ਕੈਨੇਡਾ ਡਾਊਨਟਾਊਨ ਗੋਲੀਬਾਰੀ : 1 ਦੀ ਮੌਤ, 14 ਜ਼ਖਮੀ

By  Joshi July 23rd 2018 12:29 PM -- Updated: July 23rd 2018 12:55 PM

ਕੈਨੇਡਾ ਡਾਊਨਟਾਊਨ ਗੋਲੀਬਾਰੀ : 1 ਦੀ ਮੌਤ, 14 ਜ਼ਖਮੀ canada danforth shooting update

ਕੈਨੇਡਾ ਡਾਊਨਟਾਊਨ ਗੋਲੀਬਾਰੀ 'ਚ ਪੁਲਿਸ ਨੇ ਇੱਕ ਨਵਾਂ ਅਪਡੇਟ ਦਿੰਦਿਆਂ ਜਾਣਕਾਰੀ ਦਿੱਤੀ ਹੈ ਕਿ ਇਸ ਘਟਨਾ 'ਚ 1 ਮਹਿਲਾ ਦੀ ਮੌਤ ਹੋਣ ਦੇ ਨਾਲ 14 ਹੋਰ ਗੰਭੀਰ ਜ਼ਖਮੀ ਹੋ ਗਏ ਹਨ, ਜਿੰਨ੍ਹਾਂ 'ਚੋਂ ਇੱਕ ਦੀ ਹਾਲਤ ਗੰਭੀਰ ਹੈ।

ਗੋਲੀਆਂ ਚਲਾਉਣ ਵਾਲੇ ਸ਼ੱਕੀ ਵਿਅਕਤੀ ਦੀ ਜਵਾਬੀ ਕਾਰਵਾਈ ‘ਚ ਮੌਤ ਹੋਣ ਦੀ ਖਬਰ ਹੈ।

ਮੌਕੇ ਦੇ ਗਵਾਹਾਂ ਨੇ ਕਿਹਾ ਕਿ ਉਨ੍ਹਾਂ ਨੇ 10 ਤੋਂ 20 ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ। ਗਵਾਹਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਗੋਲੀਬਾਰੀ ਤੋਂ ਬਾਅਦ ਜ਼ਮੀਨ ‘ਤੇ ਪਏ ਬਹੁਤ ਸਾਰੇ ਜ਼ਖਮੀ ਲੋਕਾਂ ਨੂੰ ਦੇਖਿਆ, ਜਿੰਨ੍ਹਾਂ ਨੂੰ ਫਿਲਹਾਲ ਹਸਪਤਾਲ ਪਹੁੰਚਾਇਆ ਗਿਆ ਹੈ।

ਮੌਕੇ ‘ਤੇ ਇਕ ਭਾਰੀ ਪੁਲਿਸ ਦੀ ਤੈਨਾਤੀ ਕੀਤੀ ਗਈ ਹੈ ਅਤੇ ਐਮਰਜੈਂਸੀ ਨੂੰ ਦੇਖਦੇ ਹੋਏ ਇਲਾਕੇ ਦੇ ਇਕ ਵੱਡੇ ਹਿੱਸੇ ਨੂੰ ਸੀਲ ਕਰ ਦਿੱਤਾ ਗਿਆ ਹੈ।

—PTC News

Related Post