ਕੈਨੇਡਾ 'ਚ ਘਰਾਂ 'ਚੋਂ ਨਿਕਲਣਾ ਹੋਇਆ ਔਖਾ, ਬਰਫੀਲੀਆਂ ਹਵਾਵਾਂ ਦੀ ਰਫਤਾਰ ਵਧੀ

By  Joshi January 6th 2018 04:00 PM

Canada Toronto bomb cyclone like situation, temperature decreases: ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਬਰਫਬਾਰੀ ਨਾਲ ਹਾਲਤ ਚਿੰਤਾਜਨਕ ਹੋ ਗਏ ਹਨ। ਆਮ ਲੋਕਾਂ ਲਈ ਘਰਾਂ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਹਨ ਅਤੇ ਸੂਬੇ ਦੇ ਪੂਰਬੀ ਹਿੱਸਿਆਂ 'ਚ ਕਈ ਜਗ੍ਹਾਵਾਂ 'ਤੇ ਬਿਜਲੀ ਵੀ ਬੰਦ ਹੈ ਅਤੇ ਸੜਕਾਂ ਬਰਫ ਨਾਲ ਭਰ ਗਈਆਂ ਹਨ।

Canada Toronto bomb cyclone like situation, temperature decreasesਸਥਾਨਕ ਸਰਕਾਰਾਂ ਲਈ ਇਸ ਬਰਫੀਲੇ ਮੌਸਮ 'ਚ ਬੇਘਰੇ ਲੋਕਾਂ ਨੂੰ ਘਰ ਮੁਹੱਈਆ ਕਰਵਾਉਣ 'ਚ ਖਾਸੀ ਦਿੱਕਤ ਪੇਸ਼ ਹੋ ਰਹੀ ਹੈ।ਮੌਸਮ ਵਿਭਾਗ, ਕੈਨੇਡਾ ਦੇ ਅਨੁਸਾਰ ਬਰਫੀਲੀਆਂ ਹਵਾਵਾਂ ਦੀ ਰਫਤਾਰ ਵੱਧ ਕੇ 169 ਕਿ.ਮੀ/ਘੰਟਾ ਤਕ ਹੋ ਗਈ ਹੈ। ਹਵਾਵਾਂ 'ਚ ਵੱਧ ਰਹੀ ਤੇਜ਼ੀ ਕਾਰਨ ਬਿਜਲੀ ਦੀ ਸਪਲਾਈ ਵੀ ਠੱਪ ਹੋ ਗਈ ਹੈ।

Canada Toronto bomb cyclone like situation, temperature decreasesCanada Toronto bomb cyclone like situation, temperature decreases: ਆਲਮ ਇਹ ਹੈ ਕਿ ਮੌਸਮ ਵਿਭਾਗ ਅਧਿਕਾਰੀ ਇਸ ਨੂੰ 'ਚੱਕਰਵਾਤੀ ਬੰਬ' ਕਹਿ ਕੇ ਬੁਲਾ ਰਹੇ ਹਨ। ਕੈਨੇਡਾ ਦੇ ਸਮੁੰਦਰੀ ਸੂਬਿਆਂ 'ਚ ਇਸ ਸਮੁੰਦਰੀ ਤੂਫਾਨ ਕਾਰਨ 18 ਲੋਕਾਂ ਦੀ ਮੌਤ ਹੋ ਗਈ ਅਤੇ ਤਾਪਮਾਨ ਗਿਰ ਕੇ ਮਨਫੀ 40 ਡਿਗਰੀ ਸੈਲਸੀਅਸ ਹੋ ਗਿਆ ਹੈ।

Canada Toronto bomb cyclone like situation, temperature decreasesਸ਼ਹਿਰ ਟੋਰਾਂਟੋ ਦਾ ਤਾਪਮਾਨ ਮਨਫੀ 21 ਡਿਗਰੀ ਸੈਲਸੀਅਸ ਹੈ, ਜਿਸਦੀ ਵਜ੍ਹਾਂ ਨਾਲ ਫ੍ਰੋਸਟ ਬਾਈਟ, ਇੱਕ ਅਜਿਹੀ ਅਵਸਥਾ ਜਿਸ 'ਚ ਸਰੀਰ ਦੇ ਅੰਗ ਗਲ ਜਾਂਦੇ ਹਨ, ਦਾ ਖਤਰਾ ਵਧ ਗਿਆ ਹੈ।

ਅਧਿਕਾਰੀਆਂ ਨੂੰ ਸੜਕਾਂ ਤੋਂ ਬਰਫ ਹਟਾਉਣ ਲਈ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬੇਘਰੇ ਲੋਕਾਂ ਦਾ ਘਰ ਤੋਂ ਬਾਹਰ ਰਹਿਣਾ ਖਤਰੇ ਤੋਂ ਖਾਲੀ ਨਹੀਂ ਰਿਹਾ, ਜਿਸ ਕਾਰਨ ਸਰਕਾਰ ਦੀ ਪਰੇਸ਼ਾਨੀ ਵਧ ਗਈ ਹੈ।

—PTC News

Related Post