ਕੈਨੇਡਾ ਡਾਊਨਟਾਊਨ ਗੋਲੀਬਾਰੀ : 1 ਦੀ ਮੌਤ, 14 ਜ਼ਖਮੀ
ਕੈਨੇਡਾ ਡਾਊਨਟਾਊਨ ਗੋਲੀਬਾਰੀ : 1 ਦੀ ਮੌਤ, 14 ਜ਼ਖਮੀ canada danforth shooting update ਕੈਨੇਡਾ ਡਾਊਨਟਾਊਨ ਗੋਲੀਬਾਰੀ 'ਚ ਪੁਲਿਸ ਨੇ ਇੱਕ ਨਵਾਂ ਅਪਡੇਟ ਦਿੰਦਿਆਂ ਜਾਣਕਾਰੀ ਦਿੱਤੀ ਹੈ ਕਿ ਇਸ ਘਟਨਾ 'ਚ 1 ਮਹਿਲਾ ਦੀ ਮੌਤ ਹੋਣ ਦੇ ਨਾਲ 14 ਹੋਰ ਗੰਭੀਰ ਜ਼ਖਮੀ ਹੋ ਗਏ ਹਨ, ਜਿੰਨ੍ਹਾਂ 'ਚੋਂ ਇੱਕ ਦੀ ਹਾਲਤ ਗੰਭੀਰ ਹੈ।
ਟੋਰਾਂਟੋ ਪੁਲਿਸ ਨੇ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਗੋਲੀਬਾਰੀ 'ਚ 1 ਦੀ ਮੌਤ ਹੋ ਗਈ ਹੈ। ਨੌਜਵਾਨ ਲੜਕੀ ਗੰਭੀਰ ਹਾਲਤ 'ਚ ਹੈ। ਐਤਵਾਰ ਰਾਤ ਨੂੰ 416-808-5504 ਤੇ ਪੁਲਿਸ ਨੂੰ ਫੋਨ ਆਇਆ ਸੀ। ਟੋਰਾਂਟੋ ਪੁਲਿਸ ਮੁਖੀ ਸੌਂਡਰਸ ਨੇ ਮੀਡੀਆ ਨੂੰ ਅਪਡੇਟ ਕਰਦਿਆਂ ਟਵੀਟ ਕੀਤਾ ਹੈ ਕਿ 14 ਲੋਕਾਂ 'ਤੇ ਪਿਸਤੌਲ ਨਾਲ ਗੋਲੀਆਂ ਚਲਾਈਆਂ ਗਈਆਂ ਸਨ। ਇਸ ਘਟਨਾ 'ਚ 1 ਮਹਿਲਾ ਦੀ ਮੌਤ ਹੋ ਗਈ ਹੈ ਅਤੇ ਇੱਕ ਲੜਕੀ ਨਾਜ਼ੁਕ ਹਾਲਤ ਵਿੱਚ ਹੈ।Toronto Police Chief Saunders has updated media from scene. 14 victims were shot with a handgun. 1 female adult has died. 1 young girl in critical condition. Suspect is dead (not included in 14 victim total) Witnesses call 416-808-2222 Anonymous tips 1-800-222-8477 #GO1341286 ^sm — Toronto Police (@TorontoPolice) July 23, 2018
ਐਮਰਜੈਂਸੀ ਦੇ ਕਰਮਚਾਰੀਆਂ ਨੇ 22 ਜੁਲਾਈ, 2018 ਨੂੰ ਡੈਨਫੋਥ ਅਤੇ ਲੋਗਨ ਐਵੇਨਿਊਜ਼ ਨੇੜੇ ਇੱਕ ਅੰਨੇਵਾਹ ਗੋਲੀਬਾਰੀ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚ ਕੇ ਕਾਰਵਾਈ ਅਰੰਭ ਦਿੱਤੀ ਸੀ।Close-up of the Toronto gunman, according to video from @ArielAnise. https://t.co/haFpby0CgT pic.twitter.com/ZqJboMYCXp
— Andrew Peng (@TheAPJournalist) July 23, 2018
ਗੋਲੀਆਂ ਚਲਾਉਣ ਵਾਲੇ ਸ਼ੱਕੀ ਵਿਅਕਤੀ ਦੀ ਜਵਾਬੀ ਕਾਰਵਾਈ ‘ਚ ਮੌਤ ਹੋਣ ਦੀ ਖਬਰ ਹੈ। ਮੌਕੇ ਦੇ ਗਵਾਹਾਂ ਨੇ ਕਿਹਾ ਕਿ ਉਨ੍ਹਾਂ ਨੇ 10 ਤੋਂ 20 ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ। ਗਵਾਹਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਗੋਲੀਬਾਰੀ ਤੋਂ ਬਾਅਦ ਜ਼ਮੀਨ ‘ਤੇ ਪਏ ਬਹੁਤ ਸਾਰੇ ਜ਼ਖਮੀ ਲੋਕਾਂ ਨੂੰ ਦੇਖਿਆ, ਜਿੰਨ੍ਹਾਂ ਨੂੰ ਫਿਲਹਾਲ ਹਸਪਤਾਲ ਪਹੁੰਚਾਇਆ ਗਿਆ ਹੈ। ਮੌਕੇ ‘ਤੇ ਇਕ ਭਾਰੀ ਪੁਲਿਸ ਦੀ ਤੈਨਾਤੀ ਕੀਤੀ ਗਈ ਹੈ ਅਤੇ ਐਮਰਜੈਂਸੀ ਨੂੰ ਦੇਖਦੇ ਹੋਏ ਇਲਾਕੇ ਦੇ ਇਕ ਵੱਡੇ ਹਿੱਸੇ ਨੂੰ ਸੀਲ ਕਰ ਦਿੱਤਾ ਗਿਆ ਹੈ। —PTC NewsToronto Police Homicide are lead investigators in Danforth Av shooting.14 victims shot. 1 female died. Young girl is critical. Witnesses call police directly during night Sunday-Monday at 416-808-5504. Daytime Homicide 416-808-7400. Anonymous tips 1-800-222-8477 #GO1341286 — Homicide Squad (@TPSHomicide) July 23, 2018