'ਹਿੱਟ ਐਂਡ ਰਨ' ਐਕਸੀਡੈਂਟ 'ਚ 2 ਨਾਬਾਲਿਗ ਭਰਾਵਾਂ ਦੀ ਮੌਤ

By  Joshi February 23rd 2018 05:00 PM

Brothers, 6 and 2, killed in hit-and-run in Coventry: ਕੋਵੇਂਟਰੀ ਵਿਚ ਹਿੱਟ ਐਂਡ ਰਨ ਐਕਸੀਡੈਂਟ ਦੇ ਬਾਅਦ ਛੇ ਅਤੇ ਦੋ ਸਾਲ ਦੀ ਉਮਰ ਦੇ ਦੋ ਭਰਾਵਾਂ ਦੀ ਮੌਤ ਹੋਣ ਦਾ ਸਮਾਚਾਰ ਹੈ। ਉਹਨਾਂ ਨੂੰ ਮੈਕਡੋਨਲਡ ਰੋਡ, ਸਟੋਕਸ 'ਤੇ ਇੱਕ ਕਾਰ ਦੁਆਰਾ ਟੱਕਰ ਮਾਰ ਦਿੱਤੀ ਗਈ, ਜਿੱਥੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰ ਉਹਨਾਂ ਨੂੰ ਬਚਾ ਨਹੀਂ ਸਕੇ। Brothers, 6 and 2, killed in hit-and-run in Coventry: ਇਸ ਮਾਮਲੇ 'ਚ 53 ਸਾਲਾ ਵਿਅਕਤੀ ਅਤੇ 41 ਸਾਲ ਦੀ ਇਕ ਔਰਤ ਨੂੰ ਖਤਰਨਾਕ ਡਰਾਈਵਿੰਗ ਅਤੇ ਪੀ ਕੇ ਵਾਲੇ ਗੱਡੀ ਚਲਾ ਕੇ ਮੌਤ ਹੋਣ ਦੇ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਵੈਸਟ ਮਿਡਲੈਂਡਜ਼ ਪੁਲਿਸ ਦੇ ਜਾਂਚ ਯੂਨਿਟ ਦੇ ਡੀ.ਆਈ.ਟੀ. ਪੌਲ ਹਿਊਜਸ ਨੇ ਕਿਹਾ ਕਿ ਪੁਲਸ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਦੁਖਦਾਈ ਘਟਨਾ ਕਿਵੇਂ ਵਾਪਰੀ ਹੈ"। Brothers, 6 and 2, killed in hit-and-run in Coventry"ਇਹ ਪੀੜਤ ਮਾਪਿਆਂ ਲਈ ਕਿਸੇ ਬੁਰੇ ਸੁਪਨੇ ਵਾਂਗ ਹੈ ਅਤੇ ਉਨ੍ਹਾਂ ਦੇ ਗਮ ਦਾਅੰਦਾਜ਼ਾ ਲਗਾਉਣਾ ਅਸੰਭਵ ਹੈ, ਪਰ ਮਾਹਿਰ ਅਧਿਕਾਰੀ ਉਨ੍ਹਾਂ ਦੀ ਹਰ ਸੰਭਵ ਮਦਦ ਕਰਨਗੇ ਅਤੇ ਸਾਡੀ ਜਾਂਚ ਜਾਰੀ ਹੈ," ਡਿਗ ਸਾਗਰ ਹਿਊਜਸ ਨੇ ਕਿਹਾ। —PTC News

Related Post