ਕੈਨੇਡਾ 'ਚ ਜੂਸ ਦੀ ਰੇਹੜੀ 'ਤੇ ਸ਼ਰੇਆਮ ਚੱਲਦੇ ਨੇ ਬੱਬੂ ਮਾਨ ਦੇ ਗਾਣੇ, ਗੋਰੇ ਵੀ ਕਰਦੇ ਨੇ ਚਿੱਲ, ਦੇਖੋ ਵੀਡੀਓ

By  Jashan A July 15th 2019 12:19 PM

ਕੈਨੇਡਾ 'ਚ ਜੂਸ ਦੀ ਰੇਹੜੀ 'ਤੇ ਸ਼ਰੇਆਮ ਚੱਲਦੇ ਨੇ ਬੱਬੂ ਮਾਨ ਦੇ ਗਾਣੇ, ਗੋਰੇ ਵੀ ਕਰਦੇ ਨੇ ਚਿੱਲ, ਦੇਖੋ ਵੀਡੀਓ,ਪੰਜਾਬੀ ਕਲਾਕਾਰ ਬੱਬੂ ਮਾਨ ਦੀ ਅੱਜ ਦੇ ਸਮੇਂ 'ਚ ਦੁਨੀਆ ਦੀਵਾਨੀ ਹੈ। ਉਹਨਾਂ ਨੂੰ ਚਾਹੁਣ ਵਾਲੇ ਉਹਨਾਂ ਲਈ ਕੁਝ ਵੀ ਕਰਨ ਲਈ ਤਿਆਰ ਹਨ। ਆਪਣੇ ਬੇਬਾਕ ਅੰਦਾਜ਼ ਅਤੇ ਗਾਇਕੀ ਸਦਕਾ ਬੱਬੂ ਮਾਨ ਨੇ ਛੋਟੇ ਤੋਂ ਲੈ ਕੇ ਬਜ਼ੁਰਗਾ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾ ਲਈ ਹੈ। ਜਿਸ ਦੀ ਤਾਜ਼ਾ ਉਦਾਹਰਣ ਕੈਨੇਡਾ ਦੇ ਬਰੈਂਪਟਨ 'ਚ ਦੇਖਣ ਨੂੰ ਮਿਲੀ ਹੈ। ਕੈਨੇਡਾ ਦੇ ਇਸ ਸ਼ਹਿਰ 'ਚ ਵੀ ਬੱਬੂ ਮਾਨ ਨੂੰ ਚਾਹੁਣ ਵਾਲੇ ਵਸਦੇ ਹਨ। ਦਰਅਸਲ, ਬਰੈਂਪਟਨ 'ਚ ਇੱਕ ਵਿਅਕਤੀ ਵੱਲੋਂ ਇੰਡੀਆ ਮਾਰਕਿਟ ਦੇ ਬਾਹਰ ਗੰਨੇ ਦੇ ਜੂਸ ਦੀ ਰੇਹੜੀ ਲਗਾਈ ਜਾਂਦੀ ਹੈ। ਜਿਥੇ ਸਾਰਾ ਦਿਨ ਬੱਬੂ ਮਾਨ ਦੇ ਗਾਣੇ ਚਲਦੇ ਹਨ। ਮਿਲੀ ਜਾਣਕਾਰੀ ਮੁਤਾਬਕ ਜਿਥੇ ਹਰ ਰੋਜ਼ ਕਈ ਪੰਜਾਬੀ ਅਤੇ ਗੋਰੇ ਗੰਨੇ ਦੇ ਜੂਸ ਦਾ ਅਨੰਦ ਮਾਣਦੇ ਹਨ, ਉਥੇ ਹੀ ਬੱਬੂ ਮਾਨ ਦੇ ਗਾਣਿਆਂ 'ਤੇ ਨੱਚ ਟੱਪ ਕੇ ਆਪਣਾ ਮਨੋਰੰਜਨ ਕਰਦੇ ਹਨ। ਹੋਰ ਪੜ੍ਹੋ:ਕੈਨੇਡਾ 'ਚ ਹਰ ਸਾਲ ਕਿਉਂ ਹੁੰਦੈ 31 ਬਿਲੀਅਨ ਡਾਲਰ ਦਾ ਭੋਜਨ ਬਰਬਾਦ, ਜਾਣੋ ਮਾਮਲਾ ਇਸ ਵਿਅਕਤੀ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਇਥੇ ਕਿਸ ਤਰ੍ਹਾਂ ਜੂਸ ਬਣਾਇਆ ਜਾਂਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੂਰ-ਦੂਰ ਤੋਂ ਲੋਕ ਗੰਨੇ ਦੇ ਜੂਸ ਦਾ ਅਨੰਦ ਮਾਨਣ ਲਈ ਪਹੁੰਚਦੇ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੱਬੂ ਮਾਨ ਦੇ ਗਾਣਿਆਂ ਨੂੰ ਦੁਨੀਆ ਭਰ 'ਚ ਸੁਣਿਆ ਜਾਂਦਾ ਹੈ, ਹੁਣ ਤੱਕ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਕਈ ਬੇਹਤਰੀਨ ਗਾਣੇ ਪਾਏ ਗਏ ਹਨ, ਜਿਨ੍ਹਾਂ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। -PTC News

Related Post