ਬਾਈਬਲ, ਗੀਤਾ, ਕੁਰਾਨ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਭਾਰਤ ਦੇ ਸੰਵਿਧਾਨ ਦੀਆਂ ਨਕਲਾਂ ਨੂੰ ਅਗਨੀ ਭੇਂਟ ਕਰਨ ਵਾਲੇ 2 ਵਿਅਕਤੀ ਚੜ੍ਹੇ ਪੁਲਿਸ ਹੱਥੇ, ਹੋਈ ਗ੍ਰਿਫਤਾਰੀ 

By  Joshi August 18th 2018 02:01 PM

ਬਾਈਬਲ, ਗੀਤਾ, ਕੁਰਾਨ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਭਾਰਤ ਦੇ ਸੰਵਿਧਾਨ ਦੀਆਂ ਨਕਲਾਂ ਨੂੰ ਅਗਨੀ ਭੇਂਟ ਕਰਨ ਵਾਲੇ 2 ਵਿਅਕਤੀ ਚੜ੍ਹੇ ਪੁਲਿਸ ਹੱਥੇ, ਹੋਈ ਗ੍ਰਿਫਤਾਰੀ ਭਾਰਤ ਦੇ 72ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਇੰਡੀਆ ਗੇਟ 'ਤੇ 15 ਅਗਸਤ ਨੂੰ ਬਾਈਬਲ, ਗੀਤਾ, ਕੁਰਾਨ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਭਾਰਤ ਦੇ ਸੰਵਿਧਾਨ ਦੀਆਂ ਨਕਲਾਂ ਨੂੰ ਜਲਾਉਣ 'ਤੇ ਕੌਮੀ ਰਾਜਧਾਨੀ ਵਿਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਜਿਹਾ ਕਰ ਕੇ ਵਿਅਕਤੀਆਂ ਨੇ ਧਾਰਮਿਕ ਅਤੇ ਰਾਸ਼ਟਰੀ ਭਾਵਨਾਵਾਂ ਨੂੰ ਭੜਕਾਉਣ ਦਾ ਕੰਮ ਕੀਤਾ ਹੈ। ਇਹ ਪਿਛਲੇ ਕੁਝ ਹਫਤਿਆਂ ਵਿੱਚ ਦੂਜੀ ਵਾਰ ਹੋਇਆ ਹੈ ਜਦੋਂ ਪਿਛਲੇ ਵੀਰਵਾਰ ਨੂੰ ਪਾਰਲੀਮੈਂਟ ਸੜਕ 'ਤੇ ਇਕ ਰੋਸ ਮਾਰਚ ਦੌਰਾਨ, ਅਜ਼ਾਦ ਸੈਨਾ ਨਾਂ ਦੇ ਇੱਕ ਗਰੁੱਪ ਨੇ ਸੰਵਿਧਾਨ ਦੀਆਂ ਕਾਪੀਆਂ ਨੂੰ ਸਾੜ ਕੇ ਨੈਸ਼ਨਲ ਆਨਰ ਐਕਟ ਦੀ ਉਲੰਘਣਾ ਕੀਤੀ ਹੈ।9 ਅਗਸਤ ਨੂੰ ਦਿੱਲੀ ਪੁਲਿਸ ਨੇ ਗਰੁੱਪ ਦੇ ਖਿਲਾਫ ਐਫਆਈਆਰ (ਪਹਿਲੀ ਜਾਣਕਾਰੀ ਰਿਪੋਰਟ) ਦਾਇਰ ਕੀਤੀ ਸੀ। —PTC News

Related Post