ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਡਾਇਰੈਕਟਰ ਤਾਰਿਕ ਸ਼ਾਹ ਦਾ ਦੇਹਾਂਤ

By  Jagroop Kaur April 3rd 2021 06:42 PM -- Updated: April 3rd 2021 06:50 PM

ਸਾਲ ਦੀ ਸ਼ੁਰੂਆਤ ਤੋਂ ਹੁਣ ਤਕ ਕਲਾ ਜਗਤ ਨੇ ਕਈ ਨਗੀਨੇ ਗੁਆ ਦਿੱਤੇ ਹਨ। ਹੁਣ ਇੱਕ ਵਾਰ ਮੁੜ ਤੋਂ ਬਾਲੀਵੁੱਡ ਇੰਡਸਟਰੀ ’ਚੋਂ ਇਕ ਦੁਖ਼ਦਾਇਕ ਖ਼ਬਰ ਸਾਹਮਣੇ ਆ ਰਹੀ ਹੈ। ਇਹ ਖ਼ਬਰ ਹੈ ਬਾਲੀਵੁੱਡ ਫ਼ਿਲਮਾਂ ਦੇ ਅਦਾਕਾਰ ਤੇ ਨਿਰਦੇਸ਼ ਤਾਰਿਕ ਸ਼ਾਹ ਦੇ ਦਿਹਾਂਤ ਦੀ ।Actor-director Tariq Shah died in Mumbai, Was suffering from kidney diseases | NewsCrab

READ MORE : ਸੋਨੂੰ ਸੂਦ ਨੂੰ ਇਕ ਵਾਰ ਫਿਰ ਮਿਲਿਆ ਕੌਮਾਂਤਰੀ ਪੱਧਰ ‘ਤੇ ਐਵਾਰਡ,...

ਜਾਣਕਾਰੀ ਮੁਤਾਬਕ ਤਾਰਿਕ ਨੇ ਮੁੰਬਈ ਦੇ ਇਕ ਹਸਪਤਾਲ ’ਚ ਆਖਿਰੀ ਸਾਹ ਲਿਆ। ਮੀਡੀਆ ਰਿਪੋਰਟ ਮੁਤਾਬਕ ਤਾਰਿਕ ਸ਼ਾਹ ਬੀਤੇ ਦੋ ਸਾਲ ਤੋਂ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਸਨ। ਉੱਧਰ ਕੁਝ ਸਮੇਂ ਤੋਂ ਹੀ ਡਾਇਲਸਿਸ ’ਤੇ ਵੀ ਸਨ। ਤਾਰਿਕ ਸ਼ਾਹ ਨੇ ਫ਼ਿਲਮ ‘ਬਹਾਰ ਆਣੇ ਤੱਕ’, ‘ਮੁੰਬਈ ਸੈਂਟਰਲ’,‘ਅਹਿਸਾਸ’, ‘ਗੁੰਮਨਾਮ ਹੈ ਕੋਈ’ ਨਾਲ ਦਰਸ਼ਕਾਂ 'ਚ ਆਪਣੀ ਖਾਸ ਥਾਂ ਬਣਾਈ ਸੀ।बॉलीवुड के दिग्गज एक्टर और डायरेक्टर तारिक शाह का निधन | bollywood actor and director tariq shah died| TV9 Bharatvarsh

Read More :ਭਾਰਤੀ ਸਰਹੱਦ ‘ਚ ਦਾਖਲ ਹੋਣ ਤੋਂ ਬਾਅਦ ਰੋਣ ਲੱਗਾ ਪਾਕਿਸਤਾਨੀ ਬੱਚਾ,ਭਾਰਤੀ ਜਵਾਨਾਂ ਨੇ ਦਿਖਾਈ ਦਰਿਆਦਿਲੀ  

ਦੱਸਣਯੋਗ ਹੈ ਕਿ ਤਾਰਿਕ ਸ਼ਾਹ ਮਸ਼ਹੂਰ ਅਦਾਕਾਰਾ ਸ਼ੋਮਾ ਆਨੰਦ ਦੇ ਪਤੀ ਸਨ। ਉਹ ਟੀਵੀ ਇੰਡਸਟਰੀ 'ਚ ਕਾਫੀ ਪਹਿਚਾਣ ਰੱਖਦੇ ਹਨ ਟੀ.ਵੀ. ਸੀਰੀਅਲ ‘ਕੜਵਾ ਸੱਚ’ ਅਤੇ ਫ਼ਿਲਮ ‘ਜਨਮ ਕੁੰਡਲੀ’ ਨਾਲ ਉਨ੍ਹਾਂ ਨੂੰ ਪ੍ਰਸਿੱਧੀ ਮਿਲੀ ਸੀ। ਬਤੌਰ ਅਦਾਕਾਰਾ ਹੀ ਨਹੀਂ ਬਤੌਰ ਨਿਰਦੇਸ਼ਕ ਵੀ ਉਨ੍ਹਾਂ ਨੇ ਫ਼ਿਲਮ ‘ਜਨਮ ਕੁੰਡਲੀ’, ‘ਬਹਾਰ ਆਣੇ ਤੱਕ’ ਅਤੇ ‘ਕੜਵਾ ਸੱਚ’ ’ਚ ਕੰਮ ਕੀਤਾ ਸੀ।Death of Bollywood actor: Tariq Shah, husband of actress Shoma Anand, was also an actor and director in films like 'Bahar Aane Tak' - INDEED NEWS

READ MORE : ਪੰਜਾਬ ਦੇ ਬੇਰੁਜ਼ਗਾਰਾਂ ਲਈ ਇਸ ਵਿਭਾਗ ‘ਚ ਨਿਕਲੀਆਂ ਸਰਕਾਰੀ ਨੌਕਰੀਆਂ,  ਇਸ਼ਤਿਆਰ ਜਾਰੀ

ਬਾਲੀਵੁੱਡ ਇੰਡਸਟਰੀ ਲਈ ਪਿਛਲਾ ਸਾਲ 2020 ਕਾਫ਼ੀ ਦੁੱਖ਼ਦਾਇਕ ਰਿਹਾ। ਇੰਡਸਟਰੀ ਨੇ ਆਪਣੇ ਕਈ ਸਿਤਾਰਿਆਂ ਨੂੰ ਖੋਹ ਦਿੱਤਾ ਅਤੇ ਕਈ ਤਾਂ ਬਹੁਤ ਘੱਟ ਉਮਰ ’ਚ ਦੁਨੀਆ ਨੂੰ ਅਲਵਿਦਾ ਕਹਿ ਗਏ। ਉੱਧਰ 2021 ਵੀ ਕੁਝ ਖ਼ਾਸ ਨਹੀਂ ਹੈ। ਲਗਾਤਾਰ ਕੋਰੋਨਾ ਦੇ ਵੱਧਦੇ ਮਾਮਲੇ ਸਾਹਮਣੇ ਆ ਰਹੇ ਹਨ। ਕਈ ਸਿਤਾਰੇ ਹੁਣ ਤੱਕ ਇਸ ਵਾਇਰਸ ਦੇ ਲਪੇਟ ’ਚ ਆ ਚੁੱਕੇ ਹਨ। ਦੇਸ਼ ’ਚ ਲੱਖਾਂ ਲੋਕ ਕੋਰੋਨਾ ਦੀ ਵਜ੍ਹਾ ਨਾਲ ਆਪਣੀ ਜਾਨ ਵੀ ਗੁਵਾ ਚੁੱਕੇ ਹਨ।

Related Post