BSF ਨੂੰ ਸਰਹੱਦ ਨੇੜੇ ਮਿਲਿਆ ਪਾਕਿਸਤਾਨੀ ਡਰੋਨ, ਸਰਚ ਆਪਰੇਸ਼ਨ ਜਾਰੀ

By  Riya Bawa December 18th 2021 02:44 PM -- Updated: December 18th 2021 02:48 PM

ਫਿਰੋਜ਼ਪੁਰ: ਪੰਜਾਬ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਫਿਰੋਜ਼ਪੁਰ ਵਿੱਚ ਸੀਮਾ ਸੁਰੱਖਿਆ ਬਲ ਨੇ ਇੱਕ ਡਰੋਨ ਬਰਾਮਦ ਕੀਤਾ। ਬੀਐਸਐਫ ਨੇ ਵੀਰਵਾਰ ਰਾਤ ਡ੍ਰੋਨ ਨੂੰ ਟਰੈਕ ਕੀਤਾ ਅਤੇ ਉਸ ਨੂੰ ਗੋਲੀ ਮਾਰ ਦਿੱਤੀ। ਡਰੋਨ ਇੱਕ ਰੀਸੀ ਹੈਕਸਾਕਾਪਟਰ ਹੈ ਜੋ ਸੰਭਵ ਤੌਰ 'ਤੇ ਖੇਤਰ ਦਾ ਸਰਵੇਖਣ ਕਰਨ ਲਈ ਵਰਤਿਆ ਜਾਂਦਾ ਹੈ। ਡਰੋਨ ਬਰਾਮਦ ਕਰਨ ਤੋਂ ਬਾਅਦ ਬੀਐਸਐਫ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਡਰੋਨ ਮੇਡ ਇਨ ਚਾਈਨਾ ਹੈ ਅਤੇ ਇਹ ਪਾਕਿਸਤਾਨ ਵੱਲੋਂ ਭਾਰਤ ਵਿੱਚ ਆਇਆ ਹੈ।

 

ਬੀਐਸਐਫ ਨੇ ਇੱਕ ਬਿਆਨ ਵਿੱਚ ਕਿਹਾ, ''ਸ਼ੁੱਕਰਵਾਰ ਰਾਤ ਕਰੀਬ 11:10 ਵਜੇ ਅਮਰਕੋਟ ਦੇ ਨੇੜੇ ਬਾਰਡਰ ਆਊਟ ਪੋਸਟ 'ਤੇ ਬੀਐਸਐਫ ਦੀ ਗਸ਼ਤੀ ਟੀਮ ਨੂੰ ਗੂੰਜਣ ਦੀ ਆਵਾਜ਼ ਸੁਣਾਈ ਦਿੱਤੀ। ਇਹ ਡਰੋਨ ਬਹੁਤ ਨੀਵਾਂ ਉੱਡ ਰਿਹਾ ਸੀ ਅਤੇ ਇਸ ਨੂੰ ਅੰਤਰਰਾਸ਼ਟਰੀ ਸਰਹੱਦ ਤੋਂ ਲਗਪਗ 300 ਮੀਟਰ ਅਤੇ ਬੀਐਸਐਫ ਤੋਂ 150 ਮੀਟਰ ਦੀ ਦੂਰੀ 'ਤੇ ਦੇਖਿਆ ਗਿਆ।

ਬੀਐਸਐਫ ਦੀਆਂ ਕਈ ਟੀਮਾਂ ਇਸ ਗੱਲ ਦਾ ਪਤਾ ਲਗਾਉਣ ਲਈ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ ਕਿ ਡਰੋਨ ਕਿਸ ਮਕਸਦ ਲਈ ਵਰਤੇ ਗਏ ਸੀ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਵਿਚ ਫਾਜ਼ਿਲਕਾ, ਕਪੂਰਥਲਾ, ਅੰਮ੍ਰਿਤਸਰ ਅਤੇ ਤਰਨਤਾਰਨ ਤੋਂ ਟਿਫਨ ਬੰਬ ਬਰਾਮਦ ਹੋਏ ਹਨ। ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਵਿਸਫੋਟਕਾਂ ਨਾਲ ਭਰਿਆ ਇੱਕ ਟਿਫਿਨ ਮਿਲਿਆ। ਜਿਸ ਤੋਂ ਬਾਅਦ ਬੰਬ ਨਿਰੋਧਕ ਦਸਤੇ ਨੂੰ ਬੁਲਾ ਕੇ ਇਸ ਨੂੰ ਨਕਾਰਾ ਕੀਤਾ ਗਿਆ।

Punjab: BSF opens fire after drone spotted near India-Pakistan border in Ajnala

-PTC News

Related Post