ਜਲੰਧਰ ਦੀ ਬਹਾਦਰ ਕੁਸੁਮ ਰਾਸ਼ਟਰੀ ਬਹਾਦਰੀ ਐਵਾਰਡ ਲਈ ਨਾਮਜ਼ਦ

By  Shanker Badra September 21st 2020 07:41 PM

ਜਲੰਧਰ ਦੀ ਬਹਾਦਰ ਕੁਸੁਮ ਰਾਸ਼ਟਰੀ ਬਹਾਦਰੀ ਐਵਾਰਡ ਲਈ ਨਾਮਜ਼ਦ: ਜਲੰਧਰ : ਦੋ ਲੁਟੇਰਿਆਂ ਦਾ ਨਿਹੱਥੇ ਮੁਕਾਬਲਾ ਕਰਨ ਵਾਲੀ ਜਲੰਧਰ ਦੀ ਬਹਾਦਰ ਧੀ ਕੁਸੁਮ ਦਾ ਨਾਂਅ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਰਾਸ਼ਟਰੀ ਬਹਾਦਰੀ ਐਵਾਰਡ ਲਈ ਨਾਮਜ਼ਦ ਕੀਤਾ ਹੈ। ਇਹ ਐਵਾਰਡ ਬਹਾਦਰੀ ਵਿਖਾਉਣ ਵਾਲੇ ਬੱਚਿਆਂ ਦੇ ਸਨਮਾਨ ਵਜੋਂ ਰਾਸ਼ਟਰੀ ਬਾਲ ਕਲਿਆਣ ਕੌਂਸਲ ਵੱਲੋਂ ਹਰ ਸਾਲ ਦਿੱਤਾ ਜਾਂਦਾ ਹੈ। [caption id="attachment_432854" align="aligncenter" width="300"] ਜਲੰਧਰ ਦੀ ਬਹਾਦਰ ਕੁਸੁਮ ਰਾਸ਼ਟਰੀ ਬਹਾਦਰੀ ਐਵਾਰਡ ਲਈ ਨਾਮਜ਼ਦ[/caption] ਇਸ ਸਾਲ ਜਲੰਧਰ ਤੋਂ ਇਸ ਐਵਾਰਡ ਲਈ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਕੁਸੁਮ ਦੇ ਨਾਂ ਦੀ ਸਿਫਾਰਸ਼ ਕੀਤੀ ਗਈ ਹੈ, ਜਿਸ ਨੇ ਲੁੱਟ ਦੀ ਵਾਰਦਾਤ ਨੂੰ ਨਾ ਸਿਰਫ ਅਸਫ਼ਲ ਕੀਤਾ, ਸਗੋਂ ਗੰਭੀਰ ਰੂਪ ਨਾਲ ਜ਼ਖਮੀ ਹੋਣ ਦੇ ਬਾਵਜੂਦ ਉਸ ਦੀ ਬਹਾਦਰੀ ਸਦਕਾ, ਇੱਕ ਲੁਟੇਰੇ ਨੂੰ ਕਾਬੂ ਵੀ ਕਰ ਲਿਆ ਗਿਆ। ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਕੁਸੁਮ ਹੋਰਨਾਂ ਲੜਕੀਆਂ ਲਈ ਇੱਕ ਆਦਰਸ਼ ਬਣ ਗਈ ਹੈ, ਅਤੇ ਉਸ ਦੀ ਬੇਮਿਸਾਲ ਬਹਾਦਰੀ ਰਾਸ਼ਟਰੀ ਪੱਧਰ 'ਤੇ ਪਛਾਣ ਦੇ ਯੋਗ ਹੈ। [caption id="attachment_432856" align="aligncenter" width="267"] ਜਲੰਧਰ ਦੀ ਬਹਾਦਰ ਕੁਸੁਮ ਰਾਸ਼ਟਰੀ ਬਹਾਦਰੀ ਐਵਾਰਡ ਲਈ ਨਾਮਜ਼ਦ[/caption] ਜ਼ਿਕਰਯੋਗ ਹੈ ਕਿ ਜਲੰਧਰ ਦੇ ਦੀਨ ਦਿਆਲ ਉਪਾਧਿਆਏ ਨਗਰ 'ਚ ਕੁਸੁਮ ਵੱਲੋਂ ਲੁਟੇਰਿਆਂ ਨਾਲ ਜ਼ਬਰਦਸਤ ਟੱਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈ ਹੈ, ਜਿਸ ਤੋਂ ਬਾਅਦ ਲੋਕਾਂ ਨੇ ਕੁਸੁਮ ਦੇ ਹੌਸਲੇ ਦੀ ਬਹੁਤ ਤਾਰੀਫ਼ ਕੀਤੀ ਸੀ। [caption id="attachment_432855" align="aligncenter" width="274"] ਜਲੰਧਰ ਦੀ ਬਹਾਦਰ ਕੁਸੁਮ ਰਾਸ਼ਟਰੀ ਬਹਾਦਰੀ ਐਵਾਰਡ ਲਈ ਨਾਮਜ਼ਦ[/caption] ਦਰਅਸਲ ਕੁਸੁਮ ਟਿਊਸ਼ਨ ਪੜ੍ਹ ਕੇ ਘਰ ਜਾ ਰਹੀ ਸੀ ਕਿ ਰਾਹ 'ਚ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦਾ ਮੋਬਾਇਲ ਖੋਹ ਲਿਆ ਗਿਆ। ਮੋਬਾਇਲ ਲੁੱਟਣ ਦੌਰਾਨ ਇੱਕ ਲੁਟੇਰਾ ਮੋਟਰਸਾਈਕਲ 'ਤੇ ਸਵਾਰ ਸੀ, ਜਦ ਕਿ ਹੱਥ 'ਚ ਤੇਜ਼ਧਾਰ ਹਥਿਆਰ ਫੜੀ ਖੜ੍ਹਾ ਲੁਟੇਰਾ ਕੁਸੁਮ ਨੂੰ ਡਰਾ ਕੇ ਫ਼ਰਾਰ ਹੋਣ ਦੀ ਫਿਰਾਕ 'ਚ ਸੀ। ਪਰ ਕੁਸਮ ਨੇ ਬਿਨਾਂ ਡਰੇ ਲੁਟੇਰਿਆਂ ਦਾ ਡੱਟ ਕੇ ਮੁਕਾਬਲਾ ਕੀਤਾ। ਲੁਟੇਰੇ ਨੇ ਕੁਸੁਮ ਦੇ ਹੱਥ 'ਤੇ ਦਾਤਰ ਨਾਲ ਵਾਰ ਕੀਤਾ ਗਿਆ ਸੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਇਸ ਦੇ ਬਾਵਜੂਦ ਕੁਸੁਮ ਉਨ੍ਹਾਂ ਦਾ ਪਿੱਛਾ ਕਰਦੀ ਰਹੀ ਅਤੇ ਲੁਟੇਰਿਆਂ ਦੇ ਭੱਜਣ ਦੇ ਮਨਸੂਬਿਆਂ ਨੂੰ ਫ਼ੇਲ੍ਹ ਕਰ ਦਿੱਤਾ। ਇਹ ਸਾਰਾ ਮਾਮਲਾ ਵਾਰਦਾਤ ਦੀ ਥਾਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਿਆ ਸੀ ਅਤੇ ਸਭ ਲੋਕਾਂ ਨੇ ਕੁਸਮ ਦੀ ਬਹਾਦਰੀ ਦੀ ਸ਼ਲਾਘਾ ਕੀਤੀ। educare ਕੁਸੁਮ ਲਾਲਾ ਜਗਤ ਨਾਰਾਇਣ ਡੀ. ਏ. ਵੀ. ਮਾਡਲ ਸਕੂਲ ਜਲੰਧਰ ਦੀ 8ਵੀਂ ਜਮਾਤ ਦੀ ਵਿਦਿਆਰਥਣ ਹੈ। ਕੁਸੁਮ ਦੇ ਬਹਾਦਰੀ ਐਵਾਰਡ ਲਈ ਨਾਮਜ਼ਦ ਹੋਣ 'ਤੇ ਜਲੰਧਰ ਅਤੇ ਨੇੜਲੇ ਇਲਾਕੇ ਦੇ ਲੋਕਾਂ 'ਚ ਖੁਸ਼ੀ ਦਾ ਮਾਹੌਲ ਹੈ ਅਤੇ ਉਹ ਸਾਰੇ ਕੁਸੁਮ ਨੂੰ ਆਪਣੇ ਵੱਲੋਂ ਸ਼ੁਭਕਾਮਨਾਵਾਂ ਦੇ ਰਹੇ ਹਨ। -PTCNews

Related Post