੀ ਵਾਰ ਐਂਟੀਗੁਆ ਅਤੇ ਬਾਰਬੂਡਾ ਜਾਂਦੇ ਹੋਏ ਆਪਣੀ ਕਾਰ ਵਿਚ ਖਾਣਾ ਖਾਣ ਜਾਂਦੇ ਦੇਖਿਆ ਗਿਆ ਸੀ। ਚੋਕਸੀ ਦੀ ਕਾਰ ਮਿਲਣ ਤੋਂ ਬਾਅਦ ਉਸਦੇ ਕਰਮਚਾਰੀਆਂ ਨੇ ਉਸਨੂੰ ਲਾਪਤਾ ਹੋਣ ਦੀ ਖ਼ਬਰ ਦਿੱਤੀ ਸੀ।
-PTCNews

adv-img
adv-img