ਬਸਪਾ ਦਾ ਪਹਿਲਾਂ ਤੇ ਅੰਤਿਮ ਟੀਚਾ ਬੂਥ ਕਮੇਟੀਆ ਕਾਇਮ ਕਰਨਾ- ਰਣਧੀਰ ਬੈਨੀਵਾਲ

By  Riya Bawa September 8th 2021 07:59 PM -- Updated: September 8th 2021 08:00 PM

ਜਲੰਧਰ: ਬਹੁਜਨ ਸਮਾਜ ਪਾਰਟੀ ਨੇ ਅੱਜ ਮਹੀਨਾਵਾਰ ਸੂਬਾ ਪੱਧਰੀ ਮੀਟਿੰਗ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਤੀ। ਜਿਸ ਵਿੱਚ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ, ਵਿਪਲ ਕੁਮਾਰ ਤੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਸ਼ਮਿਲ ਹੋਏ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਬੈਨੀਵਾਲ ਨੇ ਕਿਹਾ ਕਿ ਬਸਪਾ ਦਾ ਪਹਿਲਾ ਤੇ ਅੰਤਿਮ ਟੀਚਾ ਬੂਥ ਕਮੇਟੀਆਂ ਕਾਇਮ ਕਰਨਾ ਜੋ ਕਿ ਮਜ਼ਬੂਤ ਸੰਗਠਨ ਦੀ ਨਿਸ਼ਾਨੀ ਹੈ। ਬੈਨੀਵਾਲ ਨੇ ਸ਼ਾਮਚੌਰਾਸੀ ਵਿਧਾਨ ਸਭਾ ਤੋਂ ਮਹਿੰਦਰ ਸਿੰਘ ਸੰਧਰਾਂ ਨੂੰ ਸੰਭਾਵੀ ਉਮੀਦਵਾਰ ਘੋਸ਼ਿਤ ਕੀਤਾ।

ਬਸਪਾ ਹੁਣ ਤੱਕ ਆਪਣੇ ਹਿੱਸੇ ਦੀਆਂ 20 ਸੀਟਾ 'ਚੋਂ 9 ਉਮੀਦਵਾਰ ਘੋਸ਼ਿਤ ਕਰ ਚੁੱਕੀ ਹੈ। ਸਰਦਾਰ ਗੜ੍ਹੀ ਨੇ ਇਸ ਮੌਕੇ ਬੋਲਦਿਆ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦੀ ਮਹਾਨ ਕੁਰਬਾਨੀ ਦੇ ਬਾਵਜੂਦ ਹਮੇਸ਼ਾ ਉਹਨਾਂ ਨਾਲ ਕਾਂਗਰਸ ਭਾਜਪਾ ਦੀ ਹਕੂਮਤ ਨੇ ਧੱਕਾ ਕੀਤਾ ਹੈ। ਬਸਪਾ ਪੰਜਾਬ 'ਚ ਬਾਬਾ ਜੀਵਨ ਸਿੰਘ ਜੀ ਨੂੰ ਸਮਰਪਿਤ "ਅਸੀ ਕਿਤੇ ਭੁੱਲ ਨਾ ਜਾਈਏ ਮਹਾਂਪੁਰਸ਼ਾਂ ਦੀ ਕੁਰਬਾਨੀ" ਨੂੰ ਅੰਦੋਲਨ ਤਹਿਤ ਵਿਸ਼ਾਲ ਪ੍ਰੋਗਰਾਮ ਕਰੇਗੀ ਜਿਸ ਤਹਿਤ 11 ਸਤੰਬਰ ਬੁੱਡਲਾਢਾ , 18 ਸਤੰਬਰ ਹਰਗੋਬਿੰਦਪੁਰ, 20 ਸਤੰਬਰ ਅੰਮ੍ਰਿਤਸਰ ਸਾਹਿਬ ,24 ਸਤੰਬਰ ਮੋਗਾ, 25 ਸਤੰਬਰ ਮੁਕਤਸਰ ਸਾਹਿਬ ,26 ਸਤੰਬਰ ਫਿਰੋਜ਼ਪੁਰ ,28 ਸਤੰਬਰ ਮਹਿਲਕਲਾਂ , 29 ਸਤੰਬਰ ਫਰੀਦਕੋਟ ਵਿਖੇ ਵਿਸ਼ਾਲ ਸਮਾਗਮ ਹੋਣਗੇ।

ਸਰਦਾਰ ਗੜ੍ਹੀ ਨੇ ਕਿਹਾ ਕਿ ਬਸਪਾ ਸੱਤਾ ਵਿੱਚ ਆਕੇ ਬਾਬਾ ਜੀਵਨ ਸਿੰਘ ਜੀ ਦੇ ਨਾਮ ਤੇ ਰਾਜ ਪੱਧਰੀ ਯੂਨੀਵਰਸਿਟੀ ਦਾ ਨਿਰਮਾਣ ਕਰੇਗੀ ਉਥੇ ਹੀ ਹਰ ਸਾਲ ਗਜ਼ਟਿਡ ਛੁੱਟੀ ਦਾ ਪ੍ਰਬੰਧ ਕਰੇਗੀ। ਸ ਗੜ੍ਹੀ ਨੇ ਅਲਖ ਜਗਾਓ ਰੈਲੀ ਲਈ ਸਾਰੀ ਲੀਡਰਸ਼ਿਪ, ਬਾਮਸੇਫ, ਬੀਵੀਐਫ ਦਾ ਧੰਨਵਾਦ ਕੀਤਾ ਅਤੇ ਨਾਲ ਹਰ ਬੂਥ ਤੇ ਜਾਕੇ ਕਾਂਗਰਸ ਭਾਜਪਾ ਤੇ ਆਪ ਪਾਰਟੀ ਦੀ ਅਲਖ ਮੁਕਾਓ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਮਜ਼ਬੂਤ ਬੂਥ ਕਮੇਟੀ ਦਾ ਨਿਰਮਾਣ ਹੀ ਸਾਡੇ ਸਭ ਦੇ ਸੰਘਰਸ਼ ਦ ਨਿਚੋੜ ਹੈ।

ਇਸ ਮੌਕੇ ਸੂਬਾ ਉੱਪ ਪ੍ਰਧਾਨ ਸਰਦਾਰ ਹਰਜੀਤ ਸਿੰਘ ਲੌਗੀਆਂ ,ਸਰਦਾਰ ਲਾਲ ਸਿੰਘ ਸੁਲਹਾਨੀ ,ਅਜੀਤ ਸਿੰਘ ਭੈਣੀ, ਸ਼੍ਰੀ ਭਗਵਾਨ ਸਿੰਘ ਚੌਹਾਨ ,ਬਲਵਿੰਦਰ ਕੁਮਾਰ ,ਸ਼੍ਰੀ ਗੁਰਮੇਲ ਚੁੰਬਰ ,ਸ਼੍ਰੀ ਰਾਜਾ ਰਜਿੰਦਰ ਸਿੰਘ ,ਰੋਹਿਤ ਖੋਖਰ ,ਸਵਿੰਦਰ ਸਿੰਘ ਸੱਜਲਵੰਡੀ ,ਰਣਜੀਤ ਕੁਮਾਰ ,ਮਨਜੀਤ ਸਿੰਘ ਅਟਵਾਲ,ਰਜਿੰਦਰ ਸਿੰਘ ਰੀਹਲ,ਬਲਦੇਵ ਸਿੰਘ ਮੈਹਰਾ,ਪਰਮਜੀਤ ਮੱਲ ਅਦਿ ਸ਼ਾਮਿਲ ਸਨ।

-PTC News

Related Post