ਕੇਂਦਰ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ , ਕਣਕ ਤੇ ਦਾਲਾਂ ਦਾ ਵਧਾਇਆ MSP

By  Shanker Badra October 23rd 2019 06:47 PM -- Updated: October 23rd 2019 06:50 PM

ਕੇਂਦਰ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ , ਕਣਕ ਤੇ ਦਾਲਾਂ ਦਾ ਵਧਾਇਆMSP:ਨਵੀਂ ਦਿੱਲੀ : ਕੇਂਦਰੀ ਕੈਬਨਿਟ ਨੇ ਦੀਵਾਲੀ ਤੋਂ ਪਹਿਲਾਂ ਦੇਸ਼ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਅੱਜ ਕੇਂਦਰੀ ਕੈਬਨਿਟ ਦੀ ਮੀਟਿੰਗ ਹੋਈ ਹੈ। ਜਿਸ 'ਚ ਕੇਂਦਰ ਸਰਕਾਰ ਨੇ ਹਾੜ੍ਹੀ (ਰਬੀ) ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ ਫ਼ਸਲਾਂ ਦੇ ਘੱਟੋ–ਘੱਟ ਸਮਰਥਨ ਮੁੱਲ ਵਿੱਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ। [caption id="attachment_352824" align="aligncenter" width="300"]Cabinet meeting : Modi government announce MSP for Rabi crops ਕੇਂਦਰ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ , ਕਣਕ ਤੇ ਦਾਲਾਂ ਦਾ MSP ਵਧਾਇਆ[/caption] ਸਰਕਾਰ ਨੇਬੁੱਧਵਾਰ ਨੂੰ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (MSP) 85 ਰੁਪਏ ਵਧਾ ਕੇ 1,925 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਇਸੇ ਤਰ੍ਹਾਂ ਦਾਲਾਂ ਦੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਨੇ ਮਸਰ ਦਾ ਘੱਟੋ-ਘੱਟ ਸਮਰਥਨ ਮੁੱਲ 325 ਰੁਪਏ ਵਧਾ ਕੇ 4,800 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ ਜੋ ਪਿਛਲੇ ਸਾਲ 4,475 ਰੁਪਏ ਪ੍ਰਤੀ ਕੁਇੰਟਲ ਸੀ। [caption id="attachment_352825" align="aligncenter" width="300"]Cabinet meeting : Modi government announce MSP for Rabi crops ਕੇਂਦਰ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ , ਕਣਕ ਤੇ ਦਾਲਾਂ ਦਾ MSP ਵਧਾਇਆ[/caption] ਇਸੇ ਤਰ੍ਹਾਂ ਛੋਲਿਆਂ ਦੇ ਐੱਮਐੱਸਪੀ 'ਚ 255 ਰੁਪਏ ਦਾ ਵਾਧਾ ਕੀਤਾ ਗਿਆ ਹੈ ਤੇ ਇਸ ਨੂੰ 4,875 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਇਸ ਦਾ ਐੱਮਐੱਸਪੀ 4,620 ਰੁਪਏ ਪ੍ਰਤੀ ਕੁਇੰਟਲ ਸੀ।ਇਸ ਦੌਰਾਨ ਘੱਟੋ–ਘੱਟ ਸਮਰਥਨ ਮੁੱਲ ਭਾਵ MSP ਵਧਾਉਣ ਦੇ ਫ਼ੈਸਲੇ ਨਾਲ ਸਰਕਾਰ ੳੱਤੇ 3,000 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। [caption id="attachment_352826" align="aligncenter" width="300"]Cabinet meeting : Modi government announce MSP for Rabi crops ਕੇਂਦਰ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ , ਕਣਕ ਤੇ ਦਾਲਾਂ ਦਾ MSP ਵਧਾਇਆ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੋਦੀ ਸਰਕਾਰ ਦਾ ਵੱਡਾ ਐਲਾਨ , ਨਹੀਂ ਬੰਦ ਹੋਣਗੇ BSNL और MTNL ,ਦਿੱਤੀ ਇਹ ਮਨਜ਼ੂਰੀ ਜੇਕਰ ਤਿਲਾਂ ਦੀ ਗੱਲ ਕਰੀਏ ਤਾਂ ਸਰ੍ਹੋਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ 225 ਰੁਪਏ ਪ੍ਰਤੀ ਕੁਇੰਟਲ ਦਾ ਇਜ਼ਾਫਾ ਕਰ ਕੇ 4,425 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਇਹ 4,200 ਰੁਪਏ ਪ੍ਰਤੀ ਕੁਇੰਟਲ ਸੀ।ਸੂਤਰਾਂ ਮੁਤਾਬਕ ਬਾਜਰੇ ਦੀ ਕੀਮਤ 1,440 ਰੁਪਏ ਤੋਂ ਵਧ ਕੇ 1,525 ਰੁਪਏ ਹੋ ਜਾਵੇਗਾ। -PTCNews

Related Post