ਹੁਣ ਇਹ ਵਾਹਨ ਨਹੀਂ ਦੋੜਣਗੇ ਸੜਕਾਂ 'ਤੇ, ਸੁਪਰੀਮ ਕੋਰਟ ਨੇ ਲਿਆ ਵੱਡਾ ਫੈਸਲਾ

By  Joshi October 25th 2018 04:23 PM

ਹੁਣ ਇਹ ਵਾਹਨ ਨਹੀਂ ਦੋੜਣਗੇ ਸੜਕਾਂ 'ਤੇ, ਸੁਪਰੀਮ ਕੋਰਟ ਨੇ ਲਿਆ ਵੱਡਾ ਫੈਸਲਾ,ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਬੀ.ਐੱਸ.-9v ਵਾਹਨਾਂ ਸਬੰਧੀ ਵੱਡਾ ਫੈਸਲਾ ਲਿਆ ਹੈ।ਇਸ ਮਾਮਲੇ ਸਬੰਧੀ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਦੇਸ਼ਭਰ ਵਿੱਚ 1 ਅਪ੍ਰੈਲ 2020 ਤੋਂ ਭਾਰਤ ਬੀ.ਐੱਸ.-4 ਸ਼੍ਰੇਣੀ ਦੇ ਵਾਹਨ ਨਹੀਂ ਵੇਚੇ ਜਾਣਗੇ। ਕੋਰਟ ਨੇ ਫੈਸਲਾ ਸੁਣਾਉਂਦਿਆਂ ਬੀਐੱਸ-9V ਵਾਹਨਾਂ ਦਾ ਸਟਾਕ ਖਤਮ ਕਰਨ ਲਈ ਅਪ੍ਰੈਲ 2020 ਤੱਕ ਦਾ ਸਮਾਂ ਦਿੱਤਾ ਹੈ।ਦੱਸਿਆ ਜਾ ਰਿਹਾ ਹੈ ਕਿ ਪ੍ਰਦੂਸ਼ਣ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਨੇ ਕੁਝ ਸਮਾਂ ਪਹਿਲਾ ਹੀ ਬੀਐੱਸ6 ਫਿਊਲ ਦੀ ਵਿਕਰੀ ਕਰਨ ਦੀ ਯੋਜਨਾ ਬਣਾਈ ਸੀ, ਹੋਰ ਪੜ੍ਹੋ: ਅੰਤਰਜਾਤੀ ਵਿਆਹ ਖਿਲਾਫ ਖਾਪ ਪੰਚਾਇਤਾਂ ਦਾ ਹਮਲਾ ਗੈਰ ਕਾਨੂੰਨੀ -ਸੁਪਰੀਮ ਕੋਰਟ ਜਿਸ ਦੌਰਾਨ ਪ੍ਰਦੂਸ਼ਣ ਨੂੰ ਹੋਰ ਘੱਟ ਕੀਤਾ ਜਾ ਸਕੇ।ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਕੋਰਟ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ 1 ਅਪ੍ਰੈਲ 2020 ਤੋਂ ਪੂਰੇ ਦੇਸ਼ 'ਚ ਬੀ.ਐੱਸ.-9 ਵਾਲੇ ਵਾਹਨਾਂ ਦੀ ਵਿਕਰੀ ਅਤੇ ਰਜਿਸਟ੍ਰੇਸ਼ਨ ਬੰਦ ਹੋਵੇਗੀ। —PTC News

Related Post