ਬਲੂ ਵੇਲ੍ਹ ਦੇ ਜਾਲ 'ਚ ਫਸ ਰਹੇ ਨੇ ਪੰਜਾਬ/ ਹਰਿਆਣਾ ਦੇ ਬੱਚੇ

By  Joshi September 26th 2017 02:51 PM -- Updated: September 26th 2017 02:52 PM

blue whale Punjab: ਸਾਵਧਾਨ, ਪੰਜਾਬ ਅਤੇ ਹਰਿਆਣਾ ਦੇ ਇੰਨ੍ਹੇ ਬੱਚੇ ਨੇ ਬਲੂ ਵੇਲ੍ਹ ਦੀ ਗ੍ਰਿਫਤ 'ਚ, ਪੁਲਿਸ ਨੇ ਕੀਤਾ ਖੁਲਾਸਾ!

ਬਲੂ ਵੇਲ੍ਹ ਗੇਮ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 'ਚ ਦਿਨ ਬ ਦਿਨ ਵਾਧਾ ਹੋ ਇਹਾ ਹੈ। ਇਸ ਗੇਮ ਨਾਲ ਪੰਚਕੂਲਾ ਦੇ ਇੱਕ 17 ਸਾਲ ਦੇ ਬੱਚੇ ਨੂੰ ਆਪਣੀ ਜਾਨ ਗਵਾਉਣੀ ਪੈ ਗਈ ਸੀ, ਜਿਸ ਕਾਰਨ ਪੁਲਿਸ ਨੇ ਇਸਦੀ ਗੰਭੀਰਤਾ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।blue whale Punjab: 7 kids from Chandigarh, 4 from panchkula playing this!ਇਸ ਦੇ ਚੱਲਦਿਆਂ ਹੀ ਪੁਲਿਸ ਨੇ ਬਲੂ ਵੇਲ੍ਹ ਗੇਮ ਨੂੰ ਲੈ ਕੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਜਾਣਕਾਰੀ ਪੰਚਕੂਲਾ ਪੁਲਿਸ ਕਮਿਸ਼ਨਰ ਏ ਐਸ ਚਾਵਲਾ ਨੇ ਦਿੱਤੀ ਹੈ।

blue whale Punjab: 7 kids from Chandigarh, 4 from panchkula playing this!ਚਾਵਲਾ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਮਾਮਲੇ 'ਚ ਸਾਹਮਣੇ ਆਇਆ ਹੈ ਕਿ 7 ਬੱਚੇ ਚੰਡੀਗੜ੍ਹ (7 kids from Chandigarh) ਅਤੇ 4 ਬੱਚੇ ਪੰਚਕੂਲਾ (4 from panchkula) 'ਚ ਇਹੋ ਜਿਹੇ ਹਨ, ਜੋ ਬਲੂ ਵੇਲ੍ਹ ਖੇਡ ਰਹੇ ਹਨ। ਇਸ ਬਾਰੇ 'ਚ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਉਹਨਾਂ ਨੇ ਸਾਰੇ ਬੱਚਿਆਂ ਦੇ ਫੋਨ ਅਤੇ ਟੈਬ ਕਬਜ਼ੇ 'ਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਉਹਨਾਂ ਦੇ ਕੋਲ ਗੇਮ ਦਾ ਲਿੰਕ ਕਿਵੇਂ ਅਤੇ ਕਿੱਥੋਂ ਆਇਆ।

blue whale Punjab: 7 kids from Chandigarh, 4 from panchkula playing this!ਹਾਂਲਾਕਿ ਟ੍ਰੋਜ਼ਨ ਵਾਇਰਸ ਇਸ ਗੇਮ ਦੇ ਲਿੰਕ ਦੇ ਨਾਲ ਹੀ ਡਾਊਨਲੋਡ ਹੋ ਜਾਂਦਾ ਹੈ ਅਤੇ ਇਹ ਗੇਮ ਖਿਡਾਉਣ ਵਾਲੇ 'ਤੇ ਨਿਰਭਰ ਕਰਦਾ ਹੈ ਕਿ ਉਹ ਇਸ ਗੇਮ ਦੇ ਲਿੰਕ ਨੂੰ ਬੈਕਐਂਡ ਤੋਂ ਡਿਲੀਟ ਕਰਦਾ ਹੈ ਜਾਂ ਨਹੀਂ।

blue whale Punjab: 7 kids from Chandigarh, 4 from panchkula playing this!ਇਸ ਤੋਂ ਇਲਾਵਾ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਸਾਈਬਰ ਸੈਲ ਨੂੰ ਕਿਹਾ ਹੈ ਕਿ ਡਾਟਾ ਦੀ ਜਾਂਚ ਕਰ ਕੇ ਜਲਦੀ ਤੋਂ ਜਲਦੀ ਦੱਸਿਆ ਜਾਵੇ।

—PTC News

Related Post