ਫਿੱਕਾ ਰਿਹਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ 'ਚ ਸਵਾਗਤ?

By  Joshi February 18th 2018 10:33 AM -- Updated: February 18th 2018 11:23 AM

Canadian Prime Minister Justin Trudeau Arrives In India: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਹਫਤੇ ਦੇ ਦੌਰੇ ਲਈ ਸ਼ਨੀਵਾਰ ਸ਼ਾਮ ਭਾਰਤ ਪਹੁੰਚੇ, ਪਰ ਇਸ ਮੌਕੇ ਉਹਨਾਂ ਦਾ ਸਵਾਗਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਜੂਦ ਨਹੀਂ ਸਨ।

Canadian Prime Minister Justin Trudeau Arrives In IndiaCanadian Prime Minister Justin Trudeau Arrives In India: ਟਰੂਡੋ ਕਰੀਬ 7 ਵਜੇ ਦਿੱਲੀ ਏਅਰਪੋਰਟ 'ਤੇ ਪਤਨੀ ਅਤੇ ਬੱਚਿਆਂ ਸਮੇਤ ਪਹੁੰਚੇ। ਇਸ ਸਮੇਂ ਉਹਨਾਂ ਦਾ ਭਾਰਤ ਦੀ ਧਰਤੀ 'ਤੇ ਸਵਾਗਤ ਕਰਨ ਲਈ ਕੈਨੇਡਾ 'ਚ ਭਾਰਤ ਦੇ ਅੰਬੈਡਸਰ ਅਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਵੈਲਫੇਅਰ ਰਾਜ ਮੰਤਰੀ ਗਜ਼ਿੰਦਰ ਸਿੰਘ ਸ਼ੇਖਾਵਤ ਤੋਂ ਇਲਾਵਾ ਕੋਈ ਵੱਡਾ ਨੇਤਾ ਨਜ਼ਰ ਦਿਖਾਈ ਨਹੀਂ ਦਿੱਤਾ।

ਵੈਸੇ ਆਮ ਤੌਰ 'ਤੇ ਪਿਛਲੇ ੪ ਸਾਲਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਵਿਦੇਸ਼ੀ ਮਹਿਮਾਨਾਂ ਦਾ ਸਵਾਗਤ ਕਰਨ ਲਈ ਏਅਰਪੋਰਟ ਤੱਕ ਪਹੁੰਚਦੇ ਰਹੇ ਹਨ ਟਰੂਡੋ ਦੇ ਆਉਣ ਸਮੇਂ ਅਜਿਹਾ ਕੁਝ ਦਿਖਾਈ ਨਹੀਂ ਦਿੱਤਾ।

—PTC News

Related Post