ਟੋਕੀਓ ਓਲੰਪਿਕ 'ਚ ਭਾਰਤ ਦਾ ਇੱਕ ਹੋਰ ਮੈਡਲ ਪੱਕਾ, ਸੈਮੀਫਾਈਨਲ 'ਚ ਪਹੁੰਚੀ ਮੁੱਕੇਬਾਜ਼ ਲਵਲੀਨਾ

By  Jashan A July 30th 2021 09:12 AM -- Updated: July 30th 2021 09:26 AM

ਨਵੀਂ ਦਿੱਲੀ: ਟੋਕੀਓ ਓਲੰਪਿਕ (Tokyo Olympics 2020) 'ਚ ਭਾਰਤ ਨੇ ਇੱਕ ਹੋਰ ਮੈਡਲ ਪੱਕਾ ਕਰ ਲਿਆ ਹੈ। ਮੁੱਕੇਬਾਜ਼ ਲਵਲੀਨਾ (Lovlina Borgohain) ਨੇ ਆਪਣੇ ਕੁਆਟਰ ਫਾਈਨਲ ਮੁਕਾਬਲੇ 'ਚ ਤਾਈਪੇ ਦੀ ਮੁੱਕੇਬਾਜ਼ ਨੂੰ ਹਰਾ ਕੇ ਸੈਮੀਫਾਈਨਲ (SemiFinal) 'ਚ ਜਗਾ ਬਣਾ ਲਈ ਹੈ। ਜਿਸ ਦੌਰਾਨ ਭਾਰਤ ਦਾ ਇੱਕ ਹੋਰ ਮੈਡਲ ਪੱਕਾ ਹੋ ਗਿਆ ਹੈ।

ਇਸ ਤੋਂ ਪਹਿਲਾਂ ਲਵਲੀਨਾ ਨੇ ਜਰਮਨੀ ਦੀ ਮੁੱਕੇਬਾਜ਼ ਨੂੰ ਹਰਾਇਆ ਸੀ ਤੇ ਆਪਣੀ ਜਗ੍ਹਾ ਕੁਆਟਰਫਾਈਨਲ 'ਚ ਬਣਾਈ ਸੀ। ਲਵਲੀਨਾ ਨੇ ਇਹ ਮੁਕਾਬਲਾ 3-2 ਦੇ ਅੰਤਰ ਨਾਲ ਜਿੱਤਿਆ ਸੀ।

ਹੋਰ ਪੜ੍ਹੋ: Tokyo Olympics 2020: ਭਾਰਤ ਦੀਆਂ ਉਮੀਦਾਂ ਨੂੰ ਲੱਗਾ ਵੱਡਾ ਝਟਕਾ, ਆਪਣੇ ਪਹਿਲੇ ਮੁਕਾਬਲੇ ‘ਚ ਹਾਰੀ ਸਿਮਰਨਜੀਤ ਕੌਰ

ਕੌਣ ਹੈ ਲਵਲੀਨਾ ਬੋਰਗੋਹੇਨ--

ਵਿਸ਼ਵ ਚੈਂਪਿਅਨਸ਼ਿਪ ਵਿੱਚ ਦੋ ਵਾਰ ਮੈਡਲ ਜਿੱਤ ਚੁੱਕੀ 24 ਸਾਲਾ ਲਵਲੀਨਾ ਅਸਮ ਦੀ ਪਹਿਲੀ ਮੁੱਕੇਬਾਜ਼ ਹੈ। ਉਹ ਅਸਮ ਦੇ ਗੋਲਾਘਾਟ ਜਿਲ੍ਹੇ ਦੇ ਬਰੋਮੁਖਿਆ ਪਿੰਡ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਆਪਣੀ ਪ੍ਰਤੀਭਾ ਅਤੇ ਲਗਨ ਦੇ ਦਮ 'ਤੇ ਅਸਮ ਦੇ ਇਸ ਛੋਟੇ ਜਿਹੇ ਪਿੰਡ ਤੋਂ ਲੈ ਕੇ ਟੋਕੀਓ ਓਲੰਪਿਕ ਦਾ ਸਫਰ ਤੈਅ ਕੀਤਾ। ਉਹ ਟੋਕੀਓ ਓਲੰਪਿਕ ਵਿੱਚ 69 ਕਿਲੋਗ੍ਰਾਮ ਭਾਰ ਵਰਗ ਵਿੱਚ ਭਾਰਤ ਲਈ ਚੁਣੋਤੀ ਪੇਸ਼ ਕਰ ਰਹੀ ਹੈ ਤੇ ਹੁਣ ਉਹ ਆਪਣਾ ਸੈਮੀਫਾਈਨਲ ਮੁਕਾਬਲਾ ਖੇਡੇਗੀ।

-PTC News

Related Post