ਭਾਰਤ - ਪਾਕਿ ਸਰਹੱਦ 'ਤੇ BSF ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ 'ਤੇ ਕੀਤੀ ਫਾਇਰਿੰਗ , ਸਰਚ ਮੁਹਿੰਮ ਸ਼ੁਰੂ

By  Shanker Badra September 4th 2021 12:55 PM

ਤਰਨਤਾਰਨ : ਤਰਨਤਾਰਨ : ਭਾਰਤ - ਪਾਕਿ ਸਰਹੱਦ 'ਤੇ ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐੱਸ.ਐਫ. ਦੀ ਸਰਹੱਦੀ ਚੌਕੀ ਰਾਜੋਕੇ ਵਿਖੇ ਤੈਨਾਤ ਬੀ.ਐੱਸ.ਐਫ ਦੀ 103 ਬਟਾਲੀਅਨ ਦੇ ਜਵਾਨਾਂ ਨੇ ਦਰਮਿਆਨੀ ਰਾਤ ਨੂੰ ਕਰੀਬ ਦੋ ਵਜੇ ਇਕ ਬਿਨਾਂ ਲਾਈਟਾਂ ਤੋਂ ਡਰੋਨ ਦੀ ਆਵਾਜ਼ ਸੁਣੀ ਗਈ ਅਤੇ ਜਿਸ ਨੂੰ ਡੇਗਣ ਲਈ ਬੀ.ਐੱਸ.ਐਫ. ਵਲੋਂ ਫਾਇਰਿੰਗ ਕੀਤੀ ਗਈ। [caption id="attachment_530049" align="aligncenter" width="300"] ਭਾਰਤ - ਪਾਕਿ ਸਰਹੱਦ 'ਤੇ BSF ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ 'ਤੇ ਕੀਤੀ ਫਾਇਰਿੰਗ , ਸਰਚ ਮੁਹਿੰਮ ਸ਼ੁਰੂ[/caption] ਜਾਣਕਾਰੀ ਅਨੁਸਾਰ ਸ਼ਨੀਵਾਰ ਦੀ ਰਾਤ ਰਾਜੋਕੇ ਪੋਸਟ ਦੇ ਨੇੜੇ ਸਰਹੱਦ ਪਾਰ ਤੋਂ 2 ਪਾਕਿ ਸ਼ੱਕੀ ਡਰੋਨ ਭਾਰਤੀ ਇਲਾਕੇ ਵਿੱਚ ਦਾਖਲ ਹੁੰਦੇ ਵੇਖੇ ਗਏ ਸਨ। ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਦੋਵਾਂ ਪਾਕਿਸਤਾਨੀ ਡਰੋਨਾਂ 'ਤੇ ਗੋਲੀਬਾਰੀ ਕੀਤੀ। ਬੀਐਸਐਫ ਦੇ ਜਵਾਨਾਂ ਨੇ ਲਗਭਗ 50 ਰਾਊਂਡ ਫਾਇਰ ਕੀਤੇ ਅਤੇ ਪਾਕਿਸਤਾਨੀ ਡਰੋਨ ਵਾਪਸ ਚਲੇ ਗਏ। [caption id="attachment_530048" align="aligncenter" width="300"] ਭਾਰਤ - ਪਾਕਿ ਸਰਹੱਦ 'ਤੇ BSF ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ 'ਤੇ ਕੀਤੀ ਫਾਇਰਿੰਗ , ਸਰਚ ਮੁਹਿੰਮ ਸ਼ੁਰੂ[/caption] ਇਸ ਬਾਰੇ ਮੌਕੇ 'ਤੇ ਮੌਜੂਦ ਜਦ ਬੀਐੱਸਐਫ 103 ਬਟਾਲੀਅਨ ਦੇ ਸੀਓ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕੈਮਰੇ ਸਾਹਮਣੇ ਜਾਣਕਾਰੀ ਦੇਣ ਤੋਂ ਇੰਨਕਾਰ ਕਰਦੇ ਕਿਹਾ ਕਿ ਸਰਚ ਅਪਰੇਸ਼ਨ ਖ਼ਤਮ ਹੋ ਚੁੱਕਾ ਅਤੇ ਉਨ੍ਹਾਂ ਕੋਈ ਨਸ਼ੀਲਾ ਪਦਾਰਥ ਜਾ ਕਿਸੇ ਕਿਸਮ ਕੋਈ ਹਥਿਆਰ ਵਗੈਰਾ ਨਹੀਂ ਮਿਲਿਆ ,ਉਨ੍ਹਾਂ ਕਿਹਾ ਬਾਕੀ ਜਾਣਕਾਰੀ ਉੱਚ ਅਧਿਕਾਰੀ ਹੀ ਦੇ ਸਕਦੇ ਹਨ। [caption id="attachment_530047" align="aligncenter" width="300"] ਭਾਰਤ - ਪਾਕਿ ਸਰਹੱਦ 'ਤੇ BSF ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ 'ਤੇ ਕੀਤੀ ਫਾਇਰਿੰਗ , ਸਰਚ ਮੁਹਿੰਮ ਸ਼ੁਰੂ[/caption] ਇਸ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਸਰਚ ਅਪਰੇਸ਼ਨ ਦੌਰਾਨ ਕੋਈ ਨਸ਼ੀਲਾ ਪ੍ਰਦਾਰਥ ਅਤੇ ਹਥਿਆਰ ਮਿਲਣ ਤੋਂ ਇਨਕਾਰ ਕੀਤਾ ਹੈ।ਬੀਐਸਐਫ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਖੇਮਕਰਨ ਦੇ ਐੱਸਐੱਚਓ ਕੰਵਲਜੀਤ ਰਾਏ ਨੇ ਕਿਹਾ ਉਨ੍ਹਾਂ ਵਲੋਂ ਸ਼ੱਕੀ ਹਾਲਾਤਾਂ ਦੇ ਮੱਦੇਨਜ਼ਰ ਬੀਐੱਸਐਫ ਨਾਲ ਸਾਂਝਾ ਸਰਚ ਅਭਿਆਨ ਚਲਾਇਆ ਗਿਆ। ਜੇਕਰ ਕੋਈ ਤੱਥ ਸਾਹਮਣੇ ਆਉਣ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। -PTCNews

Related Post