ਭਾਰਤ 'ਚ ਬੋਇੰਗ 737 ਮੈਕਸ ਉਡਾਣਾਂ ਬੰਦ ਹੋਣ ਮਗਰੋਂ ਹਵਾਈ ਯਾਤਰਾ ਦੇ ਕਿਰਾਏ ਨੇ ਛੂਹਿਆ ਆਸਮਾਨ, 5000 ਦੀ ਟਿਕਟ ਹੋਈ 26,000 ਰੁਪਏ ਤੱਕ ਦੀ

By  Jashan A March 15th 2019 02:50 PM -- Updated: March 15th 2019 03:19 PM

ਭਾਰਤ 'ਚ ਬੋਇੰਗ 737 ਮੈਕਸ ਉਡਾਣਾਂ ਬੰਦ ਹੋਣ ਮਗਰੋਂ ਹਵਾਈ ਯਾਤਰਾ ਦੇ ਕਿਰਾਏ ਨੇ ਛੂਹਿਆ ਆਸਮਾਨ, 5000 ਦੀ ਟਿਕਟ ਹੋਈ 26,000 ਰੁਪਏ ਤੱਕ ਦੀ,ਨਵੀਂ ਦਿੱਲੀ: ਭਾਰਤ 'ਚ ਬੋਇੰਗ 737 ਮੈਕਸ ਜਹਾਜ਼ਾਂ ਦੀਆਂ ਉਡਾਣਾਂ ਬੰਦ ਹੋਣ ਤੋਂ ਬਾਅਦ ਉਡਾਣਾਂ ਦੇ ਕਿਰਾਏ 'ਚ ਵਾਧਾ ਹੋ ਗਿਆ ਹੈ। ਦੇਸ਼ ਦੀਆਂ 3 ਪ੍ਰਮੁੱਖ ਹਵਾਈ ਕੰਪਨੀਆਂ-ਜੈੱਟ ਏਅਰਵੇਜ਼, ਸਪਾਈਸਜੈੱਟ ਅਤੇ ਇੰਡੀਗੋ ਨੇ 70 ਤੋਂ ਵੀ ਜ਼ਿਆਦਾ ਬੋਇੰਗ 737 ਮੈਕਸ ਜਹਾਜ਼ਾਂ ਨੂੰ ਸੇਵਾ ਤੋਂ ਬਾਹਰ ਕਰ ਦਿੱਤਾ। [caption id="attachment_270007" align="aligncenter" width="300"] ਭਾਰਤ 'ਚ ਬੋਇੰਗ 737 ਮੈਕਸ ਉਡਾਣਾਂ ਬੰਦ ਹੋਣ ਮਗਰੋਂ ਹਵਾਈ ਯਾਤਰਾ ਦੇ ਕਿਰਾਏ ਨੇ ਛੂਹਿਆ ਆਸਮਾਨ, 5000 ਦੀ ਟਿਕਟ ਹੋਈ 26,000 ਰੁਪਏ ਤੱਕ ਦੀ[/caption] ਇਸ ਕਾਰਨ ਹਵਾਈ ਯਾਤਰਾ ਦਾ ਕਿਰਾਇਆ ਆਸਮਾਨ ਛੂਹ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ 500 ਉਡਾਣਾਂ ਰੱਦ ਹੋਈਆਂ ਹਨ। ਜਿਸ ਕਾਰਨ ਕਿਰਾਏ ਵਧਾਏ ਗਏ ਹਨ। [caption id="attachment_270006" align="aligncenter" width="300"]flight ਭਾਰਤ 'ਚ ਬੋਇੰਗ 737 ਮੈਕਸ ਉਡਾਣਾਂ ਬੰਦ ਹੋਣ ਮਗਰੋਂ ਹਵਾਈ ਯਾਤਰਾ ਦੇ ਕਿਰਾਏ ਨੇ ਛੂਹਿਆ ਆਸਮਾਨ, 5000 ਦੀ ਟਿਕਟ ਹੋਈ 26,000 ਰੁਪਏ ਤੱਕ ਦੀ[/caption] ਇਕਸਿਗੋ ਦੇ ਸੀ. ਈ. ਓ. ਅਲੋਕ ਵਾਜਪੇਈ ਅਨੁਸਾਰ ਮੁੰਬਈ-ਚੇਨਈ ਰੂਟ 'ਤੇ 14 ਮਾਰਚ ਯਾਨੀ ਅੱਜ ਕਿਰਾਇਆ 26,073 ਰੁਪਏ ਹੈ, ਜਦੋਂ ਕਿ ਪਿਛਲੇ ਸਾਲ ਇਸ ਦਿਨ ਇਹ ਕਿਰਾਇਆ ਸਿਰਫ 5,369 ਰੁਪਏ ਸੀ। ਉਥੇ ਹੀ ਮੁੰਬਈ-ਦਿੱਲੀ ਲਈ ਅੱਜ ਦੀ ਟਿਕਟ 13,495 ਰੁਪਏ ਰਹੀ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 137 ਫ਼ੀਸਦੀ ਜ਼ਿਆਦਾ ਹੈ। -PTC News

Related Post