ਧਾਰਾ 144 ਦੇ ਬਾਵਜੂਦ ਲਾਲ ਕਿਲ੍ਹੇ 'ਤੇ ਪ੍ਰਦਰਸ਼ਨ, ਪੁਲਿਸ ਨੇ ਕਈਆਂ ਨੂੰ ਲਿਆ ਹਿਰਾਸਤ 'ਚ

By  Jashan A December 19th 2019 11:49 AM

ਧਾਰਾ 144 ਦੇ ਬਾਵਜੂਦ ਲਾਲ ਕਿਲ੍ਹੇ 'ਤੇ ਪ੍ਰਦਰਸ਼ਨ, ਪੁਲਿਸ ਨੇ ਕਈਆਂ ਨੂੰ ਲਿਆ ਹਿਰਾਸਤ 'ਚ,ਨਵੀਂ ਦਿੱਲੀ: ਦਿੱਲੀ 'ਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਦਿੱਲੀ ਦੇ ਕਈ ਇਲਾਕਿਆਂ ਵਿਚ ਜ਼ਬਰਦਸਤ ਟ੍ਰੈਫਿਕ ਜਾਮ ਹੈ। ਲਾਲ ਕਿਲ੍ਹੇ 'ਤੇ 144 ਲਾਗੂ ਕੀਤੇ ਜਾਣ ਤੋਂ ਬਾਅਦ ਵੀ ਪ੍ਰਦਰਸ਼ਨਕਾਰੀ ਇਥੇ ਪਹੁੰਚੇ। ਜਿਸ ਦੌਰਾਨ ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।ਤੁਹਾਨੂੰ ਦੱਸ ਦੇਈਏ ਕਿ ਅੱਜ ਐਕਟ ਵਿਰੁੱਧ ਪ੍ਰਦਰਸ਼ਨ ਦੇ ਕਾਰਨ, ਦਿੱਲੀ ਪੁਲਿਸ ਨੇ ਸੜਕਾਂ 'ਤੇ ਬੈਰੀਕੇਡ ਲਗਾਏ ਹਨ ਅਤੇ ਕਈ ਥਾਵਾਂ 'ਤੇ ਰੂਟ ਡਾਈਵਰਸ਼ਨ ਕਰ ਦਿੱਤਾ ਗਿਆ ਹੈ। ਹੋਰ ਪੜ੍ਹੋ:ਹੁਣ ਸਿਰਫ ਗੱਡੀ ਨਹੀਂ, ਟਰੱਕ ਵੀ ਚਲਾਉਣਗੀਆਂ ਔਰਤਾਂ https://twitter.com/ANI/status/1207535288970403840?s=20 ਦੱਸ ਦੇਈਏ ਕਿ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦੇਸ਼ ਭਰ 'ਚ ਰੋਸ ਹੈ। ਇਸ ਕਾਨੂੰਨ ਖਿਲਾਫ਼ ਵੀਰਵਾਰ ਨੂੰ ਕਈ ਵੱਡੇ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਖਿਲਾਫ ਕਈ ਯੂਨੀਵਰਸਿਟੀਆਂ ‘ਚ ਵਿਦਿਆਰਥੀਆਂ ਵੱਲੋਂ ਹਿੰਸਕ ਪ੍ਰਦਰਸ਼ਨ ਵੀ ਕੀਤੇ ਗਏ। -PTC News

Related Post