ਜੇ ਤੁਸੀਂ ਵੀ ਕਰ ਰਹੇ ਹੋ ਬੀ.ਕਾਮ ਦੀ ਪੜ੍ਹਾਈ ਤਾਂ ਜ਼ਰੂਰ ਪੜ੍ਹੋ ਇਹ ਖਬਰ!

By  Joshi July 3rd 2017 07:33 PM -- Updated: July 3rd 2017 07:38 PM

ਦੇਸ਼ ਭਰ ਵਿੱਚ ਜੀ.ਐਸ.ਟੀ ਲਾਗੂ ਹੋ ਚੁੱਕਿਆ ਹੈ ਅਤੇ ਨਿਯਮਾਂ ਦੇ ਬਦਲਾਅ ਕਾਰਨ ਬੀ.ਕਾਮ ਕਰ ਰਹੇ ਵਿਦਿਆਰਥੀਆਂ ਦੀ ਡਿਮਾਂਡ ਵਿੱਚ ਵੀ ਭਾਰੀ ਵਾਧਾ ਹੋਇਆ ਹੈ। 

ਅਕਾਊਂਟਿੰਗ ਅਤੇ ਫਾਇਨੈਂਸ ਨਾਲ ਸੰਬੰਧਤ ਖੇਤਰ ਵਿੱਚ ਜਾਣ ਲਈ ਬੀ.ਕਾਮ ਦੀ ਪੜ੍ਹਾਈ ਕੀਤੀ ਹੋਣੀ ਜ਼ਰੂਰੀ ਹੁੰਦੀ ਹੈ। ਇਸ ਖੇਤਰ 'ਚ ਨੌਕਰੀ ਲੈਣ ਲਈ ਆਮ ਤੌਰ 'ਤੇ ਵਿਦਿਆਰਥੀਆਂ ਨੂੰ ਉਚ ਪੱਧਰੀ ਪੜ੍ਹਾਈ ਜਿਵੇਂ ਕਿ ਸੀ.ਏ ਜਾਂ ਐਮ.ਬੀ.ਏ ਕਰਨੀ ਪੈਂਦੀ ਸੀ ਅਤੇ ਸਿਰਫ ਬੀ.ਕਾਮ ਕੀਤੇ ਵਿਦਿਆਰਥੀਆਂ ਨੂੰ ਨੌਕਰੀ ਮਿਲਣ ਦੀ ਸੰਭਾਵਨਾ ਘੱਟ ਜਾਂਦੀ ਸੀ। ਭਾਰਤ ਵਿੱਚ ਗੁਡਜ਼ ਐਂਡ ਸਰਵਿਸਜ਼ ਐਕਟ ਨੇ ਬੀ.ਕਾਮ ਕਰ ਚੁੱਕੇ ਵਿਦਿਆਰਥੀਆਂ ਲਈ ਨੌਕਰੀਆਂ ਦੇ ਬੇਸ਼ੁਮਾਰ ਮੌਕੇ ਪ੍ਰਦਾਨ ਕੀਤੇ ਹਨ। 

ਫਿਲਹਾਲ ਦੇਸ਼ ਭਰ ਵਿੱਚ ਬੀ.ਕਾਮ ਗ੍ਰੈਜੁਏਟਸ ਦੀ ਵੱਧ ਚੁੱਕੀ ਡਿਮਾਂਡ ਨਾਲ ਉਹਨਾਂ ਨੂੰ ਮਿਲਦੀ ਤਨਖਾਹ ਦਰ ਵਿੱਚ ਵੀ ਵਾਧਾ ਹੋਣ ਦੀ ਉਮੀਦ ਹੈ।ਕਾਰੋਬਾਰੀ ਅਤੇ ਨੌਕਰੀਪੇਸ਼ਾ ਲੋਕ ਆਪਣੇ ਟੈਕਸ ਅਤੇ ਹੋਰ ਹਿਸਾਬ ਕਿਤਾਬ ਲਈ ਬੀ.ਕਾਮ ਗ੍ਰੈਜੁਏਟਸ ਦੀ ਭਾਲ ਕਰ ਰਹੇ ਹਨ। ਕੁਝ ਕੰਪਨੀਆਂ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਬੀ.ਕਾਮ ਵਿਦਿਆਰਥੀਆਂ ਦੀ ਤਨਖਾਹ ਦਰ ਵਿੱਚ 100% ਵਾਧਾ ਹੋ ਸਕਦਾ ਹੈ। ਸੋ, ਜੋ ਵੀ ਵਿਦਿਆਰਥੀ ਬੀ.ਕਾਮ ਕਰ ਰਹੇ ਹਨ ਜਾਂ ਹੁਣੇ ਹੁਣੇ ਬੀ.ਕਾਮ ਦੀ ਪੜ੍ਹਾਈ ਪੂਰੀ ਕਰ ਚੁੱਕੇ ਹਨ, ਉਹਨਾਂ ਨੂੰ ਭਵਿੱਖ ਵਿੱਚ ਨੌਕਰੀ ਲਈ ਵਧੀਆ ਮੌਕੇ ਮਿਲ ਸਕਦੇ ਹਨ।

—PTC News

Related Post